ਅਟਾਰੀ ਬਾਰਡਰ ਵਿਖੇ ਕਰਵਾਏ ਗਏ ਮੈਗਾ ਵੋਟਰ ਜਾਗਰੂਕਤਾ ਇਵੈਂਟ ਵਿੱਚ ਬੀਨੂੰ ਢਿਲੋਂ ਨੇ ਨੋਜਵਾਨਾਂ ਨੂੰ ਵੋਟ ਪਾਉਣ ਦੇ ਹੱਕ ਪ੍ਰਤੀ ਜਾਗਰੂਕ ਕੀਤਾ

In the mega voter awareness event organized at Attari Border, Binu Dhillon made the youth aware about the right to vote.

ਕਿਸੇ ਵੀ ਲੋਕਤਾਂਤਰਿਕ ਦੇਸ਼ ਵਿੱਚ ਚੋਣਾਂ ਇੱਕ ਮਹੱਤਵਪੂਰਨ ਪੜ੍ਹਾਅ ਹੁੰਦਿਆਂ ਹਨ ਅਤੇ ਸਾਨੂੰ ਸਾਰਿਆਂ ਨੂੰ ਚੋਣਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣਾ ਚਾਹੀਦਾ ਹੈ। ਇਸ ਗੱਲ ਦਾ ਪ੍ਰਗਟਾਵਾ ਬਾਲੀਵੁੱਡ ਅਤੇ ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਕਲਾਕਾਰ ਬੀਨੂੰ ਢਿਲੋਂ ਨੇ ਅੱਜ ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵਲੋਂ ਅਟਾਰੀ ਬਾਰਡਰ ਵਿਖੇ ਕਰਵਾਏ ਗਏ ਇੱਕ ਮੈਗਾ ਵੋਟਰ ਜਾਗਰੂਕਤਾ ਇਵੈਂਟ ਵਿੱਚ ਕਹੇ। ਉਹਨਾਂ ਕਿਹਾ ਕਿ ਇਸ ਵਾਰ ਪੰਜਾਬ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਹਨ ਅਤੇ ਸਾਡਾ ਸਾਰੀਆਂ ਦਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਇਸ ਦਿਨ ਆਪਣੇ ਵੋਟ ਪਾਉਣ ਦੇ ਹੱਕ ਦੀ ਵਰਤੋਂ ਜ਼ਰੂਰ ਕਰੀਏ। ਉਹਨਾਂ ਨੋਜਵਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਨੋਜਵਾਨ ਸਾਡੇ ਦੇਸ਼ ਦੀ ਰੀਡ ਦੀ ਹੱਡੀ ਹਨ ਅਤੇ ਲੋਕਤੰਤਰ ਦੀ ਮਜ਼ਬੂਤੀ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਉਥੋਂ ਦੇ ਨੋਜਵਾਨ ਕਿੰਨੇ ਜਾਗਰੂਕ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਇਸ ਵਾਰ ਚੋਣ ਕਮਿਸ਼ਨ ਵਲੋਂ ਨਿਰਧਾਰਿਤ ਕੀਤੇ ਗਏ ਸੱਤਰ ਪ੍ਰਤੀਸ਼ਤ ਵੋਟਿੰਗ ਟੀਚੇ ਨੁੰ ਹਾਸਿਲ ਕਰਨ ਲਈ ਵੋਟਿੰਗ ਵਾਲੇ ਦਿਨ ਵੋਟ ਦੇ ਅਧਿਕਾਰ ਦੀ ਜ਼ਰੂਰ ਵਰਤੋਂ ਕਰਨੀ ਚਾਹੀਦੀ ਹੈ।

ਇਸ ਮੋਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਮਜੀਤ ਕੌਰ ਅਤੇ ਬੀਨੂੰ ਢਿਲੋ ਵਲੋ ਨੋਜਵਾਨਾਂ ਨੂੰ ਆਪਣੇ ਵੋਟ ਦੀ ਸੁਚੱਜੀ ਵਰਤੋ ਕਰਨ ਲਈ ਸਹੁੰ ਵੀ ਚੁਕਾਈ ਗਈ।

ਅਟਾਰੀ ਬਾਰਡਰ ਵਿੱਖੇ ਕਰਵਾਏ ਗਏ ਇਸ ਮੈਗਾ ਇਵੈਂਟ ਵਿੱਚ ਆਰਟਿਸਟਾਂ ਵਲੋਂ ਰੰਗੋਲੀ, ਕਲਾਕਾਰ ਹਰਿੰਦਰ ਸੋਹਲ ਵਲੋਂ ਕਲਚਰਰ ਪ੍ਰੋਗਰਾਮ,ਅਜ਼ਾਦ ਭਗਤ ਸਿੰਘ ਵਿਰਾਸਤ ਮੰਚ ਵਲੋਂ ਨੁੱਕੜ ਨਾਟਕ ਅਤੇ ਸਕੂਲ ਆਫ਼ ਐਮੀਨੈਂਸ,ਮਾਲ ਰੋਡ ਵਲੋਂ ਸਵੀਪ ਗਿੱਧਾ ਪੈਸ਼ ਕੀਤਾ ਗਿਆ। ਇਸ ਮੌਕੇ ਜਿਲ੍ਹਾ ਪ੍ਰਸ਼ਾਸਨ ਵਲੋਂ ਤਿਆਰ ਕਰਵਾਈ ਗਈ ਰੰਗੋਲੀ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਰਹੀ,ਜੋ ਆਉਣ ਜਾਣ ਵਾਲੀਆਂ ਨੂੰ ਵੋਟਾਂ ਵਿੱਚ ਹਿੱਸਾ ਲੈਣ ਦਾ ਸੰਦੇਸ਼ ਦੇ ਰਹੀ ਸੀ।ਪ੍ਰਸਿੱਧ ਕਲਾਕਾਰ ਹਰਿੰਦਰ ਸੋਹਲ ਵਲੋਂ ਇਸ ਮੌਕੇ ਵੋਟਰ ਜਾਗਰੂਕਤਾ ਅਤੇ ਦੇਸ਼ ਭਗਤੀ ਦੇ ਗੀਤ ਪੈਸ਼ ਕੀਤੇ ਗਏ,ਜਿਸ ਉੱਤੇ ਲੋਕ ਝੂਮਣ ਤੇ ਮਜ਼ਬੂਰ ਹੋ ਗਏ।ਸਕੂਲ ਆਫ਼ ਐਮੀਨੈਂਸ,ਮਾਲ ਰੋਡ ਵਲੋਂ ਬਹੁਤ ਹੀ ਪ੍ਰਭਾਵਸ਼ਾਲੀ ਸਵੀਪ ਗਿੱਧਾ ਪੇਸ਼ ਕੀਤਾ ਗਿਆ।ਜਿਸ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਨੇ ਸਵੀਪ ਬੋਲੀਆਂ ਪਾ ਕੇ ਲੋਕਾਂ ਨੂੰ ਵੋਟਾਂ ਪਾਉਣ ਦਾ ਸੰਦੇਸ਼ ਕੀਤਾ।

ਹੋਰ ਖ਼ਬਰਾਂ :-  ਲੁਧਿਆਣਾ 'ਚ 185 ਯੋਗਾ ਕਲਾਸਾਂ ਰਾਹੀਂ ਲੋਕਾਂ ਨੂੰ ਪ੍ਰਦਾਨ ਕੀਤੀ ਜਾ ਰਹੀ ਮੁਫਤ ਸਿਖਲਾਈ

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਮਜੀਤ ਕੌਰ  ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਵਲੋਂ ਵੋਟਰਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਸਵੀਪ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਅਜਿਹੀਆਂ ਗਤੀਵਿਧੀਆਂ ਭੱਵਿਖ ਵਿੱਚ ਵੀ ਜਾਰੀ ਰਹਿਣਗੀਆਂ। ਭਾਰਤ ਚੋਣ ਕਮਿਸ਼ਨ ਵਲੋਂ ਚੋਣਾਂ ਨੂੰ ਇੱਕ ਤਿਉਹਾਰ ਦੀ ਤਰ੍ਹਾਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈੈ,ਇਸੇ ਲਈ ਚੋਣ ਕਮਿਸ਼ਨ ਵਲੋਂ ‘ਚੋਣਾਂ ਦਾ ਪਰਵ,ਦੇਸ਼ ਦਾ ਗਰਵ’ ਨੂੰ ਲੋਕਸਭਾ ਚੋਣਾਂ-2024 ਦਾ ਸਲੋਗਨ ਬਣਾਇਆ ਗਿਆ ਹੈ। ਉਹਨਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਵਲੋਂ ਵੋਟਰਾਂ ਦੀ ਸਹੂਲਤ ਲਈ ਸਾਰੇ ਲੋੜੀਂਦੇ ਪ੍ਰਬੰਧ ਪੂਰੇ ਕੀਤੇ ਜਾ ਰਹੇ ਹਨ।

ਇਸ ਮੌਕੇ ਐਸ.ਡੀ.ਐਮ ਲਾਲ ਵਿਸ਼ਵਾਸ਼ ਬੈਸ, ਨੋਡਲ ਅਫ਼ਸਰ ਸਵੀਪ-ਕਮ-ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਰਾਜੇਸ਼ ਕੁਮਾਰ, ਚੋਣ ਕਾਨੂੰਗੋ ਰਾਜਿੰਦਰ ਸਿੰਘ, ਸੌਰਭ ਖੋਸਲਾ, ਜਿਲ੍ਹਾ ਸਵੀਪ ਟੀਮ ਮੈਂਬਰ ਪੰਕਜ ਸ਼ਰਮਾ, ਮੁਨੀਸ਼ ਕੁਮਾਰ, ਆਸ਼ੂ ਧਵਨ,ਆਸ਼ੂ ਵਿਸ਼ਾਲ, ਸੰਜੇ ਕੁਮਾਰ ਅਤੇ ਹੋਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *