ਨਾਰਵੇ ਦੀ ਆਰਕਟਿਕ ਯੂਨੀਵਰਸਿਟੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਅਹਿਮ ਸਮਝੌਤਾ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ਼ਾਨਮੱਤੇ ਇਤਿਹਾਸ ਵਿਚ ਸਿੱਖਿਆ ਅਤੇ ਖੋਜ ਦੇ ਖੇਤਰ ਵਿੱਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਨ ਸਮਝੌਤਾ ਹੋਂਦ ਵਿਚ ਆਇਆ ਹੈ। ਨਾਰਵੇ ਦੀ ਆਰਕਟਿਕ ਯੂਨੀਵਰਸਿਟੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸਮਝੌਤਾ ਕਲਮਬੱਧ ਕੀਤਾ ਗਿਆ ਹੈ ਅਤੇ ਇਸ ਸਮਝੌਤੇ ਤੋਂ ਇਲਾਵਾ ਨਾਰਵੇ ਦੀ ਇਸ ਯੂਨੀਵਰਸਿਟੀ ਨੇ ਸ਼ੁੱਕਰਵਾਰ ਨੂੰ ਭਾਰਤ ‘ਚ ਨਾਰਵੇਈ ਦੂਤਾਵਾਸ ਵਿਚ ਭਾਰਤ ਦੀਆਂ ਪੰਜ ਹੋਰ ਪ੍ਰਮੁੱਖ ਸੰਸਥਾਵਾਂ ਨਾਲ ਵੀ ਸਮਝੌਤਾ ਪੱਤਰਾਂ ‘ਤੇ ਹਸਤਾਖਰ ਕੀਤੇ ਹਨ।

ਭਾਰਤ ਵਿੱਚ ਨਾਰਵੇ ਦੀ ਰਾਜਦੂਤ, ਸ਼੍ਰੀਮਤੀ ਮੇ-ਏਲਿਨ ਸਟੇਨਰ ਵੱਲੋਂ ਇੱਕ ਰਿਸੈਪਸ਼ਨ ਪ੍ਰੋਗਰਾਮ ਦੌਰਾਨ ਨਾਰਵੇ ਅਤੇ ਭਾਰਤ ਦਰਮਿਆਨ ਸਹਿਯੋਗੀ ਉੱਦਮਾਂ ਬਾਰੇ ਮੌਕਿਆਂ ‘ਤੇ ਦਵੁੱਲੇ ਸਹਿਯੋਗ ਦੀ ਆਸ ਕਰਦਿਆਂ ਉਨਤੀ ਦੀ ਕਾਮਨਾ ਕੀਤੀ। ਸਮਝੌਤੇ ਦੇ ਇਸ ਵਿਸ਼ੇਸ਼ ਸਮਾਗਮ ਮੌਕੇ ਨਾਰਵੇ ਤੋਂ ਆਏ ਵਫ਼ਦ ਦੀ ਅਗਵਾਈ ਯੂਆਈਟੀ ਵਿਖੇ ਖੋਜ ਅਤੇ ਵਿਕਾਸ ਦੇ ਪ੍ਰੋ-ਰੈਕਟਰ ਪ੍ਰੋ. ਜਾਨ-ਗੁੰਨਰ ਵਿੰਥਰ ਨੇ ਕੀਤੀ ਜਦੋਂ ਕਿ ਪ੍ਰੋ. (ਡਾ.) ਪ੍ਰੀਤਮਹਿੰਦਰ ਸਿੰਘ ਬੇਦੀ, ਡੀਨ ਵਿਿਦਆਰਥੀ ਭਲਾਈ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਨੁਮਾਇੰਦਗੀ ਕੀਤੀ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੇ ਇਸ ਵਿਸ਼ੇਸ਼ ਪ੍ਰਾਪਤੀ ‘ਤੇ ਪ੍ਰਤੀਕਿਿਰਆ ਜ਼ਾਹਰ ਕਰਦਿਆਂ ਕਿਹਾ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਉੱਚ ਗੁਣਵੱਤਾ ਵਾਲੀ ਸਿੱਖਿਆ ਦੇ ਨਾਲ-ਨਾਲ ਉਤਮ ਦਰਜੇ ਦੀ ਖੋਜ ਲਈ ਜਾਣੀ ਜਾਂਦੀ ਹੈ ਅਤੇ  ਇਸ ਉਤਮਤਾ ਨੂੰ ਬਰਕਰਾਰ ਰੱਖਣ ਅਤੇ ਇਸ ਵਿਚ ਹੋਰ ਉਨਤੀ ਸਾਡੀ ਵਚਨਬੱਧਤਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਨਾਰਵੇ ਦੀ ਆਰਕਟਿਕ ਯੂਨੀਵਰਸਿਟੀ ਵਿਚਕਾਰ ਇਸ ਐਮ.ਓ.ਯੂ. ਉਨਤੀ ਦੇ ਨਵੇਂ ਰਾਹ ਖੋਲ੍ਹੇਗਾ ਅਤੇ ਸੰਸਾਰ ਦੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਵਿਿਭੰਨ ਖੇਤਰਾਂ ਵਿੱਚ ਖੋਜ ਨਵੀਆਂ ਦਿਸ਼ਾਵਾਂ ਪੈਦਾ ਕਰੇਗੀ।

ਹੋਰ ਖ਼ਬਰਾਂ :-  ਸੂਬਾ ਸਰਕਾਰ ਦੀਆਂ ਲੋਕ ਪੱਖੀ ਤੇ ਵਿਕਾਸ ਮੁਖੀ ਸਕੀਮਾਂ ਦਾ ਲਾਭ ਹਰੇਕ ਯੋਗ ਲਾਭਪਾਤਰੀ ਤੱਕ ਪਹੁੰਚਾਇਆ ਜਾਵੇ-ਮੁੱਖ ਮੰਤਰੀ ਵੱਲੋਂ ਅਧਿਕਾਰੀਆਂ ਨੂੰ ਆਦੇਸ਼

ਹੇਗੇ ਕ੍ਰਿਸਟਿਨ ਵਿਡਨੇਸ ਨੇ ਇਸ ਸਮਝੌਤੇ ‘ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਦੋਵਾਂ ਸੰਸਥਾਵਾਂ ਲਈ ਨਜ਼ਦੀਕੀ ਸਬੰਧ ਬਣਾਉਣ ਦਾ ਇੱਕ ਵਧੀਆ ਮੌਕਾ ਹੈ ਜਿਸ ਵਿਚ ਖੋਜ ਗਤੀਵਿਧੀਆਂ ਕੇਂਦਰ ਵਿਚ ਰਹਿਣਗੀਆਂ ਅਤੇ ਦੋਵਾਂ ਦੇਸ਼ਾਂ ਵਿਚਕਾਰ ਸਹਿਯੋਗ ਨੂੰ ਮਜ਼ਬੂਤੀ ਮਿਲੇਗੀ।

ਰਸਮੀ ਸਮਝੌਤਿਆਂ ਤੋਂ ਇਲਾਵਾ, ਵਫ਼ਦ ਨੇ ਭਾਰਤੀ ਖੋਜਕਰਤਾਵਾਂ ਅਤੇ ਹਿੱਸੇਦਾਰਾਂ ਦੀ ਇੱਕ ਅਸੈਂਬਲੀ ਨਾਲ ਵਿਸ਼ੇਸ਼ ਚਰਚਾ ਕੀਤੀ। ਇਹ ਆਪਸੀ ਤਾਲਮੇਲ ਅੰਤਰ-ਸਰਹੱਦੀ ਭਾਈਵਾਲੀ ਦੀਆਂ ਸੰਭਾਵਨਾਵਾਂ ਨੂੰ ਦਰਸਾਉਂਦਾ ਹੈ ਅਤੇ ਸਮਾਜਕ ਤਰੱਕੀ ਤੇ ਨਵੀਨਤਾ ਲਈ ਪ੍ਰੇਰਕ ਵਜੋਂ ਭੂਮਿਕਾ ਨਿਭਾਉਂਦਾ ਹੋਇਆ ਸਿੱਖਿਆ ਅਤੇ ਖੋਜ ਨੂੰ ਉਤਸ਼ਾਹਿਤ ਕਰਨ ਦੇ ਸਰਵਉੱਚ ਮਹੱਤਵ ਨੂੰ ਦਰਸਾਉਂਦਾ ਹੈ।

ਪ੍ਰੋ. ਬੇਦੀ ਨੇ ਕਿਹਾ ਕਿ ਸਮਝੌਤਿਆਂ ‘ਤੇ ਹਸਤਾਖਰ ਦੋਵਾਂ ਦੇਸ਼ਾਂ ਦਰਮਿਆਨ ਅਕਾਦਮਿਕ ਅਤੇ ਖੋਜ ਯਤਨਾਂ ਵਿੱਚ ਡੂੰਘੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਗਿਆਨ ਦੇ ਆਦਾਨ-ਪ੍ਰਦਾਨ ਅਤੇ ਇਸ ਨਾਲ ਜੁੜੀਆਂ ਖੋਜ ਪਹਿਲਕਦਮੀਆਂ ਨੂੰ ਅੱਗੇ ਵਧਾਉਣ ਲਈ ਆਪਸੀ ਵਚਨਬੱਧਤਾ ਨੂੰ ਦਰਸਾਉਂਦਾ ਇਹ ਸਮਝੌਤਾ ਅਤਿ-ਆਧੁਨਿਕ ਖੋਜ ਦੀਆਂ ਸੀਮਾਵਾਂ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਵਿਿਦਆਰਥੀਆਂ ਅਤੇ ਖੋਜਕਰਤਾਵਾਂ ਦੁਆਰਾ ਦੁਵੱਲੇ ਸਦੌਰਿਆਂ ਦਾ ਸਰੋਤ ਬਣੇਗਾ।

Leave a Reply

Your email address will not be published. Required fields are marked *