ਨੈਸ਼ਨਲ ਟੈਸਟਿੰਗ ਏਜੰਸੀ ਯਾਨੀ NTA ਨੇ ਅੱਜ 20 ਜੁਲਾਈ ਨੂੰ NEET UG ਪ੍ਰੀਖਿਆ ਦਾ ਸ਼ਹਿਰ ਅਤੇ ਕੇਂਦਰ ਅਨੁਸਾਰ ਨਤੀਜਾ ਜਾਰੀ ਕੀਤਾ,ਨਤੀਜਾ ਅਧਿਕਾਰਤ ਵੈੱਬਸਾਈਟ https://nta.ac.in ‘ਤੇ ਜਾਰੀ ਕੀਤਾ ਗਿਆ ਹੈ। ਇਸ ‘ਚ ਉਮੀਦਵਾਰਾਂ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
18 ਜੁਲਾਈ ਨੂੰ ਸੁਪਰੀਮ ਕੋਰਟ ‘ਚ NEET ਵਿਵਾਦ ‘ਤੇ CJI ਬੈਂਚ ਦੇ ਸਾਹਮਣੇ ਤੀਜੀ ਸੁਣਵਾਈ ਹੋਈ ਸੀ। ਅਦਾਲਤ ਨੇ NTA ਨੂੰ ਸ਼ਨੀਵਾਰ ਦੁਪਹਿਰ 12 ਵਜੇ ਤੱਕ ਸਾਰੇ ਉਮੀਦਵਾਰਾਂ ਦੇ ਨਤੀਜੇ ਵੈੱਬਸਾਈਟ ‘ਤੇ ਅਪਲੋਡ (Upload) ਕਰਨ ਦਾ ਨਿਰਦੇਸ਼ ਦਿੱਤਾ ਸੀ।