ਪੰਜਾਬ ’ਚ ਬਣੇਗੀ ਨਵੀਂ ਮਾਲਵਾ ਨਹਿਰ, ਮੁੱਖ ਮੰਤਰੀ ਭਗਵੰਤ ਮਾਨ ਅੱਜ ਲੈਣਗੇ ਜਾਇਜ਼ਾ

Punjab CM

ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨਵੀਂ ਮਾਲਵਾ ਨਹਿਰ ਉਸਾਰਨ ਦੇ ਰਾਹ ਪੈ ਗਈ ਹੈ, ਤੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਅੱਜ ਗਿੱਦੜਬਾਹਾ ਹਲਕੇ ਦੇ ਪਿੰਡ ਸੋਥਾ ਪਹੁੰਚ ਕੇ ਇਸਦੇ ਨਿਰਮਾਣ ਵਾਸਤੇ ਸਰਵੇਖਣ ਸ਼ੁਰੂ ਕਰਵਾਉਣਗੇ। ਇਹ ਨਹਿਰ ਬਣਨ ਨਾਲ ਮਾਲਵਾ ਖਿੱਤੇ ਦੇ 62 ਪਿੰਡਾਂ ਦੇ ਕਰੀਬ ਦੋ ਲੱਖ ਏਕੜ ਰਕਬੇ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲ ਸਕਦੀ ਹੈ। ਇਹਨਾਂ ਪਿੰਡਾਂ ਵਿਚੋਂ ਫਿਰੋਜ਼ਪੁਰ ਦੇ 28, ਫਰੀਦਕੋਟ ਦੇ 10 ਅਤੇ ਸ੍ਰੀ ਮੁਕਤਸਰ ਸਾਹਿਬ  ਦੇ 24 ਪਿੰਡ ਸ਼ਾਮਲ ਹਨ।

ਹੋਰ ਖ਼ਬਰਾਂ :-  ਅੰਮ੍ਰਿਤਸਰ ਅੰਡਰ -23 ਨੇ 7 ਵਿਕਟਾਂ ਨਾਲ ਜਿੱਤਿਆ ਕੁਆਰਟਰ ਫਾਈਨਲ

ਪੰਜਾਬੀ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਸਮੇਤ ਵਿਭਾਗ ਦੀ ਤਕਨੀਕੀ ਟੀਮ ਵੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਪਿੰਡ ਸੋਥਾ ਪਹੁੰਚੇਗੀ। ਇਹ ਨਹਿਰ ਤਿੰਨ ਜ਼ਿਲ੍ਹਿਆਂ ਦੀ ਕਰੀਬ 1328 ਏਕੜ ਜ਼ਮੀਨ ਵਿਚ ਉਸਾਰਸੀ ਜਾਵੇਗੀ ਜਿਸ ਵਿਚ ਪਾਣੀ ਹਰੀਕੇ ਹੈਡ ਵਰਕਸ ਤੋਂ ਛੱਡਿਆ ਜਾਵੇਗਾ। ਨਹਿਰ ਦੀ ਉਸਾਰੀ ਨਾਲ ਫਿਰੋਜ਼ਪੁਰ, ਫਰੀਦਕੋਟ, ਮੁਕਤਸਰ ਅਤੇ ਬਠਿੰਡਾ ਦੇ ਕਿਸਾਨਾਂ ਨੂੰ ਫਾਇਦਾ ਪਹੁੰਚੇਗਾ।

Leave a Reply

Your email address will not be published. Required fields are marked *