ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟ (ਸੀਏਐਸ) ਨੇ ਵਿਨੇਸ਼ ਫੋਗਾਟ ਦੀ ਅਪੀਲ ਨੂੰ ਖਾਰਜ ਕੀਤਾ

ਵਿਨੇਸ਼ ਫੋਗਾਟ ਨੂੰ ਵੱਡਾ ਝਟਕਾ ਦਿੰਦੇ ਹੋਏ, ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟ (ਸੀਏਐਸ) ਦੇ ਐਡਹਾਕ ਡਿਵੀਜ਼ਨ ਨੇ ਬੁੱਧਵਾਰ ਨੂੰ ਓਲੰਪਿਕ ਖੇਡਾਂ ਦੇ ਫਾਈਨਲ ਤੋਂ ਅਯੋਗ ਠਹਿਰਾਏ ਜਾਣ ਵਿਰੁੱਧ ਭਾਰਤੀ ਪਹਿਲਵਾਨ ਦੁਆਰਾ ਦਾਇਰ ਕੀਤੀ ਅਪੀਲ ਨੂੰ ਖਾਰਜ ਕਰ ਦਿੱਤਾ। ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ ਵਿੱਚ ਔਰਤਾਂ ਦੇ 50 ਕਿਲੋਗ੍ਰਾਮ ਈਵੈਂਟ ਵਿੱਚ ਚਾਂਦੀ ਦੇ ਤਗਮੇ ਲਈ ਅਪੀਲ ਦਾਇਰ ਕੀਤੀ ਸੀ ਜਦੋਂ ਉਸ ਨੂੰ 50 ਕਿਲੋਗ੍ਰਾਮ ਭਾਰ ਸੀਮਾ ਨੂੰ ਪਾਰ ਕਰਨ ਕਾਰਨ ਫਾਈਨਲ ਮੈਚ ਤੋਂ ਪਹਿਲਾਂ ਅਯੋਗ ਕਰਾਰ ਦਿੱਤਾ ਗਿਆ ਸੀ।

ਸੀਏਐਸ ਨੇ ਆਪਣਾ ਫੈਸਲਾ ਸੁਣਾਉਣ ਲਈ ਇੱਕ ਬਿਆਨ ਜਾਰੀ ਕੀਤਾ, ਜਿਸ ਵਿੱਚ ਲਿਖਿਆ ਹੈ, “7 ਅਗਸਤ ਨੂੰ ਵਿਨੇਸ਼ ਫੋਗਾਟ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਗਿਆ ਹੈ।”

ਇੱਕ ਬਿਆਨ ਵਿੱਚ, IOA ਪ੍ਰਧਾਨ ਪੀਟੀ ਊਸ਼ਾ ਨੇ “ਯੂਨਾਈਟਿਡ ਵਰਲਡ ਰੈਸਲਿੰਗ (UWW) ਅਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ (IOC) ਦੇ ਖਿਲਾਫ ਪਹਿਲਵਾਨ ਵਿਨੇਸ਼ ਫੋਗਾਟ ਦੀ ਅਰਜ਼ੀ ਨੂੰ ਖਾਰਜ ਕਰਨ ਦੇ CAS ਦੇ ਇੱਕਲੇ ਆਰਬਿਟਰੇਟਰ ਦੇ ਫੈਸਲੇ ‘ਤੇ ਸਦਮਾ ਅਤੇ ਨਿਰਾਸ਼ਾ ਜ਼ਾਹਰ ਕੀਤੀ।”

ਇਸ ਦੌਰਾਨ, ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਆਈਓਏ (Indian Olympic Association) ‘ਅੱਗੇ ਕਾਨੂੰਨੀ ਵਿਕਲਪਾਂ ਦੀ ਖੋਜ’ ਕਰ ਰਿਹਾ ਹੈ। ਪਿਛਲੇ ਹਫ਼ਤੇ ਵਜ਼ਨ ਦੌਰਾਨ ਵਿਨੇਸ਼ ਦਾ ਭਾਰ 100 ਗ੍ਰਾਮ ਤੋਂ ਵੱਧ ਪਾਇਆ ਗਿਆ ਸੀ। ਸੋਨ ਤਗਮੇ ਲਈ ਉਸ ਦਾ ਸਾਹਮਣਾ ਅਮਰੀਕਾ ਦੀ ਸਾਰਾਹ ਐਨ ਹਿਲਡੇਬ੍ਰਾਂਟ ਨਾਲ ਹੋਣਾ ਸੀ।

ਹੋਰ ਖ਼ਬਰਾਂ :-  ਮੁੱਖ ਮੰਤਰੀ ਵੱਲੋਂ ਦੀਨਾਨਗਰ ਵਿੱਚ 51.74 ਕਰੋੜ ਰੁਪਏ ਦੀ ਲਾਗਤ ਵਾਲੇ ਰੇਲਵੇ ਓਵਰ ਬ੍ਰਿਜ ਦਾ ਉਦਘਾਟਨ, ਸਰਹੱਦੀ ਸ਼ਹਿਰ ਵਿੱਚ ਆਵਾਜਾਈ ਹੋਵੇਗੀ ਸੁਚਾਰੂ

ਕਾਂਗਰਸ ਨੇਤਾ ਅਤੇ ਸਾਬਕਾ ਚੇਅਰਮੈਨ ਐਮਸੀ ਦਾਦਰੀ ਅਜੀਤ ਫੋਗਾਟ ਨੇ ਕਿਹਾ, “ਵਿਨੇਸ਼ ਫੋਗਾਟ ਤੇ ਸਾਨੂੰ ਮਾਣ ਹੈ ਅਤੇ ਉਹ ਸਾਰਿਆਂ ਲਈ ਰੋਲ ਮਾਡਲ ਬਣ ਗਈ ਹੈ। ਉਹ ਕੱਲ੍ਹ ਦਾਦਰੀ, ਹਰਿਆਣਾ ਵਿਖੇ ਆਵੇਗੀ ਅਤੇ ਅਸੀਂ ਉਸ ਦਾ ਸੁਆਗਤ ਇਵੇਂ ਹੀ ਕਰਾਂਗੇ ਜਿਵੇਂ ਉਸ ਨੇ ਸੋਨ ਤਗਮਾ ਜਿੱਤਿਆ ਹੋਵੇ।”

ਮੁੱਕੇਬਾਜ਼ ਵਿਜੇਂਦਰ ਸਿੰਘ ਨੇ ਏ.ਐਨ.ਆਈ ਨਾਲ ਇਕ ਇੰਟਰਵਯੂ ਦੌਰਾਨ ਵਿਨੇਸ਼ ਦੇ ਹੱਕ ਵਿੱਚ ਕਿਹਾ ਕਿ, “ਇਹ ਸਾਡੇ ਲਈ ਬਹੁਤ ਦੁਖਦਾਈ ਅਤੇ ਮੰਦਭਾਗੀ ਗੱਲ ਹੈ। ਅਸੀਂ ਓਲੰਪਿਕ ਵਿੱਚ ਸੋਨ ਤਮਗਾ ਜਿੱਤ ਸਕਦੇ ਸੀ ਜੇਕਰ ਉਹ ਫਾਈਨਲ ਵਿੱਚ ਜਗ੍ਹਾ ਬਣਾ ਲੈਂਦੀ। ਅਸੀਂ ਵਿਨੇਸ਼ ਦੇ ਨਾਲ ਖੜ੍ਹੇ ਹਾਂ ਅਤੇ ਹਮੇਸ਼ਾ ਉਸ ਦਾ ਸਮਰਥਨ ਕਰਾਂਗੇ। ਇੱਕ ਦੁਖਦ ਖ਼ਬਰ ਹੈ ਅਤੇ ਮੈਂ ਇਸ ਖ਼ਬਰ ਤੋਂ ਖੁਸ਼ ਨਹੀਂ ਹਾਂ।”

Leave a Reply

Your email address will not be published. Required fields are marked *