ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਨੂੰ ਮੁੰਬਈ ਲੈ ਕੇ ਜਾਵੇਗੀ ਦਿੱਲੀ ਪੁਲਿਸ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਦੀ ਰਿਹਾਇਸ਼ ‘ਤੇ ਸੰਸਦ ਮੈਂਬਰ ਸਵਾਤੀ ਮਾਲੀਵਾਲ (Member of Parliament Swati Maliwal) ‘ਤੇ ਕਥਿਤ ਕੁੱਟਮਾਰ ਦੇ ਮਾਮਲੇ ‘ਚ ਦਿੱਲੀ ਪੁਲਿਸ (Delhi Police) ਦੀ ਜਾਂਚ ਜਾਰੀ ਹੈ। ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਦਿੱਲੀ ਪੁਲਿਸ (Delhi Police) ਅਰਵਿੰਦ ਕੇਜਰੀਵਾਲ ਦੇ ਪੀਏ ਵਿਭਵ ਕੁਮਾਰ ਨੂੰ ਮੁੰਬਈ ਲੈ ਕੇ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਸੰਸਦ ਮੈਂਬਰ ਸਵਾਤੀ ਮਾਲੀਵਾਲ ਨੇ ਵਿਭਵ ਕੁਮਾਰ ‘ਤੇ ਕੁੱਟਮਾਰ ਦਾ ਦੋਸ਼ ਲਗਾਇਆ ਹੈ। ਦਿੱਲੀ Police ਨੇ ਦੋਸ਼ੀ ਵਿਭਵ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਸੀ, ਜਿਸ ਤੋਂ ਬਾਅਦ ਅਦਾਲਤ ਨੇ ਵਿਭਵ ਨੂੰ 5 ਦਿਨਾਂ ਦੀ ਹਿਰਾਸਤ ‘ਚ ਭੇਜ ਦਿੱਤਾ। ਦਿੱਲੀ ਪੁਲਿਸ ਅੱਜ ਵਿਭਵ ਨੂੰ ਮੁੰਬਈ ਲੈ ਜਾ ਸਕਦੀ ਹੈ।

ਵਿਭਵ ਨੇ ਫੋਨ ਨੂੰ ਮੁੰਬਈ ‘ਚ ਫਾਰਮੈਟ ਕੀਤਾ ਸੀ, ਪੁਲਿਸ ਮੁੰਬਈ (Police Mumbai) ਜਾ ਕੇ ਪਤਾ ਕਰੇਗੀ ਕਿ ਵਿਭਵ ਮੁੰਬਈ ਵਿਚ ਕਿਸ ਦੇ ਸੰਪਰਕ ਵਿਚ ਸੀ। ਜਾਣਕਾਰੀ ਮੁਤਾਬਕ ਦਿੱਲੀ Police ਮੰਗਲਵਾਰ ਨੂੰ ਹੀ ਦੁਪਹਿਰ 2.30 ਵਜੇ ਦੀ ਫਲਾਈਟ ਰਾਹੀਂ ਵਿਭਵ ਨੂੰ ਮੁੰਬਈ ਲੈ ਜਾ ਰਹੀ ਹੈ, ਇਸ ਤੋਂ ਬਾਅਦ ਮੁੰਬਈ ‘ਚ ਜਾਂਚ ਨੂੰ ਅੱਗੇ ਵਧਾਇਆ ਜਾਵੇਗਾ।

ਹੋਰ ਖ਼ਬਰਾਂ :-  ਡੇਰਾ ਬਾਬਾ ਨਾਨਕ ਤੋਂ ‘ਆਪ’ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ ਜਿੱਤ ਕੀਤੀ ਦਰਜ

ਇਸ ਤੋਂ ਇਲਾਵਾ ਸੀਐਮ ਹਾਊਸ (CM House) ਤੋਂ ਜ਼ਬਤ ਹੋਏ ਸੀਸੀਟੀਵੀ ਦੀ ਡੀਵੀਆਰ (DVR) ਨੂੰ ਜਾਂਚ ਲਈ ਐਫਐਸਐਲ ਨੂੰ ਭੇਜ ਦਿੱਤਾ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਦਿੱਲੀ ਪੁਲਿਸ ਦੀ ਟੀਮ ਨੇ ਮੁੱਖ ਮੰਤਰੀ ਨਿਵਾਸ ਤੋਂ ਸੀਸੀਟੀਵੀ ਡੀਵੀਆਰ (CCTV DVR) ਅਤੇ ਹੋਰ ਸਾਮਾਨ ਜ਼ਬਤ ਕੀਤਾ ਸੀ। ਸੰਸਦ ਮੈਂਬਰ ਸਵਾਤੀ ਮਾਲੀਵਾਲ ਨੇ ਵੀ ਮੁੱਖ ਮੰਤਰੀ ਨਿਵਾਸ ਦੀ ਸੀਸੀਟੀਵੀ ਫੁਟੇਜ (CCTV Footage) ਨਾਲ ਛੇੜਛਾੜ ਦਾ ਦੋਸ਼ ਲਾਇਆ ਹੈ।

Leave a Reply

Your email address will not be published. Required fields are marked *