ਪਾਕਿਸਤਾਨ ਅਤੇ ਬੰਗਲਾਦੇਸ਼ ਨੇ 1971 ਦੀ ਵੰਡ ਤੋਂ ਬਾਅਦ ਪਹਿਲੀ ਵਾਰ ਸਿੱਧਾ ਵਪਾਰ ਮੁੜ ਸ਼ੁਰੂ ਕਰ ਦਿਤਾ ਹੈ ਅਤੇ ਸਰਕਾਰ ਵਲੋਂ ਮਨਜ਼ੂਰਸ਼ੁਦਾ (Approved) ਪਹਿਲਾ ਮਾਲਵਾਹਕ ਜਹਾਜ਼ ਕਾਸਿਮ ਬੰਦਰਗਾਹ (Cargo Ship Qasim Port) ਤੋਂ ਰਵਾਨਾ ਹੋ ਗਿਆ ਹੈ।
ਦੋਹਾਂ ਦੇਸ਼ਾਂ ਵਿਚਾਲੇ ਸਮਝੌਤੇ ਨੂੰ ਫ਼ਰਵਰੀ ਦੇ ਸ਼ੁਰੂ ਵਿਚ ਅੰਤਿਮ ਰੂਪ ਦਿਤਾ ਗਿਆ ਸੀ ਅਤੇ ਬੰਗਲਾਦੇਸ਼ ਟਰੇਡਿੰਗ ਕਾਰਪੋਰੇਸ਼ਨ ਆਫ ਪਾਕਿਸਤਾਨ (ਟੀ.ਸੀ.ਪੀ.) (T.C.P.) ਰਾਹੀਂ 50,000 ਟਨ ਪਾਕਿਸਤਾਨੀ ਚੌਲ ਖਰੀਦਣ ਲਈ ਸਹਿਮਤ ਹੋਇਆ ਸੀ।
ਇਸ ਸਮਝੌਤੇ ਤਹਿਤ ਬੰਗਲਾਦੇਸ਼ ਨੇ ਟੀ.ਸੀ.ਪੀ. (TCP) ਰਾਹੀਂ ਪਾਕਿਸਤਾਨ ਤੋਂ 50,000 ਟਨ ਚੌਲ ਆਯਾਤ ਕਰਨਾ ਹੈ। ਆਯਾਤ ਦੋ ਪੜਾਵਾਂ ’ਚ ਹੋਵੇਗੀ, ਜਦਕਿ ਬਾਕੀ 25,000 ਟਨ ਮਾਰਚ ਦੇ ਸ਼ੁਰੂ ’ਚ ਭੇਜੀ ਜਾਵੇਗੀ।
ਇਸ ਵਿਕਾਸ ਨੂੰ ਆਰਥਕ ਸਹਿਯੋਗ ਨੂੰ ਵਧਾਉਣ ਅਤੇ ਦਹਾਕਿਆਂ ਤੋਂ ਬੰਦ ਪਏ ਵਪਾਰਕ ਮਾਰਗਾਂ ਨੂੰ ਦੁਬਾਰਾ ਖੋਲ੍ਹਣ ਦੀ ਦਿਸ਼ਾ ’ਚ ਇਕ ਸਕਾਰਾਤਮਕ ਕਦਮ ਵਜੋਂ ਵੇਖਿਆ ਜਾ ਰਿਹਾ ਹੈ।