ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਹਰੇਕ ਬੂਥ ਉਤੇ ਵੈਬ ਕੈਮਰਿਆਂ ਰਾਹੀਂ ਜਿਲ੍ਹਾ ਪ੍ਰਸ਼ਾਸਨ ਰੱਖੇਗਾ ਤਿੱਖੀ ਨਜ਼ਰ

ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਹਰੇਕ ਬੂਥ ਉਤੇ ਆਪ ਨਜ਼ਰ ਰੱਖਣ ਲਈ ਜਿਲ੍ਹਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਨੇ ਹਰੇਕ ਬੂਥ ਉਤੇ ਕੈਮਰੇ ਲਗਾ ਕੇ ਉਨਾਂ ਦਾ ਸਿੱਧਾ ਪ੍ਰਸਾਰਣ ਆਪ ਵੇਖ ਸਕਣ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ, ਜਿਸ ਲਈ ਸਥਾਨਕ ਨਗਰ ਸੁਧਾਰ ਟਰੱਸਟ ਦੇ ਕਮਿਊਨਟੀ ਹਾਲ ਵਿਚ ਵੈਬ ਕਾਸਟਿੰਗ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਇਸ ਕੰਟਰੋਲ ਰੂਮ ਵਿਚ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ 1684  ਬੂਥਾਂ ਤੋਂ ਸਿੱਧਾ ਪ੍ਰਸਾਰਣ ਆਵੇਗਾ, ਜਿਸ ਨੂੰ ਅੱਗੇ ਵੇਖਣ ਲਈ 200 ਦੇ ਕਰੀਬ ਕੰਪਿਊਟਰ ਤੇ ਵੱਡੀਆਂ ਸਕਰੀਨਾਂ ਲਗਾਈਆਂ ਗਈਆਂ ਹਨ ਇੰਨਾ ਕੰਪਿਊਟਰਾਂ ਉਤੇ ਵੱਖਵੱਖ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਕੰਪਿਊਟਰ ਸਿੱਖਿਆ ਲੈ ਰਹੇ ਵਿਦਿਆਰਥੀ, ਜਿੰਨਾ ਦੀ ਗਿਣਤੀ 240 ਹੈ, ਕੰਮ ਕਰਨਗੇ ਅਤੇ ਉਹ ਆਪਣੇ ਅਲਾਟ ਕੀਤੇ ਹੋਏ ਬੂਥਾਂ ਦਾ ਸਿੱਧਾ ਪ੍ਰਸਾਰਣ ਸਕਰੀਨਾਂ ਉਤੇ ਵੇਖਣਗੇ ਉਨਾਂ ਵਿਦਿਆਰਥੀਆਂ ਨੂੰ ਇਸ ਕੰਮ ਲਈ ਸਿੱਖਿਅਤ ਕੀਤਾ ਗਿਆ ਹੈ ਕਿ ਬੂਥਾਂ ਉਪਰ ਉਨਾਂ ਕਿਸਕਿਸ ਚੀਜ਼ ਉਤੇ ਨਿਗਾਹ ਰੱਖਣੀ ਹੈ ਜਿੱਥੇ ਵੀ ਕਿਧਰੇ ਕੋਈ ਕੁਤਾਹੀ, ਸ਼ਰਾਰਤ, ਝਗੜਾ ਜਾਂ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਉਲੰਘਣਾ ਹੁੰਦੀ ਨਜ਼ਰ ਆਵੇਗੀ, ਉਹ ਜਿਲ੍ਹਾ ਚੋਣ ਅਧਿਕਾਰੀ ਦੇ ਧਿਆਨ ਵਿਚ ਲਿਆਉਣ ਦੇ ਨਾਲਨਾਲ ਸਬੰਧਤ ਹਲਕੇ ਦੇ ਸਹਾਇਕ ਰਿਟਰਨਿੰਗ ਅਧਿਕਾਰੀ ਤੇ ਸੈਕਟਰ ਅਫਸਰ ਨੂੰ ਸੂਚਿਤ ਕਰਨਗੇ, ਜੋ ਕਿ ਮੌਕੇ ਉਤੇ ਪੁਹੰਚ ਕੇ ਤਰੁੰਤ ਇਸ ਸਮੱਸਿਆ ਦਾ ਹੱਲ ਕਰਨਗੇ

ਅੱਜ ਜਿਲ੍ਹਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਦੀ ਨਿਗਰਾਨੀ ਵਿਚ ਇਸ ਕੰਟਰੋਲ ਰੂਮ ਦਾ ਸਫਲ ਪ੍ਰੀਖਣ ਕੀਤਾ ਗਿਆ, ਜਿੱਥੇ ਸਾਰੇ ਬੂਥਾਂ ਤੋਂ ਸਿੱਧਾ ਪ੍ਰਸਾਰਣ ਹੋਇਆ ਜੋ ਕਿ ਜਿਲਾ ਅਧਿਕਾਰੀਆਂ ਦੇ ਨਾਲਨਾਲ ਇੰਨਾ ਵਲੰਟੀਅਰਾਂ ਨੇ ਵੀ ਵੇਖਿਆ ਅਤੇ ਉਸ ਦਾ ਕੰਟਰੋਲ ਸੰਭਾਲਿਆ ਇਸ ਮੌਕੇ ਵੈਬ ਕਾਸਟਿੰਗ ਲਈ ਤਾਇਨਾਤ ਕੀਤੇ ਗਏ ਆਈ ਏ ਐਸ ਅਧਿਕਾਰੀ ਸ੍ਰੀਮਤੀ ਸੋਨਮ, ਜਿਲ੍ਹਾ ਤਕਨੀਕੀ ਕੁਆਰਡੀਨੇਟਰ ਸ੍ਰੀ ਪ੍ਰਿੰਸ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ ਇਸ ਮੌਕੇ ਜਿਲ੍ਹਾ ਚੋਣ ਅਧਿਕਾਰੀ ਸ੍ਰੀ ਥੋਰੀ ਨੇ ਵਲੰਟੀਅਰਾਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂੰ ਕਰਵਾਉਂਦੇ ਦੱਸਿਆ ਕਿ ਜਿੱਥੇ ਵੀ ਕਿਧਰੇ ਤੁਸੀਂ ਕੋਈ ਕੁਤਾਹੀ ਨੋਟਿਸ ਕਰੋ, ਤਰੁੰਤ ਸਬੰਧਤ ਅਧਿਕਾਰੀ ਦੇ ਨੋਟਿਸ ਵਿਚ ਲਿਆਓ ਤਾਂ ਜੋ ਵੋਟਾਂ ਵਾਲੇ ਦਿਨ ਕਿਸੇ ਬੂਥ ਉਪਰ ਵੋਟਾਂ ਪਾਉਣ ਦਾ ਕੰਮ ਪ੍ਰਭਾਵਿਤ ਨਾ ਹੋਵੇ ਉਨਾਂ ਦੱਸਿਆ ਕਿ ਅੱਜ ਮੁੱਖ ਚੋਣ ਕਮਿਸ਼ਨਰ ਪੰਜਾਬ ਨੇ ਵੀ ਤੁਹਾਡੇ ਵੱਲੋਂ ਕੀਤੇ ਜਾ ਰਹੇ ਇਸ ਕੰਮ ਦੀ ਸਰਾਹਨਾ ਕੀਤੀ ਹੈ, ਜਿਸ ਵਿਚ ਉਨਾਂ ਕਿਹਾ ਕਿ ਅੰਮਿ੍ਰਤਸਰ ਵਿਚ ਕੀਤਾ ਗਿਆ ਇਹ ਨਿਵੇਕਲ ਤਜ਼ਰਬਾ ਕਾਬਿਲ ਏ ਤਾਰੀਫ ਹੈ ਅਤੇ ਇਸ ਕੰਮ ਲਈ ਕਾਲਜ ਵਿਦਿਆਰਥੀਆਂ ਦੀ ਇਕ ਵਲੰਟੀਅਰਾਂ ਵਜੋਂ ਲਈ ਗਈ ਸੇਵਾ ਬਹੁਤ ਹੀ ਵਧੀਆ ਗੱਲ ਹੈ, ਕਿਉਂਕਿ ਇਸ ਨਾਲ ਇਕ ਤਾਂ ਬੱਚਿਆਂ ਨੂੰ ਚੋਣ ਕਮਿਸ਼ਨ ਵੱਲੋਂ ਨਿਰਪੱਖ ਵੋਟਾਂ ਕਰਵਾਉਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਤੋਂ ਜਾਣੂੰ ਹੋਣ ਦਾ ਮੌਕਾ ਮਿਲੇਗਾ ਦੂਸਰਾ ਇੰਨਾ ਬੱਚਿਆਂ ਨੂੰ ਦੁਨੀਆਂ ਦੇ ਵੱਡੇ ਲੋਕਤੰਤਰ ਲਈ ਪੈਣ ਵਾਲੀਆਂ ਵੋਟਾਂ ਵਿਚ ਸੇਵਾਵਾਂ ਨਿਭਾਉਣ ਦਾ ਮੌਕਾ ਮਿਲੇਗਾ

ਹੋਰ ਖ਼ਬਰਾਂ :-  ਪੰਜਾਬ ਵਿੱਚ 1 ਜੂਨ ਨੂੰ ਛੁੱਟੀ ਦਾ ਐਲਾਨ

Leave a Reply

Your email address will not be published. Required fields are marked *