ਪਾਵਰਲਿਫਟਰ ਸੰਦੀਪ ਕੌਰ ’ਤੇ ਡੋਪਿੰਗ ਪਾਬੰਦੀਸ਼ੁਦਾ ਪਦਾਰਥਾਂ ਦੇ ਦੋਸ਼ ’ਚ 10 ਸਾਲ ਦੀ ਪਾਬੰਦੀ

ਨਾਡਾ (Nada) ਦੀ ਡੋਪਿੰਗ ਰੋਕੂ ਅਨੁਸ਼ਾਸਨੀ ਪੈਨਲ (ਏ.ਡੀ.ਡੀ.ਪੀ.) (ADDP) ਨੇ ਪਾਵਰਲਿਫਟਰ ਸੰਦੀਪ ਕੌਰ ’ਤੇ ਪਾਬੰਦੀਸ਼ੁਦਾ ਪਦਾਰਥਾਂ ਦੀ ਵਰਤੋਂ ਕਰਨ ਦੇ ਦੂਜੇ ਅਪਰਾਧ ਲਈ 10 ਸਾਲ ਦੀ ਪਾਬੰਦੀ ਲਗਾ ਦਿਤੀ ਹੈ।

ਪੰਜਾਬ ਦੀ 31 ਸਾਲ ਦੀ ਪਾਵਰਲਿਫਟਰ (Powerlifter) ਨੂੰ ਡੋਪਿੰਗ (Doping) ਦੇ ਦੂਜੇ ਅਪਰਾਧ ਲਈ ਅੱਠ ਸਾਲ ਦੀ ਪਾਬੰਦੀ ਦੇ ਨਾਲ-ਨਾਲ ਉਸ ਦੇ ਨਮੂਨਿਆਂ ਦੇ ਨਮੂਨਿਆਂ ਵਿਚ ਕਈ ਪਾਬੰਦੀਸ਼ੁਦਾ ਪਦਾਰਥ ਪਾਏ ਜਾਣ ਤੋਂ ਬਾਅਦ ਦੋ ਸਾਲ ਦੀ ਹੋਰ ਪਾਬੰਦੀ ਲਗਾਈ ਗਈ ਹੈ।

ਉਸ ਨੂੰ ਪਹਿਲੀ ਵਾਰ 2019 ’ਚ ਸਟੈਨੋਜ਼ੋਲੋਲ (Stanozolol) ਲਈ ਸਕਾਰਾਤਮਕ ਟੈਸਟ (Positive Test) ਕੀਤਾ ਗਿਆ ਸੀ। ਸੰਦੀਪ ਕੌਰ ਚਾਰ ਸਾਲ ਦੀ ਪਾਬੰਦੀ ਕੱਟਣ ਤੋਂ ਬਾਅਦ ਪਿਛਲੇ ਸਾਲ ਅਗੱਸਤ ’ਚ ਹੀ ਵਾਪਸ ਆਈ ਸੀ। ਉਹ ਉਤਰਾਖੰਡ ਦੇ ਕਾਸ਼ੀਪੁਰ ’ਚ ਕੌਮੀ ਸੀਨੀਅਰ ਮਹਿਲਾ ਪਾਵਰਲਿਫਟਿੰਗ ਚੈਂਪੀਅਨਸ਼ਿਪ ’ਚ ਓਪਨ 69 ਕਿਲੋਗ੍ਰਾਮ ਵਰਗ ’ਚ ਤੀਜੇ ਸਥਾਨ ’ਤੇ ਰਹੀ ਸੀ। ਮੁਕਾਬਲੇ ਦੌਰਾਨ ਇਕੱਤਰ ਕੀਤੇ ਗਏ ਉਨ੍ਹਾਂ ਦੇ ਪਿਸ਼ਾਬ ਦੇ ਨਮੂਨਿਆਂ ਵਿਚ ਨੋਰਐਂਡਰੋਸਟ੍ਰੋਨ, ਮੈਟਾਨਡੀਨੋਨ ਅਤੇ ਮੈਫੇਂਟਰਮਾਈਨ ਦੇ ਅੰਸ਼ ਪਾਏ ਗਏ। ਏ.ਡੀ.ਡੀ.ਪੀ. (ADDP) ਨੇ ਨਾਡਾ ਦੀ ਪਟੀਸ਼ਨ ਨੂੰ ਮਨਜ਼ੂਰ ਕਰ ਲਿਆ ਅਤੇ ਪਾਬੰਦੀ ਨੂੰ ਘਟਾ ਕੇ 10 ਸਾਲ ਕਰ ਦਿਤਾ, ਜੋ 6 ਸਤੰਬਰ, 2023 ਤੋਂ ਲਾਗੂ ਹੋਵੇਗਾ।

ਹੋਰ ਖ਼ਬਰਾਂ :-  ਪੰਜਾਬ ਦੇ ਸਿਹਤ ਮੰਤਰੀ ਨੇ ਕੋਲਕਾਤਾ ਪੀੜਤ ਦੇ ਮਾਪਿਆਂ ਲਈ 10 ਕਰੋੜ ਰੁਪਏ ਐਕਸ-ਗ੍ਰੇਸ਼ੀਆ ਤੇ ਨਿਆਂ ਦੀ ਕੀਤੀ ਮੰਗ

Leave a Reply

Your email address will not be published. Required fields are marked *