ਮੁੱਖ ਮੰਤਰੀ ਨਾਇਬ ਸਿੰਘ ਸੈਣੀ ਲਈ ਤਿੰਨ ਸੀਟਾਂ ‘ਰਾਖਵੀਆਂ’, ਅੰਤਿਮ ਫੈਸਲਾ ਲਵੇਗੀ ਹਾਈਕਮਾਂਡ

ਦੋ ਦਿਨਾਂ ਦੀ ਵਿਚਾਰ-ਵਟਾਂਦਰੇ ਤੋਂ ਬਾਅਦ, ਸੂਬਾ ਭਾਜਪਾ ਚੋਣ ਕਮੇਟੀ ਨੇ ਆਉਣ ਵਾਲੀਆਂ ਚੋਣਾਂ ਲਈ 90 ਵਿਧਾਨ ਸਭਾ ਹਲਕਿਆਂ ਲਈ ਉਮੀਦਵਾਰਾਂ ਦੇ ਸੰਭਾਵੀ ਪੈਨਲ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਸੂਤਰਾਂ ਅਨੁਸਾਰ ਕਮੇਟੀ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ (Chief Minister Naib Singh Saini) ਲਈ ਤਿੰਨ ਹਲਕੇ ‘ਰਾਖਵੇਂ’ ਕਰ ਦਿੱਤੇ ਹਨ ਅਤੇ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਇਸ ਬਾਰੇ ਅੰਤਿਮ ਫੈਸਲਾ ਲਵੇਗੀ।

ਦੱਸਿਆ ਜਾ ਰਿਹਾ ਹੈ ਕਿ ਇਹ ਵਿਧਾਨ ਸਭਾ ਹਲਕੇ ਲਾਡਵਾ, ਕਰਨਾਲ ਅਤੇ ਨਰਾਇਣਗੜ੍ਹ ਹਨ,ਸਾਰੇ ਵਿਧਾਇਕਾਂ ਅਤੇ ਰਾਜ ਮੰਤਰੀਆਂ ਨੂੰ ਸਿਫਾਰਸ਼ੀ ਪੈਨਲ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਕੁਝ ਸਾਬਕਾ ਸੰਸਦ ਮੈਂਬਰ ਅਤੇ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਹਾਰਨ ਵਾਲੇ ਉਮੀਦਵਾਰ ਵੀ ਸ਼ਾਮਲ ਹਨ।

ਹੋਰ ਖ਼ਬਰਾਂ :-  ਭਾਰਤੀ ਫੌਜ ਵਿੱਚ ਭਰਤੀ ਹੋਣ ਲਈ ਆਨਲਾਈਨ ਫਾਰਮ ਅਪਲਾਈ ਕਰਨ ਦਾ ਆਖਿਰੀ ਮਿਤੀ 22 ਮਾਰਚ

ਮੀਟਿੰਗ ਵਿੱਚ ਪਾਰਟੀ ਦੇ ਕਰੀਬ 10 ਦਿੱਗਜਾਂ ਦੀ ਉਮੀਦਵਾਰੀ ਪੱਕੀ ਹੋ ਗਈ ਪਰ ਪੈਨਲ ਵਿੱਚ ਸ਼ਾਮਲ ਅੱਠ ਤੋਂ 10 ਮੌਜੂਦਾ ਵਿਧਾਇਕਾਂ ਨੂੰ ਟਿਕਟਾਂ ਨਹੀਂ ਮਿਲਣਗੀਆਂ। ਬਾਕੀ ਸੀਟਾਂ ਲਈ ਤਿੰਨ ਤੋਂ ਪੰਜ ਉਮੀਦਵਾਰਾਂ ਦਾ ਪੈਨਲ ਤੈਅ ਕਰ ਲਿਆ ਗਿਆ ਹੈ। ਹੁਣ ਅੰਤਿਮ ਫੈਸਲੇ ਲਈ ਸੂਚੀ ਕੇਂਦਰੀ ਲੀਡਰਸ਼ਿਪ ਨੂੰ ਸੌਂਪੀ ਜਾਵੇਗੀ। ਸੂਬਾ ਕਮੇਟੀ ਚੋਣ ਪ੍ਰਚਾਰ ਵਿਚ ਤੇਜ਼ੀ ਲਿਆਉਣ ਲਈ ਉਮੀਦਵਾਰਾਂ ਦੇ ਛੇਤੀ ਐਲਾਨ ਲਈ ਸਿਫ਼ਾਰਸ਼ਾਂ ਵੀ ਪੇਸ਼ ਕਰੇਗੀ।

Leave a Reply

Your email address will not be published. Required fields are marked *