ਪੰਜਾਬ ਰਾਜ ਅੰਤਰ ਜ਼ਿਲ੍ਹਾ ਟੂਰਨਾਮੈਂਟ (ਕ੍ਰਿਕਟ) ਅੰਡਰ 23 ਦੇ ਸੈਮੀ ਫਾਈਨਲ ਵਿੱਚ ਅੰਮ੍ਰਿਤਸਰ ਨੇ ਬਰਨਾਲਾ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ

Punjab State Inter District Tournament (Cricket) Under 23 Semi-final Amritsar defeated Barnala to enter the final

ਅੰਮ੍ਰਿਤਸਰ ਅੰਡਰ 23 ਟੀਮ ਨੇ ਪੰਜਾਬ ਰਾਜ ਅੰਤਰ ਜ਼ਿਲ੍ਹਾ ਅੰਡਰ 23 ਟੂਰਨਾਮੈਂਟ ਦਾ ਸੈਮੀ ਫਾਈਨਲ ਮੈਚ ਜਿੱਤ ਕੇ ਬਰਨਾਲਾ ਨੂੰ ਪਾਰੀ ਅਤੇ 339 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।

ਅੰਮ੍ਰਿਤਸਰ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅੰਮ੍ਰਿਤਸਰ 676 ਦਾ ਸਕੋਰ ਆਲ ਆਊਟ ਹੋ ਗਿਆ। ਕਪਤਾਨ ਸਲਿਲ ਅਰੋੜਾ ਨੇ 126 ਦੌੜਾਂਸਾਹਿਲ ਸ਼ਰਮਾ ਨੇ 122 ਦੌੜਾਂ ਅਤੇ ਵਰਿੰਦਰ ਸਿੰਘ ਲੋਹਟ ਨੇ 110 ਦੌੜਾਂ ਬਣਾਈਆਂ। ਪਰਜੋਤ ਸਿੰਘ ਨੇ 212 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਜਵਾਬ ਚ ਬਰਨਾਲਾ 163 ਦੌੜਾਂ ਤੇ ਆਲ ਆਊਟ ਹੋ ਗਿਆ। ਅਸੀਮ ਕੋਹਲੀ ਨੇ 31 ਦੌੜਾਂ ਦੇ ਕੇ 5 ਵਿਕਟਾਂ ਲਈਆਂ ਅਤੇ ਅੰਮ੍ਰਿਤਸਰ ਨੇ ਬਰਨਾਲਾ ਨੂੰ ਫਾਲੋਆਨ ਦਿੱਤਾ। ਦੂਜੀ ਪਾਰੀ ਚ ਫਿਰ ਬਰਨਾਲਾ 174 ਦੌੜਾਂ ਤੇ ਆਲ ਆਊਟ ਹੋ ਗਿਆ। ਅਸੀਮ ਕੋਹਲੀ ਨੇ 21 ਦੌੜਾਂ ਤੇ 3 ਵਿਕਟਾਂ ਅਤੇ ਅਰਸ਼ਦੀਪ ਸਿੰਘ ਨੇ 15 ਦੌੜਾਂ ਤੇ 3 ਵਿਕਟਾਂ ਲਈਆਂ।

ਹੋਰ ਖ਼ਬਰਾਂ :-  ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ 17 ਹਜ਼ਾਰ ਤੋਂ ਵੱਧ ਕਿਸਾਨਾਂ ਨੂੰ 19.83 ਕਰੋੜ ਰੁਪਏ ਜਾਰੀ

ਇਸੇ ਤਰਾਂ ਮੋਹਾਲੀ ਅੰਡਰ 23 ਟੀਮ ਨੇ ਪਟਿਆਲਾ ਅੰਡਰ 23 ਟੀਮ ਨੂੰ 456 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ।

ਹੁਣ ਅੰਮ੍ਰਿਤਸਰ ਅੰਡਰ 23 ਟੀਮ ਅਤੇ ਮੋਹਾਲੀ ਅੰਡਰ 23 ਟੀਮ  ਵਿਚਕਾਰ ਫਾਈਨਲ ਮੈਚ 13 ਅਪ੍ਰੈਲ 2024 ਨੂੰ ਡੀ.ਸੀ.ਏ ਮੋਹਾਲੀ ਗਰਾਂਉਂਡ ਵਿਖੇ ਹੋਵੇਗਾ।

ਇਸ ਮੌਕੇ ਸ਼੍ਰੀ ਘਨਸ਼ਾਮ ਥੋਰੀ  ਡਿਪਟੀ ਕਮਿਸ਼ਨਰ -ਕਮ -ਪ੍ਰਧਾਨ ਏ.ਜੀ.ਏ. ਦੀ ਸਰਪ੍ਰਸਤੀ ਹੇਠਸ.ਅਰਸ਼ਦੀਪ ਸਿੰਘ ਲੋਬਾਣਾ ਆਰ.ਟੀ.ਓ.ਅੰਮ੍ਰਿਤਸਰ ਕਮ ਮੀਤ ਪ੍ਰਧਾਨ ਏ.ਜੀ.ਏ. ਅਤੇ ਸ.ਇੰਦਰਜੀਤ ਸਿੰਘ ਬਾਜਵਾ ਹਨੀ.ਸਕੱਤਰ ਏ.ਜੀ.ਏ. ਨੇ ਟੀਮ ਨੂੰ ਆਪਣੀਆਂ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਉਮੀਦ ਕੀਤੀ ਕਿ ਅੰਮ੍ਰਿਤਸਰ ਵਧੀਆ ਪ੍ਰਦਰਸ਼ਨ ਕਰੇਗਾ ਅਤੇ ਫਾਈਨਲ ਜਿੱਤ ਕੇ ਅੰਮ੍ਰਿਤਸਰ ਜ਼ਿਲ੍ਹੇ ਦਾ ਨਾਂ ਰੌਸ਼ਨ ਕਰੇਗਾ।

Leave a Reply

Your email address will not be published. Required fields are marked *