ਅੱਜ ਦੇ ਯੁੱਗ ਵਿੱਚ ਲੜਕੀਆਂ ਦਾ ਹੁਨਰਮੰਦ ਹੋਣਾ ਬਹੁਤਜਰੂਰੀ ਹੈ ਤਾਂ ਜੋ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ। ਇਸਕੰਮ ਲਈ ਜਿਲ੍ਹਾ ਪ੍ਰਸਾਸ਼ਨ ਇਕ ਨਿਵੇਕਲੀ ਪਹਿਲਦਕਮੀ ਕਰਦੇਹੋਏ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਲੜਕੀਆਂਦੇ ਸੈਲਫ ਹੈਲਪ ਗਰੁੱਪਾਂ ਨੂੰ ਫੁੱਲਾਂ ਦੀ ਕਾਸ਼ਤ ਕਰਨ ਸਬੰਧੀਟ੍ਰੇਨਿੰਗ ਪ੍ਰਦਾਨ ਕਰਕੇ ਹੁਨਰਮੰਦ ਬਣਾਏਗਾ।
- ਇਸ ਸਬੰਧੀ ਅੱਜ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀਸਾਹਨੀ ਨੇ ਬਲਾਕ ਹਰਸ਼ਾਛੀਨਾ, ਚੋਗਾਵਾਂ, ਵੇਰਕਾ ਅਤੇ ਲੋਪੋਕੇ ਦੇਸੈਲਫ ਹੈਲਪ ਗਰੁੱਪਾਂ ਦੀਆਂ ਲੜਕੀਆਂ ਨੂੰ ਸੰਬੋਧਨ ਕਰਦਿਆਂਕੀਤਾ। ਡਿਪਟੀ ਕਮਿਸ਼ਨਰ ਨੇ ਸੈਲਫ ਹੈਲਪ ਗਰੁੱਪ ਦੀਆਂਲੜਕੀਆਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਿਲ੍ਹਾਪ੍ਰਸਾਸ਼ਨ ਤੁਹਾਨੂੰ ਫੁੱਲਾਂ ਦੀ ਕਾਸ਼ਤ ਸਬੰਧੀ ਟ੍ਰੇਨਿੰਗ ਕਰਵਾਏਗਾ, ਇਹ ਟ੍ਰੇਨਿੰਗ ਬਾਗਬਾਨੀ ਵਿਭਾਗ ਦਿੱਤੀ ਜਾਵੇਗੀ। ਉਨ੍ਹਾਂ ਕਿਹਾਕਿ ਟ੍ਰੇਨਿੰਗ ਉਪਰੰਤ ਸਰਟੀਫਿਕੇਟ ਵੀ ਪ੍ਰਦਾਨ ਕੀਤੇ ਜਾਣਗੇ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਤੁਸੀਂ ਇਸ ਟ੍ਰੇਨਿੰਗ ਨੂੰ ਲੈ ਕੇਹੁਨਰਮੰਦ ਦੀ ਸ੍ਰੇਣੀ ਵਿੱਚ ਆ ਜਾਓਗੇ ਜਿਸ ਨਾਲ ਤੁਹਾਡੀਆਮਦਨ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹਟ੍ਰੇਨਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਗਾਰਡਨ ਵਿੱਚ ਕਰਵਾਈਜਾਵੇਗੀ।
ਡਿਪਟੀ ਕਮਿਸ਼ਨਰ ਨੇ ਸੈਲਫ ਹੈਲਪ ਗਰੁੱਪ ਦੀਆਂਲੜਕੀਆਂ ਨੂੰ ਟ੍ਰੇਨਿੰਗ ਉਪਰੰਤ ਨਗਰ ਨਿਗਮ ਦੇ ਪਾਰਕਾਂ ਜਾਂ ਹੋਰਸਰਕਾਰੀ ਥਾਂਵਾਂ ਤੇ ਮਾਲੀ ਵਜੋਂ ਡੀ:ਸੀ ਰੇਟ ਤੇ ਰੱਖਿਆ ਜਾਵੇਗਾਜਿਸ ਨਾਲ ਉਨ੍ਹਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਨੇਲੜਕੀਆਂ ਨੂੰ ਕਿਹਾ ਕਿ ਜੇਕਰ ਤੁਹਾਡੇ ਕੋਲ ਹੁਨਰ ਹੋਵੇਗਾ ਤਾਂ ਹੀਤੁਸੀ ਹੋਰ ਅੱਗੇ ਵੱਧ ਸਕਦੀਆਂ ਹੋ। ਉਨ੍ਹਾਂ ਕਿਹਾ ਕਿ ਜਿੰਨਾਂਲੜਕੀਆਂ ਨੇ +2 ਪਾਸ ਕੀਤੀ ਹੈ ਜਿਲ੍ਹਾ ਪ੍ਰਸਾਸ਼ਨ ਉਨ੍ਹਾਂ ਨੂੰ ਮੁਫ਼ਤਕੰਪਿਊਟਰ ਦੀ ਸਿਖਲਾਈ ਵੀ ਪ੍ਰਦਾਨ ਕਰੇਗਾ। ਡਿਪਟੀਕਮਿਸ਼ਨਰ ਨੇ ਦੱਸਿਆ ਕਿ ਇਹ ਪਾਇਲਟ ਪ੍ਰਾਜੈਕਟ ਦੇ ਤੌਰ ਤੇਅਸੀਂ ਸ਼ੁਰੂ ਕਰ ਰਹੇ ਹਾਂ ਜੇਕਰ ਇਸ ਵਿੱਚ ਤੁਹਾਡਾ ਵਧੀਆਸਹਿਯੋਗ ਮਿਲਦਾ ਹੈ ਤਾਂ ਇਸ ਨੂੰ ਵੱਡੇ ਪੱਧਰ ਤੇ ਸ਼ੁਰੂ ਕੀਤਾਜਾਵੇਗਾ।
ਇਸ ਦੋਰਾਨ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਸੰਦੀਪ ਮਲੋਹਤਰਾ ਨੇ ਕਿਹਾ ਕਿ ਇਹ ਟ੍ਰੇਨਿੰਗ ਤੁਹਾਡੇ ਆਉਣਵਾਲੇ ਜੀਵਨ ਵਿੱਚ ਕਾਫੀ ਬਦਲਾਵ ਵਜੋਂ ਸਾਬਤ ਹੋਵੇਗੀ।ਉਨ੍ਹਾਂਦੱਸਿਆ ਕਿ ਤੁਸੀਂ ਇਸ ਟ੍ਰੇਨਿੰਗ ਨੂੰ ਲੈਣ ਉਪਰੰਤ ਫੁੱਲਾਂ ਦੀ ਕਾਸ਼ਤਦਾ ਕੰਮ ਕਰ ਸਕਦੀਆਂ ਹੋ । ਉਨ੍ਹਾਂ ਦੱਸਿਆ ਕਿ ਇਸ ਸਬੰਧੀਬੀਜ ਤੁਹਾਨੂੰ ਬਾਗਬਾਨੀ ਵਿਭਾਗ ਵੱਲੋਂ ਮੁਹੱਈਆ ਕਰਵਾਏਜਾਣਗੇ। ਉਨ੍ਹਾਂ ਕਿਹਾ ਕਿ ਇਸ ਟ੍ਰੇਨਿੰਗ ਨੂੰ ਲੈਣ ਉਪਰੰਤ ਤੁਸੀਂ ਖੁਦਪੌਦਿਆਂ ਲਈ ਖਾਦ ਤਿਆਰ ਕਰਕੇ ਵੀ ਮਾਰਕੀਟ ਵਿੱਚ ਵੇਚਸਕਦੇ ਹੋ।