ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਵੋਟਾਂ ਦੇ ਨਤੀਜ਼ੇ

ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਵੋਟਾਂ ਦੀ ਗਿਣਤੀ ਸ਼ੁਰੂ

ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਤੀਆਂ ਦੀਆਂ ਚੋਣਾਂ ਵਿੱਚ ਐਤਵਾਰ ਨੂੰ 48% ਵੋਟਿੰਗ ਦਰਜ ਕੀਤੀ ਗਈ ਸੀ।

ਗੁਰਦਾਸਪੁਰ ਜ਼ਿਲ੍ਹੇ ਵਿੱਚ, ਜ਼ਿਲ੍ਹਾ ਪ੍ਰੀਸ਼ਦ ਦੇ 25 ਜ਼ੋਨਾਂ ਵਿੱਚੋਂ 7 ਉਮੀਦਵਾਰ ਅਤੇ 204 ਬਲਾਕ ਸੰਮਤੀ ਸੀਟਾਂ ਵਿੱਚੋਂ 64 ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲਾ (unopposed) ਜਿੱਤ ਚੁੱਕੇ ਹਨ। ਇਹ ਸਾਰੇ ਆਮ ਆਦਮੀ ਪਾਰਟੀ ਨਾਲ ਸਬੰਧਤ ਹਨ।

ਵੋਟਾਂ ਦੀ ਗਿਣਤੀ ਤੋਂ ਪਹਿਲਾਂ ਪਟਿਆਲਾ ਵਿੱਚ ਭਾਰੀ ਹੰਗਾਮਾ

ਪਟਿਆਲਾ ਵਿੱਚ ਬੁੱਧਵਾਰ ਸਵੇਰੇ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਗਿਣਤੀ ਕੇਂਦਰਾਂ ‘ਤੇ ਭਾਰੀ ਹੰਗਾਮਾ ਹੋਇਆ। ਭਾਜਪਾ ਨੇ ਪੁਲਿਸ ਅਧਿਕਾਰੀਆਂ ‘ਤੇ ਧੱਕੇਸ਼ਾਹੀ ਦਾ ਦੋਸ਼ ਲਗਾਇਆ ਅਤੇ ਦੋਸ਼ ਲਗਾਇਆ ਕਿ ਗਿਣਤੀ ਪੋਲਿੰਗ ਏਜੰਟਾਂ ਤੋਂ ਬਿਨਾਂ ਸ਼ੁਰੂ ਹੋਈ।

ਪੰਜਾਬ ਭਰ ਵਿੱਚ 141 ਥਾਵਾਂ ‘ਤੇ 154 ਗਿਣਤੀ ਕੇਂਦਰ ਸਥਾਪਤ ਕੀਤੇ ਗਏ ਹਨ।

ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਈ।

347 ਜ਼ਿਲ੍ਹਾ ਪ੍ਰੀਸ਼ਦ ਅਤੇ 2,838 ਬਲਾਕ ਸੰਮਤੀ ਸੀਟਾਂ ਲਈ ਨਤੀਜੇ ਐਲਾਨੇ ਜਾਣਗੇ।

ਹੋਰ ਖ਼ਬਰਾਂ :-  ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਵੱਲੋਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀਆਂ ਭੇਟ

141 ਮਾਈਕ੍ਰੋ-ਆਬਜ਼ਰਵਰਾਂ ਦੀ ਮੌਜੂਦਗੀ ਵਿੱਚ ਗਿਣਤੀ ਕੀਤੀ ਜਾ ਰਹੀ ਹੈ।

ਵੋਟਾਂ ਦੀ ਗਿਣਤੀ ਪ੍ਰਕਿਰਿਆ ਲਈ 10,500 ਸਟਾਫ ਤਾਇਨਾਤ ਕੀਤਾ ਗਿਆ ਹੈ।

347 ਜ਼ਿਲ੍ਹਾ ਪ੍ਰੀਸ਼ਦਾਂ ਅਤੇ 2,838 ਪੰਚਾਇਤ ਸੰਮਤੀ ਸੀਟਾਂ ‘ਤੇ 9,000 ਤੋਂ ਵੱਧ ਉਮੀਦਵਾਰ ਚੋਣ ਲੜ ਰਹੇ ਹਨ, ਇਸ ਲਈ ਵੋਟਿੰਗ ਬੈਲਟ ਪੇਪਰਾਂ ਰਾਹੀਂ ਹੋਣ ਕਾਰਨ ਨਤੀਜੇ ਦੇਰ ਰਾਤ ਤੱਕ ਆਉਣ ਦੀ ਉਮੀਦ ਹੈ।

ਨਤੀਜੇ:
‘ਆਪ’ ਅੱਗੇ; 49 ਜ਼ਿਲ੍ਹਾ ਪ੍ਰੀਸ਼ਦ ਅਤੇ 709 ਪੰਚਾਇਤ ਸੰਮਤੀ ਸੀਟਾਂ ‘ਤੇ ਕਬਜ਼ਾ
ਹੁਣ ਤੱਕ ਐਲਾਨੇ ਗਏ ਕੁੱਲ ਨਤੀਜੇ

(17 ਦਸੰਬਰ, 2025 ਰਾਤ 9:49 ਵਜੇ)

ਜ਼ਿਲ੍ਹਾ ਪ੍ਰੀਸ਼ਦ ਦੇ ਕੁੱਲ ਜ਼ੋਨ – 347

ਨਤੀਜੇ ਐਲਾਨੇ ਗਏ – 76

‘ਆਪ’ – 49

ਕਾਂਗਰਸ – 18

ਸ਼੍ਰੋਮਣੀ ਅਕਾਲੀ ਦਲ – 6

ਭਾਜਪਾ – 2

ਆਜ਼ਾਦ – 1

ਪੰਚਾਇਤ ਸੰਮਤੀਆਂ ਦੇ ਕੁੱਲ ਜ਼ੋਨ – 2,838

ਨਤੀਜੇ ਐਲਾਨੇ ਗਏ – 1,159

‘ਆਪ’ – 709

ਕਾਂਗਰਸ – 196

ਸ਼੍ਰੋਮਣੀ ਅਕਾਲੀ ਦਲ – 152

ਭਾਜਪਾ – 26

ਹੋਰ – 76

 

Leave a Reply

Your email address will not be published. Required fields are marked *