ਹਰਿਆਣਾ ਦੇ ਅੰਬਾਲਾ ਦੇ ਰਹਿਣ ਵਾਲੇ ਸ਼ੂਟਰ ਸਰਬਜੋਤ ਸਿੰਘ ਨੇ ਸਰਕਾਰੀ ਨੌਕਰੀ ਤੋਂ ਇਨਕਾਰ ਕੀਤਾ

ਹਰਿਆਣਾ ਦੇ ਅੰਬਾਲਾ ਦੇ ਰਹਿਣ ਵਾਲੇ ਸ਼ੂਟਰ ਸਰਬਜੋਤ ਸਿੰਘ (Shooter Sarbjot Singh) ਨੇ ਸਰਕਾਰੀ ਨੌਕਰੀ ਤੋਂ ਇਨਕਾਰ ਕਰ ਦਿੱਤਾ ਹੈ। ਕੱਲ੍ਹ ਹੀ ਮੁੱਖ ਮੰਤਰੀ ਨਾਇਬ ਸੈਣੀ ਨੇ ਸਰਬਜੋਤ ਸਿੰਘ ਨੂੰ ਖੇਡ ਵਿਭਾਗ ’ਚ ਡਿਪਟੀ ਡਾਇਰੈਕਟਰ (Deputy Director) ਦੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ। ਸਰਬਜੋਤ ਸਿੰਘ ਨੇ ਮਨੂ ਭਾਕਰ ਨਾਲ ਮਿਲ ਕੇ ਪੈਰਿਸ ਓਲੰਪਿਕ 2024 (Paris Olympics 2024) ਵਿਚ 10 ਮੀਟਰ ਮਿਕਸਡ ਪਿਸਟਲ ਸ਼ੂਟਿੰਗ (Mixed Pistol Shooting) ਮੁਕਾਬਲੇ ਵਿਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਇਸ ਬਾਰੇ ਸਰਬਜੋਤ ਸਿੰਘ ਨੇ ਕਿਹਾ ਮੈਂ ਸ਼ੂਟਿੰਗ ‘ਤੇ ਧਿਆਨ ਦੇਵਾਂਗਾ। ਪਰਿਵਾਰ ਵੀ ਚੰਗੀ ਨੌਕਰੀ ਦੀ ਮੰਗ ਕਰ ਰਿਹਾ ਹੈ, ਪਰ ਮੈਂ ਸ਼ੂਟਿੰਗ ਕਰਨਾ ਚਾਹੁੰਦਾ ਹਾਂ।

ਉਨ੍ਹਾਂ ਨੇ ਅੱਗੇ ਕਿਹਾ-ਨੌਕਰੀ ਦੀ ਪੇਸ਼ਕਸ਼ ਸਵੀਕਾਰ ਕਰਨ ਵਾਲੀ ਕੋਈ ਚੀਜ਼ ਨਹੀਂ ਹੈ, ਮੈਂ ਆਪਣੇ ਫੈਸਲਿਆਂ ਦੇ ਵਿਰੁੱਧ ਨਹੀਂ ਜਾ ਸਕਦਾ। ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਵੇਲੇ ਓਲੰਪਿਕ ਮੈਡਲ (Olympic Medal) ਜਿੱਤਣ ਵਾਲੇ ਖਿਡਾਰੀਆਂ ਨੂੰ ਪੁਲਿਸ ’ਚ ਨੌਕਰੀ ਮਿਲਦੀ ਸੀ। ਮੈਡਲ ਅਨੁਸਾਰ ਸਬ-ਇੰਸਪੈਕਟਰ ਤੋਂ ਡੀ.ਐਸ.ਪੀ. ਤੱਕ ਦੀਆਂ ਨੌਕਰੀਆਂ ਦਿੱਤੀਆਂ ਗਈਆਂ। ਸਰਬਜੋਤ ਸਿੰਘ ਦਾ ਜਨਮ 30 ਸਤੰਬਰ 2001 ਨੂੰ ਹੋਇਆ ਸੀ, ਉਹ ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ਦੇ ਮੁਲਾਣਾ ਅਧੀਨ ਪੈਂਦੇ ਪਿੰਡ ਢੀਂ ਦਾ ਰਹਿਣ ਵਾਲਾ ਹੈ। ਉਸਦੇ ਪਿਤਾ ਜਤਿੰਦਰ ਸਿੰਘ ਇੱਕ ਕਿਸਾਨ ਹਨ ਅਤੇ ਮਾਤਾ ਹਰਦੀਪ ਕੌਰ ਘਰੇਲੂ ਔਰਤ ਹੈ। ਸਰਬਜੋਤ ਡੀਏਵੀ ਕਾਲਜ, ਸੈਕਟਰ 10, ਚੰਡੀਗੜ੍ਹ ਦਾ ਵਿਦਿਆਰਥੀ ਹੈ। ਸਕੂਲ ਸਮੇਂ ਦੌਰਾਨ ਹੀ ਸਰਬਜੋਤ ਸਿੰਘ ਨੇ ਸ਼ੂਟਿੰਗ ਸ਼ੁਰੂ ਕਰ ਦਿੱਤੀ ਸੀ, ਉਹ ਸੈਂਟਰਲ ਫੀਨਿਕਸ ਕਲੱਬ (Central Phoenix Club) ਵਿਖੇ ਏਆਰ ਸ਼ੂਟਿੰਗ ਅਕੈਡਮੀ, ਅੰਬਾਲਾ ਕੈਂਟ ਦੇ ਕੋਚ ਅਭਿਸ਼ੇਕ ਰਾਣਾ ਦੇ ਅਧੀਨ ਸਿਖਲਾਈ ਲੈਂਦਾ ਸੀ। 9 ਅਗਸਤ ਨੂੰ ਨਿਸ਼ਾਨੇਬਾਜ਼ ਸਰਬਜੋਤ ਸਿੰਘ ਅਤੇ ਮਨੂ ਭਾਕਰ ਨੇ ਚੰਡੀਗੜ੍ਹ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਮੁਲਾਕਾਤ ਕੀਤੀ ਸੀ, ਇੱਥੇ ਮੁੱਖ ਮੰਤਰੀ ਨੇ ਦੋਵਾਂ ਦਾ ਸਨਮਾਨ ਕੀਤਾ। ਇਸ ਤੋਂ ਬਾਅਦ ਦੋਵਾਂ ਨੂੰ ਖੇਡ ਵਿਭਾਗ ਵਿਚ ਡਿਪਟੀ ਡਾਇਰੈਕਟਰ (Deputy Director) ਨਿਯੁਕਤ ਕਰਨ ਦਾ ਐਲਾਨ ਕੀਤਾ ਗਿਆ।

ਹੋਰ ਖ਼ਬਰਾਂ :-  ਓਲੰਪਿਕਸ ਵਿੱਚ ਅਮਨ ਸਹਿਰਾਵਤ ਨੇ ਜਿੱਤਿਆ ਕਾਂਸੀ ਦਾ ਤਗਮਾ

Leave a Reply

Your email address will not be published. Required fields are marked *