ਰੰਗਲਾ ਪੰਜਾਬ ਮੇਲਾ – ਨੁੱਕੜ ਨਾਟਕਾਂ ਰਾਹੀਂ ਲੋਕਾਂ ਨੂੰ ਭਰੂਣ ਹੱਤਿਆ, ਬੇਟੀ ਬਚਾਓ ਬੇਟੀ ਪੜ੍ਹਾਓ ਤਹਿਤ ਕੀਤਾ ਜਾ ਰਿਹਾ ਜਾਗਰੂਕ

ਪੰਜਾਬ ਸਰਕਾਰ ਵੱਲੋਂ 24 ਫਰਵਰੀ ਤੋਂ 29 ਫਰਵਰੀ ਤੱਕ ਮਨਾਏ ਜਾ ਰਹੇ ਰੰਗਲੇ ਪੰਜਾਬ ਮੇਲੇ ਦੌਰਾਨ ਦਾਨ ਨੂੰ ਨਵੀਂ ਦਿਸ਼ਾ ਦੇਣ ਲਈ ਸੇਵਾ ਸਟਰੀਟ ਵਿਖੇ ਜੋ ਖੂਨਦਾਨ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ, ਉਸ ਵਿੱਚ ਹੁਣ ਤੱਕ 175 ਲੋਕਾਂ ਵਲੋਂ ਖੂਨਦਾਨ ਕੀਤਾ ਗਿਆ ਹੈ ਅਤੇ ਪ੍ਰਸਾਸ਼ਨ ਵਲੋਂ ਖੂਨਦਾਨ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ।

ਇਸ ਮੌਕੇ ਸਹਾਇਕ ਕਮਿਸ਼ਨਰ ਸ੍ਰੀਮਤੀ ਗੁਰਸਿਮਰਨ ਕੌਰ ਨੇ ਦੱਸਿਆ ਕਿ ਇਸ ਸੇਵਾ ਸਟਰੀਟ ਵਿਖੇ ਲੋੜਵੰਦ ਬੱਚਿਆਂ ਨੂੰ ਜਿਥੇ ਕਿਤਾਬਾਂ ਦੀ ਵੰਡ ਕੀਤੀ ਜਾ ਰਹੀ ਹੈ, ਉਥੇ ਆ ਰਹੇ ਲੋਕਾਂ ਨੂੰ ਵਾਤਾਵਰਨ ਬਚਾਉਣ ਲਈ ਪੌਦੇ ਵੀ ਵੰਡੇ ਜਾ ਰਹੇ ਹਨ ਅਤੇ ਲੋਕਾਂ ਨੂੰ ਪਾਣੀ, ਹਵਾ, ਮਿੱਟੀ ਦੇ ਪ੍ਰਦੂਸ਼ਣ ਬਾਰੇ ਵੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ।

ਉਨਾਂ ਦੱਸਿਆ ਕਿ ਅੱਜ ਸੇਵਾ ਸਟਰੀਟ ਵਿਖੇ ਆਜ਼ਾਦ ਭਗਤ ਸਿੰਘ ਵਿਰਾਸਤ ਮੰਚ ਅਤੇ ਸਾਡਾ ਨਾਟਘਰ ਅੰਮ੍ਰਿਤਸਰ ਵਲੋਂ ਨੁੱਕੜ ਨਾਟਕਾਂ ਰਾਹੀਂ ਭਰੂਣ ਹੱਤਿਆ, ਨਸਿ਼ਆਂ, ਬੇਟੀ ਬਚਾਓ ਬੇਟੀ ਪੜ੍ਹਾਓ ਸਬੰਧੀ ਜਾਗਰੂਕ ਵੀ ਕੀਤਾ ਜਾ ਰਿਹਾ ਹੈ।

ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਸੇਵਾ ਸਟਰੀਟ ਪੰਜਾਬੀਆਂ ਦੀ ਨਿਰਸਾਵਰਥ ਸੇਵਾ ਭਾਵਨਾ ਦੇ ਪਹਿਲੂ ਨੂੰ ਵੀ ਵਿਸ਼ੇਸ਼ ਤੌਰ ਉਤੇ ਲੋਕਾਂ ਸਾਹਮਣੇ ਉਭਾਰਨ ਦੀ ਕੋਸਿਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬੀਆਂ ਵੱਲੋੋਂ ਲੰਗਰ ਰੂਪੀ ਭੋਜਨ ਉਤੇ ਦਿੱਤੇ ਜਾ ਰਹੇ ਦਾਨ ਦੇ ਨਾਲ-ਨਾਲ ਸਮੇਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਕਿਤਾਬਾਂ ਦਾਨ ਕਰਨ ਦੀ ਪਿਰਤ ਵੀ ਸ਼ੁਰੂ ਕੀਤੀ ਹੈ।

ਹੋਰ ਖ਼ਬਰਾਂ :-  ਪ੍ਰਿੰਟਿੰਗ ਅਤੇ ਸਟੇਸ਼ਨਰੀ ਵਿਭਾਗ ਵਿੱਚ ਜਲਦ ਭਰੀਆਂ ਜਾਣਗੀਆਂ 269 ਆਸਾਮੀਆਂ- ਅਮਨ ਅਰੋੜਾ

ਉਨਾਂ ਇਸ ਮੌਕੇ ਦੱਸਿਆ ਕਿ ਇਸ ਸੇਵਾ ਵਿਚ ਆਮ ਸ਼ਹਿਰੀਆਂ ਨੂੰ ਸ਼ਾਮਿਲ ਕਰਨ ਲਈ ਸਾਡੀ ਗੱਡੀਆਂ ਸ਼ਹਿਰ ਦੀਆਂ ਗਲੀਆਂ ਵਿਚ ਅਨਾਊਸਮੈਂਟ ਕਰ ਰਹੀਆਂ ਹਨ, ਤਾਂ ਕਿ ਪੰਜਾਬੀਆਂ ਨੂੰ ਕਿਤਾਬਾਂ ਦਾਨ ਲਈ ਅੱਗੇ ਲਿਆਂਦਾ ਜਾਵੇ। ਉਨਾਂ ਦੱਸਿਆ ਕਿ ਲੋੜਵੰਦ ਬੱਚਿਆਂ ਲਈ ਕਿਤਾਬਾਂ ਦੇ ਦਾਨ ਤੋਂ ਇਲਾਵਾ ਘਰਾਂ ਵਿਚ ਪਏ ਕੱਪੜੇ ਤੇ ਹੋਰ ਅਜਿਹਾ ਸਮਾਨ ਜੋ ਕਿਸੇ ਜ਼ਰੂਰਤਮੰਦ ਦੇ ਕੰਮ ਆ ਸਕਦਾ ਹੈ, ਨੂੰ ਵੀ ਇਸ ਮੌਕੇ ਦਾਨ ਵਜੋਂ ਲਿਆ ਜਾਵੇਗਾ ਤੇ ਅੱਗੇ ਲੋੜਵੰਦਾਂ ਤੱਕ ਪੁੱਜਦਾ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਉਕਤ ਗੱਡੀਆਂ ਵਿਚ ਵੀ ਲੋਕ ਇਹ ਦਾਨ ਦੇ ਸਕਦੇ ਹਨ। ਉਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਆਓ, ਸਾਰੇ ਇਕੱਠੇ ਹੋ ਕੇ ਅਪਣਤ, ਉਦਾਰਤਾ ਅਤੇ ਭਾਈਚਾਰੇ ਦੀ ਭਾਵਨਾ ਦਾ ਜਸ਼ਨ ਮਨਾਈਏ, ਜੋ ਕਿ ਪੰਜਾਬ ਦੇ ਇਤਹਾਸ ਤੇ ਸਭਿਆਚਾਰ ਦੀ ਮੂਲ ਪਛਾਣ ਹੈ। ਇਸ ਮੌਕੇ ਸੋਸ਼ਲ ਵੈਲਫੇਅਰ ਅਧਿਕਾਰੀ ਸ੍ਰੀ ਪਲਵ ਸ੍ਰੇਸ਼ਟਾ, ਮੈਡਮ ਕਿਰਤਪ੍ਰੀਤ ਕੌਰ, ਰੈਡ ਕਰਾਸ ਤੇ ਸੈਰ ਸਪਾਟਾ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

dailytweetnews.com

Leave a Reply

Your email address will not be published. Required fields are marked *