ਸ਼ੈਤਾਨ ਫ਼ਿਲਮ ਦਾ ਪੋਸਟਰ ਅਜੈ ਦੇਵਗਨ ਨੇ ਕੀਤਾ ਸਾਂਝਾ, 8 ਮਾਰਚ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ ਫਿਲਮ

ਬਾਲੀਵੁੱਡ ਅਭਿਨੇਤਾ ਅਜੇ ਦੇਵਗਨ ਦੀ ਆਉਣ ਵਾਲੀ ਥ੍ਰਿਲਰ ਫਿਲਮ ‘ਸ਼ੈਤਾਨ’ ਨੂੰ ਲੈ ਕੇ ਲੋਕ ਕਾਫੀ ਉਤਸ਼ਾਹਿਤ ਨੇ ਕਿਉਕਿ ਸ਼ੈਤਾਨ ਫਿਲਮ ਦਾ ਪੋਸਟਰ ਹਾਲ ਹੀ ਵਿੱਚ ਲੌਂਚ ਕੀਤਾ ਗਿਆ ਹੈ । ਫਿਲਮ ਅਗਲੇ ਮਹੀਨੇ ਯਾਨੀ ਕਿ 8 ਮਾਰਚ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ‘ਸ਼ੈਤਾਨ’ ਦਾ ਟੀਜ਼ਰ ਕੁਝ ਦਿਨ ਪਹਿਲਾਂ ਲਾਂਚ ਹੋਇਆ ਸੀ, ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਪੋਸਟਰ ਵਿੱਚ ਆਰ ਮਾਧਵਨ ਅਤੇ ਅਜੇ ਦੇਵਗਨ ਦੇ ਅੱਧੇ ਚਿਹਰੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਆਰ ਮਾਧਵਨ ਦੇ ਖੂਬਸੂਰਤ ਲੁੱਕ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਹੋਰ ਖ਼ਬਰਾਂ :-  ਦਿਲਜੀਤ ਦੋਸਾਂਝ ਨਾਲ ਕਾਮੇਡੀ ਕਰਦੀ ਨਜ਼ਰ ਆਏਗੀ ਰਣਜੀਤ ਕੌਰ ਭਾਬੀ..! ਸਾਹਮਣੇ ਆਈਆਂ ਮੁਲਾਕਾਤ ਦੀਆਂ ਤਸਵੀਰਾਂ..

ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ‘ਚੰਗੀ ਅਤੇ ਬੁਰਾਈ ਵਿਚਾਲੇ ਅਸਲ ਜੰਗ ਛੇਤੀ ਹੀ ਸ਼ੁਰੂ ਹੋਵੇਗੀ। ਸ਼ੈਤਾਨ ਦਾ ਟ੍ਰੇਲਰ ਕੱਲ ਯਾਨੀ ਕਿ 22 ਫਰਵਰੀ 2024 ਨੂੰ ਰਿਲੀਜ਼ ਹੋਵੇਗਾ। ਸ਼ੈਤਾਨ ਫਿਲਮ ਵਿੱਚ ਅਭਿਨੇਤਰੀ ਜਯੋਤਿਕਾ ਵੀ ਅਹਿਮ ਭੂਮਿਕਾ ਵਿੱਚ ਨਜ਼ਰ ਆਵੇਗੀ। ਇਸ ਫਿਲਮ ਦੇ ਨਿਰਦੇਸ਼ਕ ਵਿਕਾਸ ਬਹਿਲ ਹਨ ਅਤੇ ਅਜੇ ਦੇਵਗਨ ਨੇ ਨਾ ਸਿਰਫ ਇਸ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਬਲਕਿ ਉਹ ਇਸ ਦੇ ਨਿਰਮਾਤਾ ਵੀ ਹਨ।

Leave a Reply

Your email address will not be published. Required fields are marked *