ਪਾਕਿਸਤਾਨ ‘ਚ ਸਿੱਖ ਹਕੀਮ ਸੁਰਜੀਤ ਸਿੰਘ ਦੇ ਅੰਗ ਰੱਖਿਅਕ ਦਾ ਗੋਲੀਆਂ ਮਾਰ ਕੇ ਕਤਲ

ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ (Khyber Pakhtunkhwa) ਦੇ ਪਿਸ਼ਾਵਰ ਸ਼ਹਿਰ (Peshawar City) ‘ਚ ਸਿੱਖ ਹਕੀਮ ਸੁਰਜੀਤ ਸਿੰਘ (Sikh Hakeem Surjit Singh) ਦੀ ਸੁਰੱਖਿਆ ਲਈ ਤਾਇਨਾਤ ਪੁਲਿਸ ਮੁਲਾਜ਼ਮ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਮ੍ਰਿਤਕ ਪੁਲਿਸ ਕਰਮਚਾਰੀ ਦੀ ਪਹਿਚਾਣ ਕਾਂਸਟੇਬਲ ਫ਼ਰਹਾਦ (ਨੰਬਰ 146) ਵਜੋਂ ਹੋਈ ਹੈ। ਪਿਸ਼ਾਵਰ (Peshawar) ਦੇ ਪੁਲਿਸ ਥਾਣਾ ਇਨਕਲਾਬ ਦੇ ਅਧੀਨ ਆਉਂਦੇ ਬਾਗ਼ਬਾਨ ਖੇਤਰ ‘ਚ ਹੋਈ ਦੱਸੀ ਜਾ ਰਹੀ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵਲੋਂ ਦਰਜ ਐੱਫ. ਆਈ. ਆਰ. (F. I. R.) ਮੁਤਾਬਿਕ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰ ਹਥਿਆਰਾਂ ਨਾਲ ਲੈਸ ਹੋ ਕੇ ਸਰਜੀਤ ਸਿੰਘ ਨੂੰ ਨਿਸ਼ਾਨਾ ਬਣਾਉਣ ਦੀ ਨੀਯਤ ਨਾਲ ਉਸ ਦੀ ਦੁਕਾਨ ‘ਤੇ ਪਹੁੰਚੇ, ਪਰ ਉਹ ਇਸ ਹਮਲੇ ‘ਚ ਵਾਲ-ਵਾਲ ਬਚ ਗਏ। ਪਿਸ਼ਾਵਰੀ ਸਿੱਖ ਆਗੂ ਅਤੇ ਐੱਮ. ਪੀ. ਏ. ਬਾਬਾ ਗੁਰਪਾਲ ਸਿੰਘ (M. P. A. Baba Gurpal Singh) ਦੇ ਵੱਡੇ ਭਰਾ ਬਾਬਾ ਸੁਰਜੀਤ ਸਿੰਘ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਉਹ ਉਕਤ ਇਲਾਕੇ ‘ਚ ਹਿਕਮਤ ਦੀ ਦੁਕਾਨ ‘ਤੇ ਕੰਮ ਕਰਦੇ ਹਨ ਅਤੇ ਉਨ੍ਹਾਂ ਨੂੰ ਅਤਿਵਾਦੀਆਂ ਵਲੋਂ ਨਿਸ਼ਾਨਾ ਬਣਾਏ ਜਾਣ ਦੀਆਂ ਧਮਕੀਆਂ ਮਿਲ ਰਹੀਆਂ ਸਨ।

ਹੋਰ ਖ਼ਬਰਾਂ :-  ਪੈਰਿਸ ਤੋਂ ਮੁੰਬਈ ਆ ਰਹੀ ਵਿਸਤਾਰਾ ਫਲਾਈਟ 'ਚ ਬੰਬ ਦੀ ਖ਼ਬਰ ਨਾਲ ਦਹਿਸ਼ਤ ਮਾਹੌਲ

Leave a Reply

Your email address will not be published. Required fields are marked *