ਅਰਜਨਟੀਨਾ ਵਿੱਚ ਮੋਹਲੇਧਾਰ ਮੀਂਹ ਅਤੇ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ

ਅਰਜਨਟੀਨਾ ਵਿੱਚ ਮੋਹਲੇਧਾਰ ਮੀਂਹ ਅਤੇ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਆਫ਼ਤ ਵਿੱਚ ਫਸੇ ਇੱਕ ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ ਹੈ।

ਮੀਂਹ ਅਤੇ ਹੜ੍ਹਾਂ ਕਾਰਨ, ਪਾਣੀ ਲੋਕਾਂ ਦੇ ਘਰਾਂ ਅਤੇ ਹਸਪਤਾਲਾਂ ਵਿੱਚ ਦਾਖਲ ਹੋ ਗਿਆ। ਸੜਕਾਂ ਬਰਬਾਦ ਹੋ ਗਈਆਂ ਸਨ,ਇਸ ਕਾਰਨ ਬਿਜਲੀ ਕੱਟ ਲਗਾਉਣੇ ਪਏ, ਜਿਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਗਈਆਂ ਹਨ।

8 ਘੰਟੇ ਦੀ ਮੋਹਲੇਧਾਰ ਬਾਰਿਸ਼ ਕਾਰਨ 3.5 ਲੱਖ ਦੀ ਆਬਾਦੀ ਵਾਲੇ ਬਾਹੀਆ ਬਲੈਂਕਾ ਸ਼ਹਿਰ ਦੇ ਲੋਕਾਂ ਨੂੰ ਪਾਣੀ ਦੇ ਵਿਚਕਾਰ ਰਹਿਣਾ ਪਿਆ। ਹੜ੍ਹਾਂ ਅਤੇ ਬਾਰਿਸ਼ਾਂ ਦੌਰਾਨ ਰਾਜਧਾਨੀ ਬਿਊਨਸ ਆਇਰਸ (Capital Buenos Aires) ਤੋਂ 600 ਕਿਲੋਮੀਟਰ ਦੂਰ ਬਾਹੀਆ ਬਲੈਂਕਾ ਸ਼ਹਿਰ ਤੋਂ ਆਪਣੀਆਂ ਜਾਨਾਂ ਬਚਾਉਣ ਲਈ ਸੰਘਰਸ਼ ਕਰ ਰਹੇ 1,300 ਤੋਂ ਵੱਧ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ।

ਹੋਰ ਖ਼ਬਰਾਂ :-  ਜਦੋਂ ਸਰਕਾਰਾਂ ਆਪਣੇ ਅਦਾਰੇ ਪ੍ਰਾਈਵੇਟ ਸੈਕਟਰ ਨੂੰ ਵੇਚ ਰਹੀਆਂ ਨੇ, ਉਦੋਂ ਪੰਜਾਬ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਖ਼ਰੀਦ ਕੇ ਇਤਿਹਾਸ ਸਿਰਜਿਆ: ਮੁੱਖ ਮੰਤਰੀ

ਇਸ ਦੇ ਨਾਲ ਹੀ, ਅਰਜਨਟੀਨਾ ਸਰਕਾਰ (Argentine Government) ਨੇ ਇਸ ਸ਼ਹਿਰ ਨੂੰ ਆਫ਼ਤ ਤੋਂ ਉਭਰਨ ਵਿੱਚ ਮਦਦ ਕਰਨ ਲਈ ਤੁਰੰਤ 9 ਮਿਲੀਅਨ ਡਾਲਰ ਤੋਂ ਵੱਧ ਦੀ ਰਕਮ ਪ੍ਰਦਾਨ ਕੀਤੀ ਹੈ।

Leave a Reply

Your email address will not be published. Required fields are marked *