ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਵੱਲੋਂ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਗਿਆ ਹੈ। ਅੱਜ ਸਵੇਰੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਭਾਵੁਕ ਪੋਸਟ ਪਾਉਂਦਿਆਂ ਵਿਨੇਸ਼ ਨੇ ਕੁਸ਼ਤੀ ਦੇ 13 ਸਾਲ ਦੇ ਸਫਰ ਤੋਂ ਬਾਅਦ ਸੰਨਿਆਸ ਲੈ ਲਿਆ। ਉਸ ਨੇ ਲਿਖਿਆ ਕਿ ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ ਤੇ ਮੈਂ ਹਾਰ ਗਈ, ਤੁਹਾਡਾ ਸੁਪਨਾ ਤੇ ਮੇਰੀ ਤਾਕਤ ਸਭ ਟੁੱਟ ਗਈ। ਬਸ ਹੁਣ ਹੋਰ ਹਿੰਮਤ ਨਹੀਂ ਰਹੀ। ਅਲਵਿਦਾ ਕੁਸ਼ਤੀ 2001-2024। ਤੁਹਾਡੇ ਸਾਰਿਆਂ ਦੀ ਹਮੇਸ਼ਾ ਰਿਣੀ ਰਹਾਂਗੀ,ਮਾਫੀ। ਪੈਰਿਸ ਓਲੰਪਿਕਸ ਵਿੱਚ ਵਿਨੇਸ਼ ਫਾਈਨਲ ਵਿੱਚ ਪਹੁੰਚ ਚੁੱਕੀ ਸੀ। ਪਰ ਫਾਈਨਲ ਤੋਂ ਕੁਝ ਸਮਾਂ ਪਹਿਲਾਂ ਉਸ ਦਾ 100 ਗ੍ਰਾਮ ਭਾਰ ਵੱਧ ਆਉਣ ਕਾਰਨ ਉਸ ਨੂੰ ਓਲੰਪਿਕਸ ਵਿੱਚੋਂ ਅਯੋਗ ਕਰਾਰ ਦੇ ਦਿੱਤਾ ਗਿਆ ਸੀ। ਉਸ ਤੋਂ ਬਾਅਦ ਵਿਨੇਸ਼ ਦੀ ਹਾਲਤ ਖਰਾਬ ਹੋ ਗਈ ਤੇ ਉਸ ਨੂੰ ਉੱਥੇ ਹਸਪਤਾਲ ਭਰਤੀ ਕਰਵਾਇਆ ਗਿਆ। ਜਿੱਥੇ ਦੇਸ਼ ਭਰ ਵਿੱਚ ਵਨੇਸ਼ ਦੇ ਹੱਕ ਵਿੱਚ ਆਵਾਜ਼ ਬੁਲੰਦ ਹੋ ਰਹੀ ਹੈ ਉੱਥੇ ਵਿਦੇਸ਼ੀ ਪਹਿਲਵਾਨਾਂ ਵੱਲੋਂ ਵੀ ਵਿਨੇਸ਼ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ ਗਿਆ ਹੈ।
ਦੱਸਣ ਯੋਗ ਹੈ ਕਿ ਵਿਨੇਸ਼ ਨੇ ਸਾਲ 2001 ਵਿੱਚ ਕੁਸ਼ਤੀ ਵਿੱਚ ਆਪਣਾ ਸਫਰ ਸ਼ੁਰੂ ਕੀਤਾ ਸੀ। ਉਸ ਨੇ ਦੇਸ਼ ਲਈ ਬੜੇ ਮੈਡਲ ਜਿੱਤੇ। ਸਵੇਰੇ ਸਵੇਰੇ ਵਿਨੇਸ਼ ਵੱਲੋਂ ਪਾਈ ਭਾਵਕ ਪੋਸਟ ਨੇ ਸਭ ਨੂੰ ਭਾਵੁਕ ਕਰ ਦਿੱਤਾ ਹੈ।
ਵਿਨੇਸ਼ ਫੋਗਾਟ ਵੱਲੋਂ ਕੀਤਾ ਗਿਆ ਟਵੀਟ:-
माँ कुश्ती मेरे से जीत गई मैं हार गई माफ़ करना आपका सपना मेरी हिम्मत सब टूट चुके इससे ज़्यादा ताक़त नहीं रही अब।
अलविदा कुश्ती 2001-2024 🙏
आप सबकी हमेशा ऋणी रहूँगी माफी 🙏🙏
— Vinesh Phogat (@Phogat_Vinesh) August 7, 2024