ਸ੍ਰੀ ਗੁਰੁ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ, ਰਾਜਾਸਾਂਸੀ ਵਿੱਖੇ ਬਣਾਈ ਗਈ ਵੋਟਰ ਜਾਗਰੂਕਤਾ ਰੰਗੋਲੀ

Voter Awareness Rangoli made at Sri Guru Ramdas International Airport, Rajasansi

ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਘਣਸ਼ਾਮ ਥੋਰੀ ਦੀ ਯੋਗ ਅਗੁਆਈ ਹੇਠ ਚੇਅਰਪਰਸਨ ਸਵੀਪ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਸ੍ਰੀ ਨਿਕਾਸ ਕੁਮਾਰ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਅਗਾਮੀ ਲੋਕਸਭਾ ਚੋਣਾਂ-2024 ਵਿੱਚ ਵੋਟਰਾਂ ਦੀ ਹਿੱਸੇਦਾਰੀ ਵਧਾਉਣ ਲਈ ਸੁਚਾਰੂ ਵੋਟਰ ਸਿੱਖਿਆ ਅਤੇ ਚੋਣ ਭਾਗੀਦਾਰੀ (ਸਵੀਪ) ਸਬੰਧੀ ਗਤੀਵਿਧੀਆਂ ਦੀ ਲੜੀ ਵਜੋਂ ਸਥਾਨਕ ਸ੍ਰੀ ਗੁਰੁ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ, ਰਾਜਾਸਾਂਸੀ ਵਿੱਖੇ ਵੋਟਰ ਜਾਗਰੂਕਤਾ ਰੰਗੋਲੀ ਬਣਾਈ ਗਈ। ਜਿਸ ਦਾ ਥੀਮ ‘ਵੋਟ ਕਰ ਅੰਮ੍ਰਿਤਸਰ’ ਸੀ। ਖੂਬਸੂਰਤ ਤਰੀਕੇ ਨਾਲ ਤਿਆਰ ਕੀਤੀ ਗਈ ਇਹ ਰੰਗੋਲੀ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਰਹੀ।ਜਿਕਰਯੋਗ ਹੈ ਕਿ ਸ੍ਰੀ ਗੁਰੁ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਰੋਜਾਨਾ ਕਈ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਨਾਂ ਆਉਂਦੀਆਂ ਅਤੇ ਜਾਂਦੀਆਂ ਹਨ, ਜਿਹਨਾਂ ਵਿੱਚ ਸੈਂਕੜੇ ਮੁਸਾਫ਼ਰ ਸਫ਼ਰ ਕਰਦੇ ਹਨ। ਲੋਕਾਂ ਦੀ ਆਮਦ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੋਟਰ ਜਾਗਰੂਕਤਾ ਦੀ ਇਹ ਨਿਵੇਕਲੀ ਕੋਸ਼ਸ਼ ਕੀਤੀ ਗਈ ਹੈ।

ਜਿਲ੍ਹਾ ਨੋਡਲ ਅਫ਼ਸਰ (ਸਵੀਪ)-ਕਮ- ਜਿਲ੍ਹਾ ਸਿੱਖਿਆ ਅਫਸਰ (ਸੈ:ਸਿ ਅਤੇ ਐ.ਸਿ.) ਸ੍ਰੀ ਰਾਜੇਸ਼ ਕੁਮਾਰ ਨੇ ਹਵਾਈ ਅੱਡੇ ਦਾ ਦੌਰਾ ਕਰਨ ਉਪਰੰਤ ਦੱਸਿਆ ਕਿ ਜਿਲ੍ਹਾ ਚੋਣ ਦਫ਼ਤਰ ਵਲੋਂ ਅਗਾਮੀ ਲੋਕਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਡੇ ਪੱਧਰ ਤੇ ਜਾਗਰੂਕਤਾ ਮੁਹਿੰਮ ਆਰੰਭ ਕੀਤੀ ਗਈ ਹੈ। ਉਹਨਾਂ ਦੱਸਿਆ ਕਿ ਇਹ ਰੰਗੋਲੀ ਬਣਾਉਣ ਦਾ ਮੁੱਖ ਮਕੱਸਦ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚਣ ਵਾਲੇ ਆਮ ਲੋਕਾਂ  ਅਤੇ ਬਾਹਰਲੇ ਮੁਲਕਾਂ ਵਿੱਚ ਰਹਿੰਦੇ ਭਾਰਤੀ ਨਾਗਰਿਕਾਂ ਨੂੰ ਲੋਕਸਭਾ ਚੋਣਾਂ-2024 ਬਾਰੇ ਜਾਗਰੂਕ ਕਰਨਾ ਹੈ। ਉਹਨਾਂ ਦੱਸਿਆ ਕਿ ਮੁੱਖ ਚੋਣ ਦਫ਼ਤਰ,ਪੰਜਾਬ ਵਲੋਂ ਵੋਟਰਾਂ ਦੀ ਸਹੂਲਤ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ,ਜਿਸ ਵਿੱਚ ਵੋਟਰ ਹੈਲਪਲਾਈਨ ਐਪ,ਟੋਲ ਫ਼੍ਰੀ ਨੰਬਰ 1950 ਮੁੱਖ ਹੈ। ਉਹਨਾਂ ਦੱਸਿਆ ਕਿ ਦਿਿਵਆਂਗ ਵੋਟਰਾਂ ਲਈ ਵੀ ਚੋਣ ਕਮਿਸ਼ਨ ਵਲੋਂ ਇਸ ਵਾਰ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਵੋਟਰ ਜਾਗਰੂਕਤਾ ਲਈ ਸਵੀਪ ਗਤੀਵਿਧੀਆਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹਿਣਗੀਆਂ। ਸ੍ਰੀ ਰਾਜੇਸ਼ ਕੁਮਾਰ ਨੇ ਇਸ ਮੌਕੇ ਰੰਗੋਲੀ ਤਿਆਰ ਕਰਨ ਲਈ ਅਧਿਆਪਕ ਸੰਜੇ ਕੁਮਾਰ,ਜਗਦੀਪਕ ਸਿੰਘ,ਚਰਨਜੀਤ ਸਿੰਘ,ਸਰਬਜੀਤ ਸਿੰਘ,ਯੋਗਪਾਲ,ਗੁਰਬਖਸ਼ ਸਿੰਘ,ਜਗਜੀਤ ਸਿੰਘ,ਸੌਰਭ ਖੋਸਲਾ,ਰਾਜਿੰਦਰ ਸਿੰਘ,ਗਾਇਡੈਂਸ ਕਾਉਂਸਲਰ ਸ.ਜਸਬੀਰ ਸਿੰਘ ਗਿੱਲ,ਮੁਨੀਸ਼ ਕੁਮਾਰ, ਆਸ਼ੂ ਧਵਨ ਅਤੇ ਏਅਰਪੋਰਟ ਅਥਾਰਟੀ ਦੇ ਅਧਿਕਾਰੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

ਹੋਰ ਖ਼ਬਰਾਂ :-  ਦੁਬਈ ਵਿੱਚ ਇਸ ਦਿਨ ਲੱਗੇਗਾ ਖਿਡਾਰੀਆਂ ਦਾ ਬਾਜ਼ਾਰ, 219 ਭਾਰਤੀ ਅਤੇ 114 ਵਿਦੇਸ਼ੀਆਂ ਦੇ ਨਾਂਅ ‘ਤੇ ਲੱਗੇਗੀ ਬੋਲੀ

Leave a Reply

Your email address will not be published. Required fields are marked *