‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਵੱਡੀ ਸਫ਼ਲਤਾ

*ਕਲਾਨੌਰ ਦਾ ਗੁਰਕੀਰਤ ਸਿੰਘ ਸ਼ਮਸ਼ਾਨਘਾਟ ‘ਚੋਂ ਨਸ਼ੇ ਸਮੇਤ ਫੜਿਆ, ਕਾਂਗਰਸੀ ਲੀਡਰਾਂ ਨਾਲ ਫ਼ੋਟੋਆਂ ਆਈਆਂ ਸਾਹਮਣੇ: ਹਰਪਾਲ ਚੀਮਾ*

*ਅਕਾਲੀ-ਭਾਜਪਾ ਤੇ ਕਾਂਗਰਸ ਰਾਜ ‘ਚ ਨਸ਼ਿਆਂ ਦਾ ਹੜ੍ਹ ਵਗਾਇਆ, ਹੁਣ ਫੜੇ ਜਾ ਰਹੇ ਤਸਕਰਾਂ ਦੇ ਸਿੱਧੇ ਤਾਰ ਇਨ੍ਹਾਂ ਪਾਰਟੀਆਂ ਨਾਲ ਜੁੜੇ: ਚੀਮਾ*

*ਨਸ਼ਾ ਤਸਕਰ ਜਾਂ ਤਾਂ ਪੰਜਾਬ ‘ਚੋਂ ਭੱਜ ਰਹੇ ਹਨ ਜਾਂ ਜੇਲ੍ਹਾਂ ‘ਚ ਜਾ ਰਹੇ ਹਨ, ਭਗਵੰਤ ਮਾਨ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਇੱਕ ਕਾਫ਼ਲਾ ਬਣ ਗਿਆ ਹੈ: ਹਰਪਾਲ ਚੀਮਾ*

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਇੱਕ ਹੋਰ ਵੱਡੀ ਸਫ਼ਲਤਾ ਮਿਲੀ ਹੈ, ਜਦੋਂ ਗੁਰਦਾਸਪੁਰ ਜ਼ਿਲ੍ਹੇ ਦੇ ਕਲਾਨੌਰ ਦਾ ਰਹਿਣ ਵਾਲਾ ਗੁਰਕੀਰਤ ਸਿੰਘ ਕਥਿਤ ਤੌਰ ‘ਤੇ ਸ਼ਮਸ਼ਾਨਘਾਟ (ਕ੍ਰੀਮੇਸ਼ਨ ਗਰਾਊਂਡ) ਦੇ ਅੰਦਰ ਨਸ਼ੇ ਕਰਦਾ ਫੜਿਆ ਗਿਆ। ਚੀਮਾ ਨੇ ਕਿਹਾ ਕਿ ਇਸ ਮੁਲਜ਼ਮ ਦਾ ਸਿੱਧਾ ਸਬੰਧ ਕਾਂਗਰਸ ਪਾਰਟੀ ਨਾਲ ਜੁੜਦਾ ਹੈ ਅਤੇ ਫੜੇ ਗਏ ਵਿਅਕਤੀ ਦੀਆਂ ਕਾਂਗਰਸ ਦੇ ਵੱਖ-ਵੱਖ ਵੱਡੇ ਲੀਡਰਾਂ ਨਾਲ ਫ਼ੋਟੋਆਂ ਵੀ ਸਾਹਮਣੇ ਆਈਆਂ ਹਨ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਜਾਣਦਾ ਹੈ ਕਿ ਜਦੋਂ ਸੂਬੇ ਵਿੱਚ ਅਕਾਲੀ ਦਲ-ਭਾਜਪਾ ਦਾ ਰਾਜ ਸੀ ਜਾਂ ਕਾਂਗਰਸ ਪਾਰਟੀ ਦਾ ਰਾਜ ਰਿਹਾ, ਉਸ ਸਮੇਂ ਪੰਜਾਬ ਵਿੱਚ ਨਸ਼ਿਆਂ ਦਾ ਹੜ੍ਹ ਵਗਾਇਆ ਗਿਆ। ਅੱਜ ਲਗਾਤਾਰ ਬਹੁਤ ਸਾਰੇ ਅਜਿਹੇ ਲੋਕ ਫੜੇ ਜਾ ਰਹੇ ਹਨ ਜਿਨ੍ਹਾਂ ਦਾ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨਾਲ ਸਬੰਧ ਰਿਹਾ ਹੈ। ਚੀਮਾ ਨੇ ਕਿਹਾ ਕਿ ਪੰਜਾਬ ਨੂੰ ਬਰਬਾਦ ਕਰਨ ਵਾਲੀਆਂ ਇਹ ਪਾਰਟੀਆਂ ਅੱਜ ਕੁਰਲਾ ਰਹੀਆਂ ਹਨ।

ਹੋਰ ਖ਼ਬਰਾਂ :-  ਪੰਜਾਬ ਸਰਕਾਰ ਨੇ ਬਿਜਲੀ ਕੁਨੈਕਸ਼ਨਾਂ ਸਬੰਧੀ ਪ੍ਰਕਿਰਿਆ ਨੂੰ ਬਣਾਇਆ ਸਰਲ; 50 ਕਿਲੋਵਾਟ ਤੱਕ ਦੇ ਲੋਡ ਵਾਲੇ ਖਪਤਕਾਰਾਂ ਲਈ ਸਵੈ-ਪ੍ਰਮਾਣੀਕਰਨ ਦੀ ਕੀਤੀ ਸ਼ੁਰੂਆਤ: ਸੰਜੀਵ ਅਰੋੜਾ

ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਨਸ਼ਿਆਂ ਦੇ ਖ਼ਿਲਾਫ਼ ਲਗਾਤਾਰ ਚਲਾਈ ਜਾ ਰਹੀ ਮੁਹਿੰਮ ਨੂੰ ਕਾਮਯਾਬੀ ਮਿਲ ਰਹੀ ਹੈ। ਨਸ਼ਾ ਤਸਕਰ ਜਾਂ ਤਾਂ ਪੰਜਾਬ ਵਿੱਚੋਂ ਭੱਜ ਰਹੇ ਹਨ ਜਾਂ ਫਿਰ ਜੇਲ੍ਹਾਂ ਦੇ ਅੰਦਰ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਜਿਹੜਾ ਵੀ ਵਿਅਕਤੀ ਨਸ਼ਾ ਕਰਦਾ ਫੜਿਆ ਜਾ ਰਿਹਾ ਹੈ, ਸਰਕਾਰ ਉਸ ਦਾ ਇਲਾਜ ਕਰ ਕੇ ਉਸ ਨੂੰ ਠੀਕ ਕਰ ਰਹੀ ਹੈ। ਵਿੱਤ ਮੰਤਰੀ ਚੀਮਾ ਨੇ ਕਿਹਾ ਕਿ “ਸਾਡੀ ਇਸ ਸਫ਼ਲਤਾ ਨੂੰ ਪੰਜਾਬ ਦੇ ਲੋਕ ਭਰਵਾਂ ਹੁੰਗਾਰਾ ਦੇ ਰਹੇ ਹਨ ਅਤੇ ਇਹ ਅੱਜ ਪੰਜਾਬ ਵਿੱਚ ਇੱਕ ਕਾਫ਼ਲਾ ਬਣ ਗਿਆ ਹੈ। ਲੱਖਾਂ ਲੋਕ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਨਾਲ ਇਸ ਕਰਕੇ ਜੁੜੇ ਹੋਏ ਹਨ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਵਿੱਚੋਂ ਨਸ਼ਿਆਂ ਦਾ ਪੂਰੀ ਤਰ੍ਹਾਂ ਖ਼ਾਤਮਾ ਕਰਨ ‘ਤੇ ਲੱਗੀ ਹੋਈ ਹੈ।”

Leave a Reply

Your email address will not be published. Required fields are marked *