ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਸਾਥੀ ਅਤੇ ਭਾਜਪਾ ਆਗੂ ਨੂੰ ਜਾਨੋਮਾਰਨ ਦੀ ਧਮਕੀ ਮਿਲੀ

ਕੇਂਦਰੀ ਮੰਤਰੀ ਰਵਨੀਤ ਬਿੱਟੂ (Union Minister Ravneet Bittu) ਦੇ ਸਾਥੀ ਅਤੇ ਭਾਜਪਾ ਆਗੂ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ।

ਭਾਜਪਾ ਆਗੂ ਤੇ ਸਾਬਕਾ ਸਰਪੰਚ ਗੁਰਸਿਮਰਨ ਸਿੰਘ ਨੂੰ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਧਮਕੀ ਦਿੱਤੀ ਗਈ ਹੈ।  ਸਾਬਕਾ ਸਰਪੰਚ ਗੁਰਸਿਮਰਨ ਸਿੰਘ (Former Sarpanch Gursimran Singh) ਜਗਰਾਉਂ ਦੇ ਪਿੰਡ ਰਸੂਲਪੁਰ ਮੱਲਾ ਦੇ ਵਸਨੀਕ ਹਨ ਅਤੇ ਕੁਝ ਦਿਨ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਹੋਏ ਸਨ।

ਹੋਰ ਖ਼ਬਰਾਂ :-  ਲਾਭਪਾਤਰੀ 'ਇੱਕ ਰੋਜ਼ਾ ਅਸੈਸਮੈਂਟ' ਕੈਂਪ ਦਾ ਲੈਣ ਭਰਪੂਰ ਲਾਹਾ - ਵਧੀਕ ਡਿਪਟੀ ਕਮਿਸ਼ਨਰ ਗੌਤਮ ਜੈਨ।

ਫੋਨ ਕਰਨ ਵਾਲੇ ਵਿਅਕਤੀ ਨੇ ਗੁਰਸਿਮਰਨ ਸਿੰਘ ਨੂੰ ਭਾਜਪਾ ਛੱਡਣ ਜਾਂ ਜੀਵਨ ਛੱਡਣ ਦੀ ਧਮਕੀ ਦਿੱਤੀ ਹੈ। ਗੁਰਸਿਮਰਨ ਸਿੰਘ ਨੇ ਪੁਲਿਸ (Police) ਨੂੰ ਸ਼ਿਕਾਇਤ ਦੇ ਦਿੱਤੀ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਥਾਣਾ ਹਠੂਰ (Police Station Hathur) ਦੀ ਪੁਲਿਸ ਨੇ ਦੋ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਗੋਪੀ ਅਤੇ ਹਰਵਿੰਦਰ ਸਿੰਘ ਭੀਮੀ ਵਾਸੀ ਰਸੂਲਪੁਰ ਮੱਲਾ ਵਜੋਂ ਹੋਈ ਹੈ।

Leave a Reply

Your email address will not be published. Required fields are marked *