ਕੀ ਵਿਨੇਸ਼ ਫੋਗਾਟ ਕਾਂਗਰਸ ‘ਚ ਹੋਵੇਗੀ ਸ਼ਾਮਿਲ ? ਵਿਨੇਸ਼ ਫੋਗਾਟ ਨੇ MP ਰਾਹੁਲ ਗਾਂਧੀ ਨਾਲ਼ ਕੀਤੀ ਮੁਲਾਕਾਤ

ਹਰਿਆਣਾ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦੇ ਐਲਾਨ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਚੋਣਾਂ ਦੀਆਂ ਤਿਆਰੀਆਂ ‘ਚ ਜੁਟ ਗਈਆਂ ਹਨ। ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀਆਂ ਅਟਕਲਾਂ ਤੋਂ ਬਾਅਦ ਹੁਣ ਵਿਨੇਸ਼ ਫੋਗਾਟ ਅਤੇ ਰਾਹੁਲ ਗਾਂਧੀ ਦੀ ਮੁਲਾਕਾਤ ਦੀ ਖਬਰ ਆਈ ਹੈ। ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ।

ਦੋਵਾਂ ਪਹਿਲਵਾਨਾਂ ਅਤੇ ਰਾਹੁਲ ਗਾਂਧੀ ਵਿਚਾਲੇ ਹੋਈ ਮੁਲਾਕਾਤ ਦੀ ਤਸਵੀਰ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਹੁਣ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਵਿਨੇਸ਼ ਫੋਗਾਟ ਕਾਂਗਰਸ ਦੀ ਟਿਕਟ ‘ਤੇ ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਉਤਰ ਸਕਦੀ ਹੈ। ਪਿਛਲੇ ਕਈ ਦਿਨਾਂ ਤੋਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਵਿਨੇਸ਼ ਫੋਗਾਟ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਸਕਦੀ ਹੈ। ਹੁਣ ਮੀਟਿੰਗ ਦੀ ਤਸਵੀਰ ਸਾਹਮਣੇ ਆਉਣ ਤੋਂ ਬਾਅਦ ਇਸ ਦੀ ਸੰਭਾਵਨਾ ਵਧਦੀ ਨਜ਼ਰ ਆ ਰਹੀ ਹੈ।

ਰਾਹੁਲ ਗਾਂਧੀ ਨਾਲ ਮੁਲਾਕਾਤ ਤੋਂ ਪਹਿਲਾਂ ਹੀ ਸਿਆਸੀ ਹਲਕਿਆਂ ‘ਚ ਚਰਚਾ ਸੀ ਕਿ ਜੇਕਰ ਵਿਨੇਸ਼ ਫੋਗਾਟ ਸਰਗਰਮ ਸਿਆਸਤ ‘ਚ ਪ੍ਰਵੇਸ਼ ਕਰਦੀ ਹੈ ਤਾਂ ਉਹ ਕਾਂਗਰਸ ‘ਚ ਸ਼ਾਮਲ ਹੋ ਸਕਦੀ ਹੈ। ਹਾਲ ਹੀ ਵਿੱਚ ਵਿਨੇਸ਼ ਨੇ ਜੀਂਦ, ਰੋਹਤਕ ਅਤੇ ਸ਼ੰਭੂ ਸਰਹੱਦ ‘ਤੇ ਖਾਪ ਪੰਚਾਇਤਾਂ ਅਤੇ ਕਿਸਾਨਾਂ ਨਾਲ ਮੁਲਾਕਾਤ ਕੀਤੀ, ਜਿੱਥੇ ਉਸ ਨੂੰ ਖਾਪ ਪੰਚਾਇਤ ਦੁਆਰਾ ਸੋਨੇ ਦਾ ਤਮਗਾ ਦਿੱਤਾ ਗਿਆ। ਉਸਨੇ ਕਿਹਾ, “ਜਦੋਂ ਮੈਂ ਮੁਸੀਬਤ ਵਿੱਚ ਸੀ ਤਾਂ ਕਿਸਾਨਾਂ ਨੇ ਮੇਰਾ ਸਾਥ ਦਿੱਤਾ।”

ਹੋਰ ਖ਼ਬਰਾਂ :-  ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰਾਂ ਦੀ ਲਿਸਟ ਜਾਰੀ

ਕਾਂਗਰਸ ਨੇ ਵੀ ਵਿਨੇਸ਼ ਨੂੰ ਆਪਣੇ ਵੱਲ ਖਿੱਚਣ ਲਈ ਕਦਮ ਚੁੱਕੇ ਹਨ। ਜਦੋਂ ਵਿਨੇਸ਼ ਨੇ ਆਪਣੇ ਸੰਨਿਆਸ ਦਾ ਐਲਾਨ ਕੀਤਾ ਤਾਂ ਕਾਂਗਰਸ ਦੇ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਉਨ੍ਹਾਂ ਨਾਲ ਨਜ਼ਰ ਆਏ। ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਨੇ ਵੀ ਵਿਨੇਸ਼ ਨੂੰ ਰਾਜ ਸਭਾ ਭੇਜਣ ਦੀ ਮੰਗ ਕੀਤੀ, ਹਾਲਾਂਕਿ ਉਨ੍ਹਾਂ ਦੀ ਉਮਰ ਕਾਰਨ ਅਜਿਹਾ ਸੰਭਵ ਨਹੀਂ ਸੀ। ਵਿਨੇਸ਼ ਦੇ ਚਾਚਾ ਮਹਾਵੀਰ ਫੋਗਾਟ ਅਤੇ ਚਚੇਰੀ ਭੈਣ ਬਬੀਤਾ ਫੋਗਾਟ ਨੇ ਕਾਂਗਰਸ ਦੀ ਇਸ ਪਹਿਲ ਦੀ ਆਲੋਚਨਾ ਕੀਤੀ ਸੀ।

Leave a Reply

Your email address will not be published. Required fields are marked *