ਸੋਸ਼ਲ ਮੀਡੀਆ ਮੰਚ ‘ਐਕਸ’ (X) ਨੇ ਸਨਿਚਰਵਾਰ ਨੂੰ ਬ੍ਰਾਜ਼ੀਲ ਵਿਚ ਅਪਣਾ ਕੰਮਕਾਜ ਬੰਦ ਕਰਨ ਦਾ ਐਲਾਨ ਕਰ ਦਿਤਾ। ਕੰਪਨੀ ਨੇ ਦੋਸ਼ ਲਾਇਆ ਕਿ ਬ੍ਰਾਜ਼ੀਲ ਦੀ ਸੁਪਰੀਮ ਕੋਰਟ ਦੇ ਜੱਜ ਅਲੈਗਜ਼ੈਂਡਰ ਡੀ ਮੋਰੇਜ਼ ਨੇ ‘ਸੈਂਸਰਸ਼ਿਪ’ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਲਈ ਬ੍ਰਾਜ਼ੀਲ (Brazil) ਵਿਚ ‘ਐਕਸ’ (X) ਦੇ ਨਿਆਂਇਕ ਪ੍ਰਤੀਨਿਧੀ ਨੂੰ ਗ੍ਰਿਫ਼ਤਾਰ ਕਰਨ ਦੀ ਚੇਤਾਵਨੀ ਦਿਤੀ ਸੀ। ‘ਐਕਸ’ ਨੇ ਕਿਹਾ ਕਿ ਉਹ ਬ੍ਰਾਜ਼ੀਲ ਵਿਚ ਅਪਣੇ ਬਾਕੀ ਸਾਰੇ ਮੁਲਾਜ਼ਮਾਂ ਨੂੰ ਤੁਰਤ ਪ੍ਰਭਾਵ ਨਾਲ ਹਟਾ ਰਿਹਾ ਹੈ। ਹਾਲਾਂਕਿ, ਕੰਪਨੀ ਨੇ ਭਰੋਸਾ ਦਿਤਾ ਕਿ ਸਾਈਟ ਦੀਆਂ ਸੇਵਾਵਾਂ ਬ੍ਰਾਜ਼ੀਲ ਦੇ ਲੋਕਾਂ ਲਈ ਜਾਰੀ ਰਹਿਣਗੀਆਂ। ‘ਐਕਸ’ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਦੇਸ਼ ਦੇ ਕੰਮਕਾਜ ਬੰਦ ਕਰਨ ਤੋਂ ਬਾਅਦ ਉਹ ਬ੍ਰਾਜ਼ੀਲ ਦੇ ਲੋਕਾਂ ਨੂੰ ਸਾਈਟ ਦੀਆਂ ਸੇਵਾਵਾਂ ਕਿਵੇਂ ਪ੍ਰਦਾਨ ਕਰਨਾ ਜਾਰੀ ਰੱਖੇਗਾ।
ਸੋਸ਼ਲ ਮੀਡੀਆ ਮੰਚ ‘ਐਕਸ’ ਨੇ ਬ੍ਰਾਜ਼ੀਲ ਵਿਚ ਅਪਣਾ ਕੰਮਕਾਜ ਬੰਦ ਕਰਨ ਦਾ ਐਲਾਨ ਕੀਤਾ
