ਰੋਮਾਂਸ ਅਤੇ ਐਕਸ਼ਨ ਤੋਂ ਬਾਅਦ ਹੁਣ ਡਰਾਉਣੀਆਂ (ਹੌਰਰ) ਫਿਲਮਾਂ ਵਿੱਚ ਯਸ਼ਰਾਜ ਬੈਨਰ ਦੀ ਐਂਟਰੀ ਹੋ ਰਹੀ ਹੈ, ਯਸ਼ ਰਾਜ ਫਿਲਮਜ਼ (YRF), ਜੋ ਸਪਾਈ ਐਕਸ਼ਨ-ਥ੍ਰਿਲਰ ਫਿਲਮਾਂ ਲਈ ਮਸ਼ਹੂਰ ਹੈ, ਹੁਣ ਹੌਰਰ (ਡਰਾਉਣੇ) ਜੌਨਰ ਵਿੱਚ ਕਦਮ ਰੱਖਣ ਜਾ ਰਿਹਾ ਹੈ। YRF ਨੇ ਆਪਣੀ ਪਹਿਲੀ ਹੌਰਰ ਫਿਲਮ ਦਾ ਐਲਾਨ ਕਰ ਦਿੱਤਾ ਹੈ।
ਹਾਲਾਂਕਿ ਅਜੇ ਤੱਕ ਫਿਲਮ ਦੇ ਟਾਈਟਲ ਦਾ ਖੁਲਾਸਾ ਨਹੀਂ ਹੋਇਆ ਹੈ, ਪਰ ਮੇਕਰਸ ਨੇ ਇਸ ਫਿਲਮ ਲਈ ਆਪਣੇ ਲੀਡ ਐਕਟਰ ਦੀ ਚੋਣ ਕਰ ਲਈ ਹੈ। ਯਸ਼ਰਾਜ ਫਿਲਮਜ਼ ਦੀ ਪਹਿਲੀ ਹੌਰਰ ਫਿਲਮ ਵਿੱਚ ਬਾਲੀਵੁੱਡ ਐਕਟਰ ਵਰੁਣ ਧਵਨ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
ਮੀਡੀਆ ਰਿਪੋਰਟਾਂ ਅਨੁਸਾਰ, ਯਸ਼ ਰਾਜ ਫਿਲਮਜ਼ ਹੌਰਰ ਜੌਨਰ ਵਿੱਚ ਡੈਬਿਊ ਕਰਨ ਲਈ ਤਿਆਰ ਹੈ। ਇਸ ਪ੍ਰੋਜੈਕਟ ਨੂੰ ਅਭੈ ਪੰਨੂ ਡਾਇਰੈਕਟ ਕਰਨਗੇ, ਜੋ ਆਪਣੀ ਤਾਰੀਫ਼ ਬਟੋਰਨ ਵਾਲੀ ਸੀਰੀਜ਼ ‘ਰੌਕੇਟ ਬੌਇਜ਼’ ਲਈ ਜਾਣੇ ਜਾਂਦੇ ਹਨ। ਪੰਨੂ ਹੀ ਇਸ ਆਉਣ ਵਾਲੇ ਪ੍ਰੋਜੈਕਟ ਦੇ ਸਕ੍ਰੀਨਪਲੇਅਰ (ਸਕ੍ਰਿਪਟ ਰਾਈਟਰ) ਵੀ ਹਨ।ਜਿਸ ਵਿੱਚ ਵਰੁਣ ਧਵਨ ਮੁੱਖ ਹੀਰੋ ਹੋਣਗੇ।
ਇਸ ਫਿਲਮ ਨਾਲ ਜੁੜੀਆਂ ਮੁੱਖ ਗੱਲਾਂ:
ਹੀਰੋ: ਫਿਲਮ ਵਿੱਚ ਵਰੁਣ ਧਵਨ ਮੁੱਖ ਭੂਮਿਕਾ ਨਿਭਾਉਣਗੇ। ‘ਸੂਈ ਧਾਗਾ’ ਤੋਂ ਬਾਅਦ YRF ਨਾਲ ਇਹ ਉਨ੍ਹਾਂ ਦੀ ਦੂਜੀ ਫਿਲਮ ਹੋਵੇਗੀ।
ਨਿਰਦੇਸ਼ਕ: ਮਕਬੂਲ ਵੈੱਬ ਸੀਰੀਜ਼ ‘ਰੌਕੇਟ ਬੌਇਜ਼’ (Rocket Boys) ਦੇ ਡਾਇਰੈਕਟਰ ਅਭੈ ਪੰਨੂ ਇਸ ਫਿਲਮ ਦਾ ਨਿਰਦੇਸ਼ਨ ਅਤੇ ਸਕ੍ਰੀਨਪਲੇਅ ਸੰਭਾਲ ਰਹੇ ਹਨ।
ਕਦੋਂ ਆਵੇਗੀ ਫਿਲਮ: ਫਿਲਮ ਦੀ ਸ਼ੂਟਿੰਗ 2026 ਦੇ ਅੰਤ ਤੱਕ ਸ਼ੁਰੂ ਹੋਣ ਦੀ ਉਮੀਦ ਹੈ ਅਤੇ ਇਸ ਨੂੰ 2027 ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਕਰਨ ਦੀ ਯੋਜਨਾ ਬਣਾਈ ਗਈ ਹੈ।
YRF ਨੇ ਆਪਣੇ ਲੰਬੇ ਇਤਿਹਾਸ ਵਿੱਚ ਲਗਭਗ ਹਰ ਤਰ੍ਹਾਂ ਦੀਆਂ ਫਿਲਮਾਂ ਬਣਾਈਆਂ ਹਨ, ਪਰ ਇਹ ਪਹਿਲੀ ਵਾਰ ਹੈ ਜਦੋਂ ਇਹ ਪ੍ਰੋਡਕਸ਼ਨ ਹਾਊਸ ਕੋਈ ਹੌਰਰ ਫਿਲਮ ਬਣਾ ਰਿਹਾ ਹੈ।