ਅਮਨ ਅਰੋੜਾ ਨੇ ਆਰ.ਏ.ਕੇ. ਚੈਂਬਰ ਦੇ ਚੇਅਰਮੈਨ ਮਹਾਮਹਿਮ ਮੁਹੰਮਦ ਮੋਸਬੇਹ ਅਲ ਨੁਆਮੀ ਨਾਲ ਕੀਤੀ ਉੱਚ-ਪੱਧਰੀ ਵਿਚਾਰ-ਚਰਚਾ

ਅਮਨ ਅਰੋੜਾ ਨੇ ਆਰ.ਏ.ਕੇ. ਚੈਂਬਰ ਦੇ ਚੇਅਰਮੈਨ ਮਹਾਮਹਿਮ ਮੁਹੰਮਦ ਮੋਸਬੇਹ ਅਲ ਨੁਆਮੀ ਨਾਲ ਕੀਤੀ ਉੱਚ-ਪੱਧਰੀ ਵਿਚਾਰ-ਚਰਚਾ

*ਚੰਡੀਗੜ੍ਹ/ਦੁਬਈ, 7 ਸਤੰਬਰ:* ਪੰਜਾਬ ਲਈ ਨਿਵੇਸ਼, ਕਾਰੋਬਾਰ ਅਤੇ ਵਪਾਰਕ ਸਾਂਝੇਦਾਰੀ ਦੀਆਂ ਨਵੀਆਂ ਸੰਭਾਵਨਾਵਾਂ ਤਲਾਸ਼ਣ ਅਤੇ ਪੰਜਾਬ-ਯੂ.ਏ.ਈ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਕੇ ਵੱਡੇ ਨਿਵੇਸ਼ਾਂ ਲਈ ਰਾਹ ਪੱਧਰਾ ਕਰਨ ਲਈ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਦੁਬਈ ਵਿੱਚ ਸਾਲਾਨਾ ਨਿਵੇਸ਼ ਮੀਟਿੰਗ (ਏ.ਆਈ.ਐਮ) ਦੌਰਾਨ ਰਾਸ ਅਲ ਖੈਮਾਹ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਚੇਅਰਮੈਨ ਮਹਾਮਹਿਮ ਮੁਹੰਮਦ ਮੋਸਬੇਹ ਅਲ ਨੁਆਮੀ ਨਾਲ  ਉੱਚ-ਪੱਧਰੀ ਮੀਟਿੰਗ ਕੀਤੀ ਅਤੇ ਪੰਜਾਬ ਨੂੰ ਨਿਰਮਾਣ, ਫੂਡ ਪ੍ਰੋਸੈਸਿੰਗ ਅਤੇ ਨਵਿਆਉਣਯੋਗ ਊਰਜਾ ਲਈ ਇੱਕ ਉੱਭਰ ਰਹੇ ਆਲਮੀ ਹੱਬ ਵਜੋਂ ਪੇਸ਼ ਕੀਤਾ।

ਰਾਸ ਅਲ ਖੈਮਾਹ ਦੇ ਨਿਵੇਸ਼ਕਾਂ ਨੂੰ ਪੰਜਾਬ ਵਿੱਚ ਮੌਜੂਦ ਵਿਸ਼ਾਲ ਸੰਭਾਵਨਾਵਾਂ ਦਾ ਲਾਭ ਉਠਾਉਣ ਦਾ ਸੱਦਾ ਦਿੰਦਿਆਂ ਸ਼੍ਰੀ ਅਮਨ ਅਰੋੜਾ ਨੇ ਨਿਰਮਾਣ, ਫੂਡ ਪ੍ਰੋਸੈਸਿੰਗ, ਖੇਤੀਬਾੜੀ-ਆਧਾਰਤ ਉਦਯੋਗਾਂ, ਖੇਤੀਬਾੜੀ, ਨਵਿਆਉਣਯੋਗ ਊਰਜਾ ਅਤੇ ਹੋਰ ਉੱਭਰ ਰਹੇ ਖੇਤਰਾਂ ਵਿੱਚ ਪੰਜਾਬ ਦੀਆਂ ਮੁੱਖ ਸਮਰੱਥਾਵਾਂ ਨਸ਼ਰ ਕੀਤੀਆਂ ।

ਉਦਯੋਗ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮਜ਼ਬੂਤ ਆਲਮੀ ਭਾਈਵਾਲੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਰਗਰਮ ਨੀਤੀਗਤ ਸਹਾਇਤਾ, ਸੰਸਥਾਗਤ ਸਹੂਲਤ ਅਤੇ ਸਰਕਾਰ-ਦਰਮਿਆਨ ਤਾਲਮੇਲ ਤੇ ਸਹਿਯੋਗ ਰਾਹੀਂ ਨਿਵੇਸ਼ਕਾਂ ਲਈ ਨਿਰਵਿਘਨ ਅਤੇ ਅਨੁਕੂਲ ਮਾਹੌਲ ਯਕੀਨੀ ਬਣਾਇਆ ਜਾ ਰਿਹਾ ਹੈ।

ਹੋਰ ਖ਼ਬਰਾਂ :-  ਕਣਕ ਦੀ ਬਿਜਾਈ ਲਈ ਲੋੜ ਮੁਤਾਬਕ ਡੀ.ਏ.ਪੀ. ਖਾਦ ਉਪਲਬਧ ਕਰਵਾਈ ਜਾਵੇਗੀ - ਡਿਪਟੀ ਕਮਿਸਨਰ

ਪੰਜਾਬ ਅਤੇ ਰਾਸ ਅਲ ਖੈਮਾਹ ਦਰਮਿਆਨ ਨਿਵੇਸ਼ ਅਤੇ ਆਰਥਿਕ ਸਹਿਯੋਗ ਵਧਾਉਣ ਦੇ ਮੌਕਿਆਂ ’ਤੇ ਵਿਚਾਰ ਕਰਦਿਆਂ ਮਹਾਮਹਿਮ ਅਲ ਨੁਆਮੀ ਨੇ ਕੈਬਨਿਟ ਮੰਤਰੀ ਸ਼੍ਰੀ ਅਰੋੜਾ ਨੂੰ ਰਾਸ ਅਲ ਖੈਮਾਹ ਵਿੱਚ ਉੱਭਰ ਰਹੇ ਮੌਕਿਆਂ ਬਾਰੇ ਜਾਣੂ ਕਰਵਾਇਆ ਤਾਂ ਜੋ ਪੰਜਾਬ ਅਤੇ ਯੂ.ਏ.ਈ. ਦੇ ਨਿਵੇਸ਼ਕਾਂ ਦਰਮਿਆਨ ਆਪਸੀ ਲਾਭਦਾਇਕ ਭਾਈਵਾਲੀਆਂ ਕਾਇਮ ਕੀਤੀਆਂ ਜਾ ਸਕਣ। ਵਿਚਾਰ-ਵਟਾਂਦਰੇ ਦੌਰਾਨ ਸੰਸਥਾਗਤ ਅਤੇ ਕਾਰੋਬਾਰ-ਦਰਮਿਆਨ ਭਾਈਵਾਲੀਆਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਦੋਵਾਂ ਪੱਖਾਂ ਤੋਂ ਨਿਵੇਸ਼ ਦੇ ਪ੍ਰਵਾਹ ਨੂੰ ਤੇਜ਼ ਕਰਨ ਲਈ ਮਜ਼ਬੂਤ ਅਤੇ ਨਿਵੇਸ਼-ਪੱਖੀ ਮਾਹੌਲ ਸਿਰਜਣ ’ਤੇ ਵੀ ਚਰਚਾ ਕੀਤੀ ਗਈ।

 

Leave a Reply

Your email address will not be published. Required fields are marked *