ਲਾਰੈਂਸ ਗੈਂਗ ਦੇ ਸਰਗਨਾ ਵਿੱਕੀ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਕੀਤਾ ਕਾਬੂ

ਖ਼ਤਰਨਾਕ ਅਪਰਾਧੀਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਵਿੱਕੀ ਸਾਲ 2018 ਵਿੱਚ ਰਾਜਸਥਾਨ ਦੇ ਸ੍ਰੀਗੰਗਾਨਗਰ ਵਿੱਚ ਹੋਏ ਇੱਕ ਮੁਕਾਬਲੇ ਵਿੱਚ ਵੀ ਸ਼ੂਟਰ ਵਜੋਂ ਸ਼ਾਮਲ ਸੀ। ਉਸ ਵਿਰੁੱਧ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ 20 ਕੇਸ ਦਰਜ ਹਨ।

ਖ਼ਤਰਨਾਕ ਅਪਰਾਧੀਆਂ ਦੀ ਸ਼੍ਰੇਣੀ ਵਿੱਚ ਸ਼ਾਮਲ ਵਿੱਕੀ ਸਾਲ 2018 ਵਿੱਚ ਰਾਜਸਥਾਨ ਦੇ ਸ੍ਰੀਗੰਗਾਨਗਰ ਵਿੱਚ ਹੋਏ ਇੱਕ ਮੁਕਾਬਲੇ ਵਿੱਚ ਵੀ ਸ਼ੂਟਰ ਵਜੋਂ ਸ਼ਾਮਲ ਸੀ। ਉਸ ਵਿਰੁੱਧ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ 20 ਕੇਸ ਦਰਜ ਹਨ।

ਫੜੇ ਗਏ ਗੈਂਗਸਟਰ ਵਿਕਰਮਜੀਤ ਸਿੰਘ ਉਰਫ ਵਿੱਕੀ ਨੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਸਾਲ 2018 ‘ਚ ਸ਼੍ਰੀਗੰਗਾਨਗਰ ‘ਚ ਵਿਨੋਦ ਚੌਧਰੀ ਉਰਫ ਜਾਰਡਨ ਨਾਂ ਦੇ ਹਿਸਟਰੀਸ਼ੀਟਰ ਦਾ ਕਤਲ ਕਰ ਦਿੱਤਾ ਸੀ। ਇਨ੍ਹਾਂ ਲੋਕਾਂ ਨੇ ਸਵੇਰੇ 5.30 ਵਜੇ ਜੌਰਡਨ ਨੂੰ ਉਦੋਂ ਗੋਲੀ ਮਾਰ ਦਿੱਤੀ ਜਦੋਂ ਉਹ ਸ਼੍ਰੀਗੰਗਾਨਗਰ ਦੇ ਇੱਕ ਜਿਮ ਵਿੱਚ ਵਰਕਆਊਟ ਕਰ ਰਿਹਾ ਸੀ। ਉਸ ਕਤਲ ਕੇਸ ਵਿੱਚ ਵਿੱਕੀ ਦੇ ਨਾਲ ਮੌਜੂਦ ਉਸ ਦੇ ਦੋ ਸਾਥੀਆਂ ਵਿੱਚੋਂ ਇੱਕ ਗੈਂਗਸਟਰ ਅੰਕਿਤ ਭਾਦੂ ਸੀ। ਕਤਲ ਦੇ ਸਮੇਂ ਜਾਰਡਨ ਜਿਮ ‘ਚ ਇਕੱਲਾ ਵਰਕਆਊਟ ਕਰ ਰਿਹਾ ਸੀ।

ਹੋਰ ਖ਼ਬਰਾਂ :-  15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਸ਼੍ਰੀ ਗੰਗਾਨਗਰ ਦੇ ਬਹੁਤ ਹੀ ਮਸ਼ਹੂਰ ਜੌਰਡਨ ਕਤਲ ਕਾਂਡ ਤੋਂ ਬਾਅਦ ਰਾਜਸਥਾਨ ਪੁਲਿਸ ਗੈਂਗਸਟਰ ਅੰਕਿਤ ਭਾਦੂ ਦੇ ਪਿੱਛੇ ਸੀ। ਸਾਲ 2019 ‘ਚ ਅੰਕਿਤ ਭਾਦੂ ਮੋਹਾਲੀ ਦੇ ਜ਼ੀਰਕਪੁਰ ਇਲਾਕੇ ‘ਚ ਲੁਕਿਆ ਹੋਇਆ ਸੀ, ਜਦੋਂ ਰਾਜਸਥਾਨ ਪੁਲਿਸ ਨੇ ਪੰਜਾਬ ਪੁਲਿਸ ਨਾਲ ਮਿਲ ਕੇ ਉਸ ਦਾ ਐਨਕਾਊਂਟਰ ਕੀਤਾ ਸੀ। 25 ਸਾਲਾ ਅੰਕਿਤ ਭਾਦੂ ਖਿਲਾਫ ਕਰੀਬ 22 ਮਾਮਲੇ ਦਰਜ ਕੀਤੇ ਗਏ ਸਨ।http://dailytweetnews.COM

Leave a Reply

Your email address will not be published. Required fields are marked *