ਸਾਲ 2005 ਵਿੱਚ ਆਈ ਸੁਪਰਹਿੱਟ ਫਿਲਮ ‘ਆਸ਼ਿਕ ਬਨਾਇਆ ਆਪਨੇ’ (Aashiq Banaya Aapne) ਦੀ ਆਈਕੋਨਿਕ ਟੀਮ ਲਗਭਗ 21 ਸਾਲਾਂ ਬਾਅਦ ਮੁੜ ਇੱਕਠੀ ਹੋਈ ਹੈ। ਹਾਸ਼ਮੀ ਫਿਲਮ ਨਿਰਮਾਤਾ ਆਦਿਤਿਆ ਦੱਤ ਅਤੇ ਸੰਗੀਤਕਾਰ ਹਿਮੇਸ਼ ਰੇਸ਼ਮੀਆ ਨਾਲ ‘ਗਨਮਾਸਟਰ ਜੀ 9’ (‘Gunmaster G9’) ਲਈ ਮੁੜ ਇੱਕਠੇ ਹੋਣਗੇ। ਇਸ ਤਰ੍ਹਾਂ 2005 ਦੀ ਹਿੱਟ ਫਿਲਮ ‘ਆਸ਼ਿਕ ਬਨਾਇਆ ਆਪਨੇ’ ਦੇ ਨਿਰਮਾਤਾ ਦੋ ਦਹਾਕਿਆਂ ਤੋਂ ਵੱਧ ਸਮੇਂ ਬਾਅਦ ਇੱਕਠੇ ਕੰਮ ਕਰ ਰਹੇ ਹਨ।
ਫਿਲਮ ਨਿਰਮਾਤਾਵਾਂ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਗਨਮਾਸਟਰ ਜੀ 9 ਮੌਜੂਦਾ ਸਾਲ ਦੀ 27 ਨਵੰਬਰ ਨੂੰ ਵਿਸ਼ਵ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫਿਲਮ ਵਿੱਚ ਰੋਮਾਂਸ, ਸੰਗੀਤ ਅਤੇ ਸਟਾਈਲਿਸ਼ ਐਕਸ਼ਨ (Romance, Music And Stylish Action) ਦੇਖਣ ਨੂੰ ਮਿਲੇਗਾ। ਸੋਸ਼ਲ ਮੀਡੀਆ (Social Media) ‘ਤੇ ਰਿਲੀਜ਼ ਦੀ ਤਾਰੀਖ਼ ਸਾਂਝੀ ਕਰਦਿਆਂ ਹਾਸ਼ਮੀ ਨੇ ਲਿਖਿਆ, ‘ਗਨਮਾਸਟਰ ਜੀ 9 ਪੂਰੀ ਤਰ੍ਹਾਂ ਤਿਆਰ ਹੈ ਅਤੇ 27 ਨਵੰਬਰ ਨੂੰ ਵੱਡੇ ਪਰਦੇ ‘ਤੇ ਧਮਾਲ ਮਚਾਉਣ ਲਈ ਬੇਤਾਬ ਹੈ’।
ਇਸ ਨਵੇਂ ਪ੍ਰੋਜੈਕਟ ਨਾਲ ਜੁੜੀਆਂ ਮੁੱਖ ਗੱਲਾਂ:
-
ਨਵੀਂ ਫਿਲਮ ਦਾ ਨਾਂ:<!–> ਇਸ ਅਕਸ਼ਨ-ਰੋਮਾਂਟਿਕ ਡਰਾਮਾ ਫਿਲਮ ਦਾ ਨਾਂ ‘ਗਨਮਾਸਟਰ ਜੀ9’ (Gunmaaster G9) ਰੱਖਿਆ ਗਿਆ ਹੈ।–>
-
ਆਈਕੋਨਿਕ ਤਿਕੜੀ ਦੀ ਵਾਪਸੀ:<!–> ਫਿਲਮ ਵਿੱਚ ਅਦਾਕਾਰ ਇਮਰਾਨ ਹਾਸ਼ਮੀ (Emraan Hashmi), ਡਾਇਰੈਕਟਰ ਆਦਿਤਿਆ ਦੱਤ (Aditya Datt) ਅਤੇ ਸੰਗੀਤਕਾਰ ਹਿਮੇਸ਼ ਰੇਸ਼ਮੀਆ (Himesh Reshammiya) ਮੁੜ ਨਾਲ ਆਏ ਹਨ।–>
-
ਸਟਾਰ ਕਾਸਟ:<!–> ਫਿਲਮ ਵਿੱਚ ਇਮਰਾਨ ਹਾਸ਼ਮੀ ਦੇ ਨਾਲ ਜੇਨੇਲੀਆ ਡੀਸੂਜ਼ਾ (Genelia D’Souza) ਅਤੇ ਅਪਾਰਸ਼ਕਤੀ ਖੁਰਾਨਾ (Aparshakti Khurana) ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। –><!–>
-
ਰਿਲੀਜ਼ ਡੇਟ: ਨਿਰਮਾਤਾਵਾਂ ਨੇ ਐਲਾਨ ਕੀਤਾ ਹੈ ਕਿ ਫਿਲਮ 27 ਨਵੰਬਰ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।–>
-
ਧਮਾਕੇਦਾਰ ਮਿਊਜ਼ਿਕ: ਹਿਮੇਸ਼ ਰੇਸ਼ਮੀਆ ਇੱਕ ਵਾਰ ਫਿਰ ਇਸ ਫਿਲਮ ਲਈ ਸੰਗੀਤ ਕੰਪੋਜ਼ ਕਰ ਰਹੇ ਹਨ। ਨਿਰਦੇਸ਼ਕ ਆਦਿਤਿਆ ਦੱਤ ਅਨੁਸਾਰ, ਇਸ ਫਿਲਮ ਦੇ ਗਾਣੇ ‘ਆਸ਼ਿਕ ਬਨਾਇਆ ਆਪਨੇ’ ਵਾਂਗ ਹੀ ਚਾਰਟਬਸਟਰ ਅਤੇ ਯਾਦਗਾਰੀ ਹੋਣਗੇ।