‘ਮਨ ਕੀ ਬਾਤ’ ਦੇ 137ਵੇਂ ਐਪੀਸੋਡ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ‘ਮਨ ਕੀ ਬਾਤ’ ਨਵੀਆਂ ਕੋਸ਼ਿਸ਼ਾਂ ਨੂੰ ਸਾਹਮਣੇ ਲਿਆਉਣ ਦਾ ਇੱਕ ਮੰਚ ਹੈ

'ਮਨ ਕੀ ਬਾਤ' ਦੇ 137ਵੇਂ ਐਪੀਸੋਡ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 'ਮਨ ਕੀ ਬਾਤ' ਨਵੀਆਂ ਕੋਸ਼ਿਸ਼ਾਂ ਨੂੰ ਸਾਹਮਣੇ ਲਿਆਉਣ ਦਾ ਇੱਕ ਮੰਚ ਹੈ

‘ਮਨ ਕੀ ਬਾਤ’ ਦੇ 137ਵੇਂ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਇਹ ਪ੍ਰੋਗਰਾਮ ਦੇਸ਼ ਭਰ ਵਿੱਚ ਹੋ ਰਹੀਆਂ ਨਵੀਨਤਾਕਾਰੀ ਕੋਸ਼ਿਸ਼ਾਂ, ਸਮਾਜਿਕ ਪਹਿਲਕਦਮੀਆਂ ਅਤੇ ਆਮ ਲੋਕਾਂ ਦੇ ਅਨੋਖੇ ਯਤਨਾਂ ਨੂੰ ਦੇਸ਼ ਦੇ ਸਾਹਮਣੇ ਲਿਆਉਣ ਦਾ ਇੱਕ ਪ੍ਰਭਾਵਸ਼ਾਲੀ ਮੰਚ ਬਣ ਚੁੱਕਾ ਹੈ।ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਾ ਮੁਕਤ ਭਾਰਤ ਮੁਹਿੰਮ ਨੂੰ ਪ੍ਰਮੋਟ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਨਸ਼ਾ ਮੁਕਤੀ ਦੀ ਜਾਗਰੂਕਤਾ ਨਾਲ ਜੁੜੀ ਸਮੱਗਰੀ ਬਣਾਉਣ ਲਈ ਕਿਹਾ।

ਹੋਰ ਖ਼ਬਰਾਂ :-  ਜਿਲ੍ਹਾ ਮੈਜਿਸਟ੍ਰੇਟ ਵੱਲੋਂ ਖੂਹ ,ਬੋਰਵੈਲ/ਟਿਊਬਵੈੱਲ ਦੀ ਖੁਦਾਈ ਸਬੰਧੀ ਹਦਾਇਤਾਂ ਜਾਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਸ ਵਾਰ 8 ਕਰੋੜ ਤੋਂ ਵੱਧ ਤਿਰੰਗਾ ਸੈਲਫੀਆਂ ਅੱਪਲੋਡ ਕੀਤੀਆਂ ਗਈਆਂ ਅਤੇ ‘ਸੂਰਜਪਥ ਤਿਰੰਗਾ’ (‘Surajpath Tricolor’) ਜ਼ਰੀਏ ਫਿਜੀ ਤੋਂ ਲੈ ਕੇ ਦੁਨੀਆ ਭਰ ਵਿੱਚ ਤਿਰੰਗਾ ਸ਼ਾਨ ਨਾਲ ਲਹਿਰਾਇਆ ਗਿਆ। ਫਿਜੀ ਦੇ ਸੁਵਾ ਵਿੱਚ ਸੂਰਜ ਦੀਆਂ ਪਹਿਲੀਆਂ ਕਿਰਨਾਂ ਨਾਲ ਤਿਰੰਗਾ ਲਹਿਰਾਇਆ ਗਿਆ। ਇਸ ਤੋਂ ਬਾਅਦ, ਤਿਰੰਗਾ ਏਸ਼ੀਆ, ਅਫਰੀਕਾ, ਯੂਰਪ ਅਤੇ ਫਿਰ ਅਮਰੀਕਾ ਦੇ ਸੈਨ ਫਰਾਂਸਿਸਕੋ ਵਿੱਚ ਭਾਰਤੀ ਮਿਸ਼ਨਾਂ ਅਤੇ ਚੌਕੀਆਂ ‘ਤੇ ਲਹਿਰਾਉਂਦਾ ਰਿਹਾ।

Leave a Reply

Your email address will not be published. Required fields are marked *