ਸਾਬਕਾ ਭਾਰਤੀ ਕ੍ਰਿਕਟਰ ਜ਼ਹੀਰ ਖਾਨ (Former Indian cricketer Zaheer Khan) IPL ਫ੍ਰੈਂਚਾਇਜ਼ੀ ਲਖਨਊ ਸੁਪਰ ਜਾਇੰਟਸ (Franchise Lucknow Super Giants) ਦੇ ਮੈਂਟਰ ਬਣ ਗਏ ਹਨ। LSG ਦੇ ਮਾਲਕ ਸੰਜੀਵ ਗੋਇੰਕਾ ਨੇ ਕੋਲਕਾਤਾ ਵਿੱਚ ਪ੍ਰੈਸ ਕਾਨਫਰੰਸ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਨਾਲ ਹੀ ਟੀਮ ਦੇ ਕਪਤਾਨ ਕੇਐੱਲ ਰਾਹੁਲ ਨੂੰ ਲੈ ਕੇ ਕਿਹਾ ਕਿ ਉਹ ਪਰਿਵਾਰ ਦੇ ਮੈਂਬਰ ਦੀ ਤਰ੍ਹਾਂ ਹਨ, ਜ਼ਹੀਰ ਤੋਂ ਪਹਿਲਾਂ 2022 ਦੇ ਸੀਜ਼ਨ ਵਿੱਚ ਗੌਤਮ ਗੰਭੀਰ LSG ਦੇ ਮੈਂਟਰ ਸਨ।
ਗੰਭੀਰ 2023 ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਦੇ ਮੈਂਟਰ ਬਣ ਗਏ ਸਨ, ਜਿਸਦੇ ਬਾਅਦ (LSG ਮੈਂਟਰ ਦੀ ਜਗ੍ਹਾ ਖਾਲੀ ਸੀ। ਲਖਨਊ ਵਿੱਚ ਫਿਲਹਾਲ ਬਾਲਿੰਗ ਕੋਚ (Bowling Coach) ਦੀ ਪੋਸਟ ਖਾਲੀ ਹੈ। ਟੀਮ ਦੇ ਪਿਛਲੇ ਬਾਲਿੰਗ ਕੋਚ ਮੋਰਨੇ ਮਾਰਕਲ ਟੀਮ ਇੰਡੀਆ ਦੇ ਨਾਲ ਜੁੜ ਗਏ ਹਨ। ਅਜਿਹੇ ਵਿੱਚ ਜ਼ਹੀਰ ਮੈਂਟਰ ਦੇ ਨਾਲ ਬਾਲਿੰਗ ਕੋਚ ਦੀ ਭੂਮਿਕਾ ਵੀ ਨਿਭਾ ਸਕਦੇ ਹਨ। ਜ਼ਹੀਰ 2018 ਤੋਂ 2022 ਤੱਕ ਮੁੰਬਈ ਇੰਡੀਅਨਜ਼ ਦੇ ਕ੍ਰਿਕਟ ਡਾਇਰੈਕਟਰ ਰਹੇ।