ਅਮਰੀਕਾ ਤੋਂ ਡਿਪੋਰਟ 112 ਹੋਰ ਭਾਰਤੀ ਅੰਮ੍ਰਿਤਸਰ ਪਹੁੰਚ ਚੁੱਕੇ ਹਨ। ਅਮਰੀਕੀ ਫ਼ੌਜ ਦਾ ਤੀਜਾ ਜਹਾਜ਼ ਅੰਮ੍ਰਿਤਸਰ ਏਅਰਪੋਰਟ ਤੇ ਲੈਂਡ ਹੋ ਗਿਆ ਹੈ।
ਜਾਣਕਾਰੀ ਮੁਤਾਬਿਕ ਡਿਪੋਰਟ ਹੋ ਕੇ ਭਾਰਤ ਪਹੁੰਚੇ ਪੰਜਾਬ ਦੇ 31 ਲੋਕ ਹਨ, ਹਰਿਆਣਾ ਦੇ 44, ਗੁਜਰਾਤ ਦੇ 33, ਯੂਪੀ ਦੇ 2, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਦੇ 2 ਲੋਕ (ਕੁੱਲ 112) ਹਨ।
ਇੱਥੇ ਦੱਸਣਾ ਬਣਦਾ ਹੈ ਕਿ ਲੰਘੀ ਰਾਤ ਵੀ 116 ਲੋਕ ਡਿਪੋਰਟ ਹੋ ਕੇ ਭਾਰਤ ਪਰਤੇ ਸਨ।