ਰੂਸ ਨੇ ਯੂਕਰੇਨ ਦੇ ਪੋਕਰੋਵਸਕ ਸ਼ਹਿਰ ਉੱਤੇ ਕਬਜ਼ਾ ਕਰ ਲਹਿਰਾਇਆ ਝੰਡਾ

ਰੂਸ ਨੇ ਯੂਕਰੇਨ ਦੇ ਪੋਕਰੋਵਸਕ ਸ਼ਹਿਰ ਉੱਤੇ ਕਬਜ਼ਾ ਕਰ ਲਿਆ ਹੈ ਅਤੇ ਉੱਥੇ ਆਪਣਾ ਝੰਡਾ ਲਹਿਰਾ ਦਿੱਤਾ ਹੈ। ਰੂਸੀ ਰੱਖਿਆ ਮੰਤਰਾਲੇ ਵੱਲੋਂ ਜਾਰੀ ਵੀਡੀਓ ਵਿੱਚ ਕਥਿਤ ਰੂਸੀ ਸੈਨਿਕਾਂ ਨੂੰ ਸ਼ਹਿਰ ਦੇ ਕੇਂਦਰੀ ਚੌਕ ਵਿੱਚ ਰੂਸੀ ਝੰਡਾ ਲਹਿਰਾਉਂਦੇ ਦਿਖਾਇਆ ਗਿਆ ਹੈ । ਇਹ ਘਟਨਾ 2 ਦਸੰਬਰ 2025 ਨੂੰ ਰਿਪੋਰਟ ਕੀਤੀ ਗਈ।

ਪੋਕਰੋਵਸਕ ਯੂਕਰੇਨ (Pokrovsk Ukraine) ਦੇ ਡੋਨੇਟਸਕ ਖੇਤਰ ਵਿੱਚ ਸਥਿਤ ਹੈ, ਜਿੱਥੇ ਰੂਸ-ਯੂਕਰੇਨ ਜੰਗ ਦੌਰਾਨ ਭਾਰੀ ਲੜਾਈਆਂ ਹੋ ਰਹੀਆਂ ਹਨ। ਰੂਸ ਪਹਿਲਾਂ ਹੀ ਯੂਕਰੇਨ ਦੇ ਲਗਭਗ 19 ਫੀਸਦੀ ਖੇਤਰ ਉੱਤੇ ਕੰਟਰੋਲ ਕਰ ਚੁੱਕਾ ਹੈ ਅਤੇ ਡੋਨੇਟਸਕ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰ ਰਿਹਾ ਹੈ ।

ਹੋਰ ਖ਼ਬਰਾਂ :-  ਡਿਪਟੀ ਕਮਿਸ਼ਨਰ ਵਲੋਂ ਪਾਣੀ ਅਤੇ ਕੁਦਰਤੀ ਸੋਮਿਆਂ ਦੀ ਸਾਂਭ-ਸੰਭਾਲ ‘ਤੇ ਜ਼ੋਰ

ਇਸ ਕਬਜ਼ੇ ਨਾਲ ਰੂਸ ਨੂੰ ਡੋਨੇਟਸਕ ਵਿੱਚ ਹੋਰ ਮਜ਼ਬੂਤੀ ਮਿਲ ਸਕਦੀ ਹੈ।

Leave a Reply

Your email address will not be published. Required fields are marked *