ਚੀਨ ਦੀ ਬੰਦਰਗਾਹ ’ਤੇ ਖੜ੍ਹੇ ਇਕ ਕਾਰਗੋ ਜਹਾਜ਼ ਨੂੰ ਅੱਗ ਲੱਗਣ ਤੋਂ ਬਾਅਦ ਘੱਟੋ-ਘੱਟ 20 ਲੋਕਾਂ ਦੀ ਮੌਤ

At least 20 dead after cargo ship catches fire at Chinese port

 ਚੀਨ ਦੀ ਬੰਦਰਗਾਹ ’ਤੇ ਖੜ੍ਹੇ ਇਕ ਕਾਰਗੋ ਜਹਾਜ਼ ਨੂੰ ਅੱਗ ਲੱਗਣ ਤੋਂ ਬਾਅਦ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਲਾਪਤਾ ਹਨ। ਇਹ ਜਾਣਕਾਰੀ ਚੀਨੀ ਸਰਕਾਰੀ ਮੀਡੀਆ ਨੇ ਵੀਰਵਾਰ ਨੂੰ ਦਿਤੀ। ਚੀਨ ਦੇ ਪੂਰਬੀ ਸ਼ਹਿਰ ਚਿੰਗਦਾਓ (Qingdao) ਦੀ ਬੰਦਰਗਾਹ ‘ਤੇ ਖੜ੍ਹੇ ਲਾਈਬੇਰੀਆਈ ਝੰਡੇ ਵਾਲੇ ਕਾਰਗੋ ਜਹਾਜ਼ “Ocean Melody” ਨੂੰ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ।

ਹਾਦਸੇ ਦਾ ਵੇਰਵਾ: ਜਹਾਜ਼ ਚਿੰਗਦਾਓ ਦੇ ‘ਬੇਈਹਾਈ ਸ਼ਿਪਯਾਰਡ’ ਵਿਖੇ ਮੁਰੰਮਤ ਅਤੇ ਜਾਂਚ ਦੇ ਕੰਮ ਲਈ ਖੜ੍ਹਾ ਸੀ, ਜਿੱਥੇ ਸਵੇਰੇ ਲਗਭਗ 11:15 ਵਜੇ ਅਚਾਨਕ ਅੱਗ ਭੜਕ ਗਈ।

ਹੋਰ ਖ਼ਬਰਾਂ :-  ਪੰਜਾਬ ਸਰਕਾਰ ਵੱਲੋਂ ਗੈਰ-ਕਾਨੂੰਨੀ ਤੌਰ ‘ਤੇ ਨਿੱਜੀ ਜਾਣਕਾਰੀ ਇਕੱਤਰ ਕਰਨ ਵਾਲੇ ਵਿਅਕਤੀਆਂ ਨੂੰ ਚੇਤਾਵਨੀ

ਜਾਨੀ ਨੁਕਸਾਨ: ਜਹਾਜ਼ ‘ਚ ਕੁੱਲ 42 ਲੋਕ ਮੌਜੂਦ ਸਨ। ਇਸ ਹਾਦਸੇ ਵਿੱਚ 20 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 5 ਲੋਕ ਜ਼ਖਮੀ ਹੋਏ ਹਨ ਅਤੇ 12 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।  

ਕਾਰਵਾਈ: ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਰਾਹਤ ਤੇ ਬਚਾਅ ਕਾਰਜ ਤੇਜ਼ ਕਰਨ ਅਤੇ ਘਟਨਾ ਦੀ ਗੰਭੀਰਤਾ ਨਾਲ ਜਾਂਚ ਦੇ ਹੁਕਮ ਦਿੱਤੇ ਹਨ।

Leave a Reply

Your email address will not be published. Required fields are marked *