ਨੱਗਲ ਫੈਜ਼ਗੜ੍ਹ ਵਿਖੇ ਬੱਚਿਆਂ ਦਾ ਪਹਿਲਾ ਗੁਰਬਾਣੀ ਮੁਕਾਬਲਾ ਕਰਵਾਇਆ ਗਿਆ।

ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਨੱਗਲ ਫੈਜ਼ਗੜ੍ਹ ਵੱਲੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਪੰਦਰਾਂ ਸਾਲ ਤੱਕ ਦੇ ਬੱਚਿਆਂ ਦਾ ਪਹਿਲਾ ਗੁਰਬਾਣੀ ਮੁਕਾਬਲਾ (ਸ਼ੁੱਧ ਬਾਣੀ ਸੁਣਾਉ, ਇਨਾਮ ਪਾਓ) ਕਰਵਾਇਆ ਗਿਆ।

 

 

ਇਸ ਮੁਕਾਬਲੇ ਵਿੱਚ ਬੱਚਿਆਂ ਵੱਲੋਂ ਬਹੁਤ ਹੀ ਉਤਸ਼ਾਹ ਨਾਲ ਹਿੱਸਾ ਲਿਆ ਗਿਆ। ਮੁਕਾਬਲੇ ਵਿੱਚ ਹਿੱਸਾ ਲੈਣ ਬਾਰੇ ਸਾਰੇ ਹੀ ਬੱਚਿਆਂ ਨੂੰ ਕਮੇਟੀ ਵੱਲੋਂ ਸਨਮਾਨਿਤ ਕੀਤਾ ਗਿਆ।

ਹੋਰ ਖ਼ਬਰਾਂ :-  ਹਲਵਾਰਾ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਟਰਮੀਨਲ ਦੀ ਇਮਾਰਤ ਦਾ ਨਿਰਮਾਣ 31 ਮਾਰਚ ਤੱਕ ਹੋ ਜਾਵੇਗਾ ਮੁਕੰਮਲ

 

 

ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਪਿੰਡ ਦੀ ਸੰਗਤ ਵੀ ਵੱਡੀ ਪੱਧਰ ‘ਤੇ ਹਾਜ਼ਿਰ ਸੀ।

Leave a Reply

Your email address will not be published. Required fields are marked *