ਚੰਡੀਗੜ੍ਹ ਸਥਿਤ ਭਾਰਤੀ ਜਨਤਾ ਪਾਰਟੀ (BJP) ਦੇ ਸੂਬਾ ਦਫ਼ਤਰ ਨੂੰ ਸ਼ੁੱਕਰਵਾਰ ਨੂੰ ਧਮਕੀ ਭਰੀ ਈ-ਮੇਲ (E-Mail) ਮਿਲਣ ਨਾਲ ਭਗਦੜ ਮਚ ਗਈ। ਈ-ਮੇਲ ਵਿੱਚ 21 ਅਗਸਤ ਨੂੰ ਪੰਜਾਬ ਬੰਦ ਰੱਖਣ ਦੀ ਮੰਗ ਕਰਦਿਆਂ ਖੁੱਲ੍ਹੇ ਰਹਿਣ ਵਾਲੇ ਸ਼ਹਿਰਾਂ ਵਿੱਚ ਬੰਬ ਧਮਾਕੇ ਕਰਨ ਦੀ ਧਮਕੀ ਦਿੱਤੀ ਗਈ ਹੈ। ਇਸ ਤੋਂ ਇਲਾਵਾ 31 ਅਗਸਤ ਨੂੰ ਸਕੂਲ ਬੰਦ ਰੱਖਣ ਅਤੇ ਸ਼ਹੀਦ ਦਿਲਾਵਰ ਸਿੰਘ ਬੱਬਰ ਨੂੰ ਯਾਦ ਕਰਨ ਦੀ ਗੱਲ ਵੀ ਕਹੀ ਗਈ ਹੈ। ਭਾਜਪਾ ਸੂਬਾ ਦਫ਼ਤਰ ਚੰਡੀਗੜ੍ਹ ਦੇ ਸਰਕਾਰੀ ਈ-ਮੇਲ (Official E-Mail) ‘ਤੇ ਇਹ ਸੰਦੇਸ਼ ਭੇਜਿਆ ਗਿਆ।
ਈ-ਮੇਲ ਵਿੱਚ ’21 ਅਗਸਤ ਪੰਜਾਬ ਬੰਦ’ ਅਤੇ ’31 ਅਗਸਤ ਸਕੂਲ ਬੰਦ’ (’21 August Punjab Bandh’ and ’31 August School Bandh’) ਵਰਗੇ ਸੰਦੇਸ਼ ਲਿਖੇ ਗਏ ਹਨ। ਧਮਕੀ ਦੇਣ ਵਾਲੇ ਨੇ ਪੰਜਾਬ ਨੂੰ ਪਾਕਿਸਤਾਨ ਨਾਲ ਜੋੜਦੇ ਹੋਏ ਇਤਰਾਜ਼ਯੋਗ ਅਤੇ ਧਮਕੀ ਭਰੀ ਭਾਸ਼ਾ ਦੀ ਵਰਤੋਂ ਕੀਤੀ ਹੈ। ਈ-ਮੇਲ (E-Mail) ਵਿੱਚ 21 ਅਗਸਤ ਨੂੰ ਪੰਜਾਬ ਬੰਦ ਰੱਖਣ ਦੀ ਮੰਗ ਕੀਤੀ ਗਈ ਹੈ,ਨਾਲ ਹੀ ਚੇਤਾਵਨੀ ਦਿੱਤੀ ਗਈ ਹੈ ਕਿ ਜਿਨ੍ਹਾਂ ਸ਼ਹਿਰਾਂ ਵਿੱਚ ਬੰਦ ਨਹੀਂ ਹੋਵੇਗਾ, ਉੱਥੇ ਬੰਬ ਧਮਾਕੇ ਕੀਤੇ ਜਾਣਗੇ। ਸੰਦੇਸ਼ ਵਿੱਚ 31 ਅਗਸਤ ਨੂੰ ਸਕੂਲ ਬੰਦ ਰੱਖਣ ਅਤੇ ਸ਼ਹੀਦ ਦਿਲਾਵਰ ਸਿੰਘ ਬੱਬਰ ਨੂੰ ਯਾਦ ਕਰਨ ਦੀ ਅਪੀਲ ਵੀ ਕੀਤੀ ਗਈ ਹੈ।