ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਇੰਟਰਨੈਸ਼ਨਲ ਕਬੱਡੀ ਖਿਡਾਰੀ ਮੋਹਿਤ ਦਲਾਲ (International Kabaddi Player Mohit Dalal) ਦਾ 27 ਸਾਲ ਦੀ ਛੋਟੀ ਉਮਰ ਵਿੱਚ ਹਾਰਟ ਅਟੈਕ (ਦਿਲ ਦਾ ਦੌਰਾ ਪੈਣ) ਨਾਲ ਦਿਹਾਂਤ ਹੋ ਗਿਆ। ਪਰਿਵਾਰ ਦੇ ਮੁਤਾਬਕ, ਘਰ ਵਿੱਚ ਹੀ ਮੋਹਿਤ ਦੀ ਤਬੀਅਤ ਵਿਗੜੀ, ਜਿਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ। ਹਾਲਾਂਕਿ, ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਡਾਕਟਰਾਂ ਨੇ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ। ਉਸ ਦੀ ਅਚਾਨਕ ਮੌਤ ਨਾਲ ਪਰਿਵਾਰ, ਪਿੰਡ ਅਤੇ ਕਬੱਡੀ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ। ਮੋਹਿਤ ਆਪਣੀ ਵਧੀਆ ਰੇਡਿੰਗ ਸਕਿੱਲਜ਼ (Reading Skills) ਲਈ ਜਾਣਿਆ ਜਾਂਦਾ ਸੀ। ਆਪਣੀ ਕਲਾ ਅਤੇ ਸਖ਼ਤ ਮਿਹਨਤ ਨਾਲ ਉਸ ਨੇ ਹਰਿਆਣਾ ਅਤੇ ਪੰਜਾਬ ਵਿੱਚ ਕਈ ਵੱਡੇ ਇਨਾਮ ਜਿੱਤੇ ਸਨ। ਉਸ ਨੇ ਕਈ ਵਾਰ ਮਸ਼ਹੂਰ ਖਿਡਾਰੀਆਂ ਨਾਲ ਵੀ ਕਬੱਡੀ ਵਿੱਚ ਹੱਥ-ਅਜ਼ਮਾਈ ਕੀਤੀ ਸੀ।
-
ਘਟਨਾ ਦੀ ਜਾਣਕਾਰੀ: ਮੋਹਿਤ ਦਲਾਲ ਰਾਤ ਨੂੰ ਆਮ ਵਾਂਗ ਸੁੱਤਾ ਸੀ, ਪਰ ਦੇਰ ਰਾਤ ਅਚਾਨਕ ਛਾਤੀ ਵਿੱਚ ਦਰਦ ਅਤੇ ਘਬਰਾਹਟ ਤੋਂ ਬਾਅਦ ਉਸ ਦੀ ਤਬੀਅਤ ਵਿਗੜ ਗਈ। ਹਸਪਤਾਲ ਲੈ ਕੇ ਜਾਂਦੇ ਸਮੇਂ ਉਸ ਦਾ ਦਿਹਾਂਤ ਹੋ ਗਿਆ।
-
ਖੇਡ ਵਿੱਚ ਪਛਾਣ: ਮੋਹਿਤ ਦਲਾਲ ਇੱਕ ਪ੍ਰਤਿਭਾਸ਼ਾਲੀ ਰੇਡਰ ਸੀ ਅਤੇ ਉਸ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਕਬੱਡੀ ਮੁਕਾਬਲਿਆਂ ਵਿੱਚ ਭਾਰਤ ਅਤੇ ਆਪਣੇ ਰਾਜ ਦੀ ਨੁਮਾਇੰਦਗੀ ਕਰਦੇ ਹੋਏ ਕਈ ਤਗਮੇ ਜਿੱਤੇ ਸਨ।
-
ਖੇਡ ਜਗਤ ਵਿੱਚ ਸੋਗ: ਇੰਨੀ ਛੋਟੀ ਉਮਰ ਵਿੱਚ ਉੱਭਰਦੇ ਹੋਏ ਖਿਡਾਰੀ ਦੇ ਅਚਾਨਕ ਦਿਹਾਂਤ ਨਾਲ ਖੇਡ ਜਗਤ, ਉਸ ਦੇ ਗ੍ਰਹਿ ਜ਼ਿਲ੍ਹੇ ਜੀਂਦ ਅਤੇ ਸਾਥੀ ਖਿਡਾਰੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਹਾਲ ਹੀ ਦੇ ਦਿਨਾਂ ਵਿੱਚ ਨੌਜਵਾਨ ਐਥਲੀਟਾਂ ਵਿੱਚ ਅਚਾਨਕ ਕਾਰਡੀਅਕ ਅਰੈਸਟ ਦੀਆਂ ਵਧਦੀਆਂ ਘਟਨਾਵਾਂ ਨੇ ਇੱਕ ਵਾਰ ਫਿਰ ਸਿਹਤ ਮਾਹਰਾਂ ਅਤੇ ਖੇਡ ਪ੍ਰੇਮੀਆਂ ਨੂੰ ਡੂੰਘੀ ਚਿੰਤਾ ਵਿੱਚ ਪਾ ਦਿੱਤਾ ਹੈ।