ਬਲਾਕ ਮਲੋਟ ਵਿਖੇ ਬਲਾਕ ਪੱਧਰੀ ਖੇਡਾਂ ਅੰ-14, ਅੰ-17 ਅਤੇ ਅੰ-21 ਦਾ ਉਦਘਾਟਨੀ ਸਮਾਰੋਹ

Inaugural ceremony of block level games U-14, U-17 and U-21 at Block Malout

ਮਲੋਟ/ਸ੍ਰੀ ਮੁਕਤਸਰ ਸਾਹਿਬ, 14 ਸਤੰਬਰ:                  ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ‘ਖੇਡਾਂ ਵਤਨ ਪੰਜਾਬ ਦੀਆਂ 2026 ਸੀਜ਼ਨ-4’ ਤਹਿਤ ਬਲਾਕ ਮਲੋਟ ਦੇ ਨਿਉਟਨ ਵਰਲਡ ਸਕੂਲ, ਮਲੋਟ ਵਿਖੇ ਬਲਾਕ ਪੱਧਰੀ ਖੇਡ ਮੁਕਾਬਲੇ ਸ਼ੁਰੂ ਕਰਵਾਏ ਗਏ, ਇਸ ਮੌਕੇ ਕੈਬਨਿਟ ਮੰਤਰੀ ਪੰਜਾਬ ਡਾ. ਬਲਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਐਸ.ਡੀ.ਐੱਮ. ਮਲੋਟ ਸ੍ਰੀ ਪੰਕਜ ਕੁਮਾਰ ਵਿਸ਼ੇਸ ਤੌਰ ’ਤੇ ਉਨ੍ਹਾਂ ਨਾਲ ਮੋਜੂਦ ਸਨ।

ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਸ਼੍ਰੀਮਤੀ ਅਨਿੰਦਰਵੀਰ ਕੌਰ ਬਰਾੜ ਵੱਲੋਂ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦਾ ਇਸ ਪ੍ਰੋਗਰਾਮ ਵਿੱਚ ਪਹੁੰਚਣ ’ਤੇ ਸਵਾਗਤ ਕੀਤਾ ਗਿਆ ਅਤੇ ਜੀ ਆਇਆ ਆਖਿਆ। ਮੁੱਖ ਮਹਿਮਾਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਖਿਡਾਰੀਆਂ ਦੀ ਹੋਸਲਾਂ ਅਫਜਾਈ ਕਰਦੇ ਹੋਏ ਖਿਡਾਰੀਆਂ ਨੂੰ ਨਸ਼ਿਆ ਤੋਂ ਦੂਰ ਰਹਿਣ ਅਤੇ ਖੇਡਾਂ ਵਿੱਚ ਵੱਧ ਚੜ੍ਹ ਕੇ ਭਾਗ ਲੈਣ ਲਈ ਪ੍ਰੇਰਿਤ ਕੀਤਾ।

ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਬਲਾਕ ਮਲੋਟ ਵਿਖੇ ਪਹਿਲੇ ਦਿਨ ਅੰ-14, ਅੰ-17 ਅਤੇ ਅੰ-21 ਉਮਰ ਵਰਗ ਦੇ ਖਿਡਾਰੀ/ਖਿਡਾਰਨਾਂ ਨੇ ਭਾਗ ਲਿਆ। ਇਨ੍ਹਾਂ ਬਲਾਕ ਪੱਧਰੀ ਖੇਡਾਂ ਵਿੱਚ ਵਾਲੀਬਾਲ(ਸ਼ੂਟਿੰਗ/ਸਮੇਸ਼ਿੰਗ), ਖੋ—ਖੋ, ਕਬੱਡੀ (ਸਰਕਲ/ ਨੈਸ਼ਨਲ), ਅਥਲੈਟਿਕਸ, ਅਤੇ ਫੁੱਟਬਾਲ ਗੇਮ ਦੇ ਖੇਡ ਮੁਕਾਬਲੇ ਸ਼ੁਰੂ ਕਰਵਾਏ ਗਏ।

ਹੋਰ ਖ਼ਬਰਾਂ :-  ਮੁੱਖ ਮੰਤਰੀ ਦੀ ਅਗਵਾਈ ਵਿੱਚ ਵਜ਼ਾਰਤ ਵੱਲੋਂ ਵਪਾਰੀਆਂ ਨੂੰ ਦੀਵਾਲੀ ਦਾ ਤੋਹਫਾ, ਜੀ.ਐਸ.ਟੀ. ਤੋਂ ਪਹਿਲਾਂ ਦੇ ਬਕਾਏ ਲਈ ਯਕਮੁਸ਼ਤ ਨਿਪਟਾਰਾ ਸਕੀਮ ਲਾਗੂ

ਪੂਰੇ ਸਮਾਗਮ ਦੀ ਸਟੇਜ਼ ਸੱਕਤਰ ਦੀ ਜਿੰਮੇਵਾਰੀ ਜ਼ਸਵਿੰਦਰ ਸਿੰਘ ਧਾਲੀਵਾਲ, ਡੀ.ਪੀ.ਈ ਮੰਡੀ ਹਰਜੀ ਰਾਮ ਸਕੂਲ ਮਲੋਟ ਵੱਲੋਂ ਬਾਖੂਬੀ ਨਿਭਾਈ ਗਈ।  ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿੱਚ ਖਿਡਾਰੀਆਂ, ਕੋਚਾਂ, ਅਧਿਆਪਕਾਂ ਅਤੇ ਖੇਡ ਵਿਭਾਗ ਨਾਲ ਜੁੜੇ ਅਧਿਕਾਰੀਆਂ ਨੇ ਖੇਡਾਂ ਨੂੰ ਸਫਲ ਬਣਾਉਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ।

ਇਸ ਮੌਕੇ ਸ. ਕੁਲਵਿੰਦਰ ਸਿੰਘ ਫਕਰਸਰ, ਪ੍ਰਿੰਸੀਪਲ ਨਿਉਟਨ ਵਰਲਡ ਸਕੂਲ ਮਲੋਟ ਮੈਡਮ ਮਧੂ ਗੁਪਤਾ ਅਤੇ ਸਕੂਲ ਚੇਅਰਮੈਨ ਅਮਰੀਸ਼ ਸਿੰਘ ਬਰਾੜ, ਖੇਡ ਵਿਭਾਗ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਕੋਚ, ਸਿੱਖਿਆ ਵਿਭਾਗ ਦੇ ਸਮੂਹ ਡੀ.ਪੀ.ਈ/ਪੀ.ਟੀ.ਆਈ, ਸਿਹਤ ਵਿਭਾਗ ਦੀ ਟੀਮ, ਸਕਿਉਰਟੀ ਦੀ ਟੀਮ,  ਪਿੰਡ ਪੰਚਾਇਤ ਮੈਂਬਰ ਤੋਂ ਇਲਾਵਾ ਪਤਵੰਤੇ ਵਿਅਕਤੀ ਆਦਿ ਹਾਜ਼ਰ ਸਨ। 

Leave a Reply

Your email address will not be published. Required fields are marked *