ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਭਾਰਤੀ ਕ੍ਰਿਕਟ ਲਈ ਇੱਕ ਨਵੇਂ ਕਮਰਸ਼ੀਅਲ ਅਧਿਆਏ ਦਾ ਐਲਾਨ ਕੀਤਾ ਹੈ।<!–> ਦੇਸ਼ ਦੀ ਪ੍ਰਮੁੱਖ ਗੈਰ-ਬੈਂਕਿੰਗ ਵਿੱਤੀ ਕੰਪਨੀ (NBFC) ਮੁਥੂਟ ਫਿਨਕੌਰਪ (Muthoot FinCorp) ਨੂੰ ਭਾਰਤੀ ਕ੍ਰਿਕਟ ਟੀਮ ਦੇ ਘਰੇਲੂ ਮੈਚਾਂ ਲਈ ਨਵਾਂ ਟਾਈਟਲ ਸਪਾਂਸਰ ਨਿਯੁਕਤ ਕੀਤਾ ਗਿਆ ਹੈ। ਦੋਵਾਂ ਵਿਚਾਲੇ ਇਹ ਇਤਿਹਾਸਕ ਸਮਝੌਤਾ ਮਾਰਚ 2028 ਤੱਕ ਪੱਕਾ ਹੋਇਆ ਹੈ।–> <!–>
ਕੀ ਹੈ ਡੀਲ ਦੀ ਕੁੱਲ ਕੀਮਤ ਅਤੇ ਵੇਰਵਾ?–> <!–>
-
ਸਮਾਂ ਸੀਮਾ:–> ਇਹ ਭਾਈਵਾਲੀ ਮਾਰਚ 2028 ਤੱਕ ਦੇ 2 ਸਾਲਾਂ ਦੇ ਪੂਰੇ ਸਰਕਲ ਲਈ ਲਾਗੂ ਰਹੇਗੀ।<!–> –>
-
ਕੁੱਲ ਕੀਮਤ:<!–> ਰਿਪੋਰਟਾਂ ਅਨੁਸਾਰ ਇਹ ਸਮਝੌਤਾ ਲਗਭਗ ₹150 ਕਰੋੜ ਤੋਂ ₹171 ਕਰੋੜ ਦੇ ਵਿਚਕਾਰ ਹੋਇਆ ਹੈ।–> <!–>
-
ਪ੍ਰਤੀ ਮੈਚ ਖਰਚਾ: ਮੁਥੂਟ ਫਿਨਕੌਰਪ BCCI ਨੂੰ ਪ੍ਰਤੀ ਅੰਤਰਰਾਸ਼ਟਰੀ ਮੈਚ ਲਗਭਗ ₹4.3 ਤੋਂ ₹4.85 ਕਰੋੜ ਦਾ ਭੁਗਤਾਨ ਕਰੇਗੀ।–> <!–>
-
ਕਵਰੇਜ: ਇਸ ਡੀਲ ਦੇ ਤਹਿਤ ਭਾਰਤ ਵਿੱਚ ਖੇਡੇ ਜਾਣ ਵਾਲੇ ਲਗਭਗ 35 ਅੰਤਰਰਾਸ਼ਟਰੀ ਮੈਚ (ਟੈਸਟ, ਵਨਡੇ ਅਤੇ ਟੀ-20) ਅਤੇ ਸਾਰੇ ਘਰੇਲੂ ਕ੍ਰਿਕਟ ਟੂਰਨਾਮੈਂਟ ਸ਼ਾਮਲ ਹੋਣਗੇ।
ਕਿੱਥੋਂ ਹੋਵੇਗੀ ਸ਼ੁਰੂਆਤ?–> <!–>
ਇਹ ਨਵੀਂ ਭਾਈਵਾਲੀ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਖੇਡੀ ਜਾਣ ਵਾਲੀ ਤਿੰਨ ਮੈਚਾਂ ਦੀ ਵਨਡੇ (ODI) ਸੀਰੀਜ਼ ਤੋਂ ਸਟੇਡੀਅਮ, ਜਰਸੀ ਅਤੇ ਬ੍ਰੌਡਕਾਸਟ ਸਕ੍ਰੀਨਾਂ ‘ਤੇ ਆਨ-ਫੀਲਡ ਸ਼ੁਰੂ ਹੋ ਜਾਵੇਗੀ।
IDFC ਫਸਟ ਬੈਂਕ ਦੀ ਲਈ ਜਗ੍ਹਾ
ਇਸ ਤੋਂ ਪਹਿਲਾਂ IDFC First Bank ਕੋਲ ਭਾਰਤੀ ਕ੍ਰਿਕਟ ਦੇ ਟਾਈਟਲ ਸਪਾਂਸਰਸ਼ਿਪ ਦੇ ਅਧਿਕਾਰ ਸਨ, ਜਿਨ੍ਹਾਂ ਦਾ 3 ਸਾਲਾਂ ਦਾ ਇਕਰਾਰਨਾਮਾ ਅਗਸਤ ਵਿੱਚ ਖਤਮ ਹੋ ਗਿਆ ਸੀ। ਇਸ ਤੋਂ ਬਾਅਦ BCCI ਨੇ ਨਵੇਂ ਸਪਾਂਸਰ ਦੀ ਭਾਲ ਸ਼ੁਰੂ ਕੀਤੀ ਅਤੇ ਮੁਥੂਟ ਫਿਨਕੌਰਪ ਨਾਲ ਇਹ ਡੀਲ ਫਾਈਨਲ ਕੀਤੀ।
ਸਪਾਂਸਰਸ਼ਿਪ ਪੋਰਟਫੋਲੀਓ ਹੋਇਆ ਹੋਰ ਮਜ਼ਬੂਤ–> <!–>
BCCI ਨੇ ਹਾਲ ਹੀ ਵਿੱਚ ਆਪਣੇ ਸਪਾਂਸਰਸ਼ਿਪ ਪੈਨਲ ਨੂੰ ਕਾਫ਼ੀ ਮਜ਼ਬੂਤ ਕੀਤਾ ਹੈ। ਮੁਥੂਟ ਫਿਨਕੌਰਪ ਤੋਂ ਇਲਾਵਾ ਬੋਰਡ ਨੇ ਹੇਠ ਲਿਖੀਆਂ ਪ੍ਰਮੁੱਖ ਕੰਪਨੀਆਂ ਨਾਲ ਵੀ ਸਹਿਯੋਗ ਕੀਤਾ ਹੈ:
-
ਐਸੋਸੀਏਟ ਪਾਰਟਨਰਜ਼:–> ਕਾਂਪਾ ਕੋਲਾ (Campa), SBI Life, ਅਤੇ AI ਦਿੱਗਜ ChatGPT ਨੂੰ ₹130 ਕਰੋੜ ਤੋਂ ਵੱਧ ਦੀ ਡੀਲ ‘ਚ ਬੋਰਡ ਨਾਲ ਜੋੜਿਆ ਗਿਆ ਹੈ।<!–> –>
-
ਜਰਸੀ ਸਪਾਂਸਰ:<!–> ਐਪੋਲੋ ਟਾਇਰਸ (Apollo Tyres) ਕੋਲ ਪ੍ਰਮੁੱਖ ਫਰੰਟ-ਆਫ-ਜਰਸੀ ਅਧਿਕਾਰ ਹਨ। –>
-
ਹੋਰ ਈਕੋਸਿਸਟਮ: ਏਸ਼ੀਅਨ ਪੇਂਟਸ (Asian Paints) ਵਰਗੇ ਦਿੱਗਜ ਵੀ BCCI ਦੇ ਆਫੀਸ਼ੀਅਲ ਪਾਰਟਨਰਜ਼ ਵਿੱਚ ਸ਼ਾਮਲ ਹਨ।
ਬ੍ਰਾਂਡ ਅਤੇ BCCI ਦੋਵਾਂ ਲਈ ਲਾਹੇਵੰਦ
ਮੁਥੂਟ ਫਿਨਕੌਰਪ (Muthoot Pappachan Group) ਲਈ ਇਹ ਸਹਿਯੋਗ ਆਪਣੇ ਬ੍ਰਾਂਡ ‘Blue Muthoot’ ਦੀ ਪਹੁੰਚ ਅਤੇ ਭਰੋਸੇ ਨੂੰ ਪੂਰੇ ਦੇਸ਼ ਵਿੱਚ ਵਧਾਉਣ ਦਾ ਵੱਡਾ ਮੌਕਾ ਹੈ। ਦੂਜੇ ਪਾਸੇ, ਖੇਡ ਬਾਜ਼ਾਰ ਦੇ ਉਤਾਰ-ਚੜ੍ਹਾਅ ਦੇ ਬਾਵਜੂਦ BCCI ਨੇ ਮੁੜ ਸਾਬਤ ਕੀਤਾ ਹੈ ਕਿ ਭਾਰਤੀ ਕ੍ਰਿਕਟ ਦੀ ਕਮਰਸ਼ੀਅਲ ਵੈਲਿਊ ਅਜੇ ਵੀ ਸਿਖਰ ‘ਤੇ ਹੈ।