ਭਾਰਤ ਨੇ ਆਖ਼ਰੀ ਵਾਰ 2023 ਵਿੱਚ ਵਨਡੇ ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ। ਫਾਈਨਲ ਮੁਕਾਬਲੇ ਵਿੱਚ ਆਸਟ੍ਰੇਲੀਆ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ (Narendra Modi Stadium) ਵਿੱਚ ਭਾਰਤ ਨੂੰ ਹਰਾ ਕੇ ਖ਼ਿਤਾਬ ਜਿੱਤਿਆ ਸੀ। ਭਾਰਤ ਅਗਲੇ ਪੰਜ ਸਾਲਾਂ ਦੌਰਾਨ ਦੋ ਵੱਡੇ ਆਈ.ਸੀ.ਸੀ. ਕ੍ਰਿਕਟ ਟੂਰਨਾਮੈਂਟਾਂ (ICC Cricket Tournaments) ਦੀ ਮੇਜ਼ਬਾਨੀ ਕਰੇਗਾ। ਸਾਲ 2029 ਵਿੱਚ ਚੈਂਪੀਅਨਜ਼ ਟਰਾਫੀ (Champions Trophy) ਖੇਡੀ ਜਾਵੇਗੀ, ਜਦਕਿ 2031 ਦਾ ਵਨਡੇ ਵਿਸ਼ਵ ਕੱਪ ਭਾਰਤ ਅਤੇ ਬੰਗਲਾਦੇਸ਼ ਸਾਂਝੇ ਤੌਰ ’ਤੇ ਕਰਵਾਉਣਗੇ।
ਜਿਸ ਵਿੱਚ ਭਾਰਤ ਨੂੰ ਦੋ ਵੱਡੇ ICC ਟੂਰਨਾਮੈਂਟਾਂ ਦੀ ਮੇਜ਼ਬਾਨੀ ਮਿਲੀ ਹੈ: 2029 ਆਈ.ਸੀ.ਸੀ. ਚੈਂਪੀਅਨਜ਼ ਟਰਾਫੀ (ICC Champions Trophy): ਮੇਜ਼ਬਾਨ: ਭਾਰਤ ਸਮਾਂ: 9 ਤੋਂ 28 ਅਕਤੂਬਰ 2029 2031 ਆਈ.ਸੀ.ਸੀ. ਵਨਡੇ ਵਰਲਡ ਕੱਪ (ICC ODI World Cup):ਮੇਜ਼ਬਾਨ: ਭਾਰਤ ਅਤੇ ਬੰਗਲਾਦੇਸ਼ (ਸਾਂਝੀ ਮੇਜ਼ਬਾਨੀ) ਸਮਾਂ: 9 ਅਕਤੂਬਰ ਤੋਂ 23 ਨਵੰਬਰ 2031 ਇਹ ਫੈਸਲਾ ਕ੍ਰਿਕਟ ਪ੍ਰਸ਼ੰਸਕਾਂ ਲਈ ਬਹੁਤ ਖੁਸ਼ੀ ਵਾਲਾ ਹੈ ਕਿਉਂਕਿ ਆਉਣ ਵਾਲੇ ਸਾਲਾਂ ਵਿੱਚ ਭਾਰਤ ਨੂੰ ਵਿਸ਼ਵ ਪੱਧਰ ਦੇ ਇਨ੍ਹਾਂ ਦੋ ਪ੍ਰਮੁੱਖ ਕ੍ਰਿਕਟ ਮਹਾਕੁੰਭਾਂ ਦੀ ਮੇਜ਼ਬਾਨੀ ਦਾ ਮੌਕਾ ਮਿਲੇਗਾ।