ਪੰਜਾਬ ਸਰਕਾਰ ਦੇ `ਆਪ ਦੀ ਸਰਕਾਰ, ਆਪ ਦੇ ਦੁਆਰ’ ਫਲੈਗਸਿ਼ਪ ਪ੍ਰੋਗਰਾਮ ਤਹਿਤ ਜ਼ਿਲ੍ਹਾ ਅੰਮ੍ਰਿਤਸਰ ਦੇ ਲੋਕਾਂ ਨੂੰ ਉਨ੍ਹਾਂ ਦੇ ਜੱਦੀ ਸਥਾਨਾਂ `ਤੇ ਪ੍ਰਸਾਸ਼ਨਿਕ ਸੁਵਿਧਾਵਾਂ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਦੀ ਸਮੱਸਿਆਵਾਂ ਨੂੰ ਹੱਲ ਕਰਨ ਲਈ 06 ਫਰਵਰੀ ਤੋਂ 19 ਫਰਵਰੀ ਤੱਕ 239 ਕੈਂਪ ਵੱਖ-ਵੱਖ ਸਬ ਡਵੀਜ਼ਨਾਂ ਵਿਚ ਲਗਾਏ ਗਏ ਹਨ। ਇਨਾਂ ਕੈਂਪਾਂ ਵਿੱਚ 46590 ਵਿਅਕਤੀਆਂ ਨੇ ਸਿ਼ਰਕਤ ਕੀਤੀ ਹੈ ਅਤੇ ਮੌਕੇ ਤੇ ਹੀ 17886 ਵਿਅਕਤੀਆਂ ਨੂੰ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ/ਨੁਮਾਇੰਦੇ ਮੌਜੂਦ ਰਹਿ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ ਅਤੇ ਸਰਕਾਰੀ ਵਿਭਾਗਾਂ ਨਾਲ ਸਬੰਧਤ ਵੱਖ ਵੱਖ ਕੰਮਾਂ ਲਈ ਦਰਖ਼ਾਸਤਾਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਇਨਾਂ ਕੈਂਪਾਂ ਵਿੱਚ ਕੁਲ 22069 ਲੋਕਾਂ ਨੇ ਸੇਵਾਵਾਂ ਲੈਣ ਲਈ ਆਪਣੀਆਂ ਅਰਜੀਆਂ ਦਿੱਤੀਆਂ ਸਨ, ਜਿਨਾਂ ਵਿਚੋਂ 17886 ਲੋਕਾਂ ਨੂੰ ਮੌਕੇ ਤੇ ਹੀ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ ਅਤੇ ਬਾਕੀ ਸ਼ਿਕਾਇਤਾਂ ਦਾ ਵੀ ਸਮਾਂਬੱਧ ਨਿਪਟਾਰਾ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕੈਂਪਾਂ ਦੀ ਉਹ ਖੁਦ ਨਿਗਰਾਨੀ ਕਰ ਰਹੇ ਹਨ ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੈਂਪਾਂ ਦੌਰਾਨ ਸਰਕਾਰੀ ਸਕੀਮਾਂ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਤੌਰ ’ਤੇ ਪ੍ਰਚਾਰ ਵੈਨਾਂ ਭੇਜੀਆਂ ਗਈਆਂ ਹਨ, ਜਿੰਨ੍ਹਾਂ ਰਾਹੀਂ ਹਰੇਕ ਸਬ ਡਵੀਜ਼ਨ ਪੱਧਰ ’ਤੇ ਕੈਂਪ ਸਬੰਧੀ ਪਹਿਲਾਂ ਤੋਂ ਲੋਕਾਂ ਨੂੰ ਜਾਗਰੂਕ ਕੀਤਾ ਜਾਂ ਰਿਹਾ ਹੈ ਅਤੇ ਮੌਕੇ ’ਤੇ ਕੈਂਪਾਂ ਵਿਚ ਰਾਜ ਸਰਕਾਰ ਦੀਆਂ ਵੱਖ ਵੱਖ ਭਲਾਈ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ।
21 ਫਰਵਰੀ ਨੂੰ ਲੱਗਣ ਵਾਲੇ ਕੈਂਪਾਂ ਦਾ ਵੇਰਵਾ ਸਬ ਡਵੀਜਨ ਅਜਨਾਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਗੁਜਰਪੁਰਾ, ਸਰਕਾਰੀ ਐਲੀਮੈਂਟਰੀ ਸਕੂਲ ਲੱਖੋਵਾਲ, ਗੁਰਦੁਆਰਾ ਸਾਹਿਬ ਸਾਇਦਪੁਰ ਖੁਰਦ, ਸਰਕਾਰੀ ਐਂਲੀਮੈਂਟਰੀ ਸਕੂਲ ਸ਼ਾਹਲੀਵਾਲ, ਸਬ ਡਵੀਜਨ ਅੰਮ੍ਰਿਤਸਰ-1 ਦੇ ਅੰਮ੍ਰਿਤਸਰ ਅਰਬਨ 108 ਲਈ ਸਰਕਾਰੀ ਆਈ.ਟੀ.ਆਈ ਬੀ.ਕੇ. ਦੱਤ ਗੇਟ ਅਮ੍ਰਿਤਸਰ, ਪਿੰਡ ਚੌਹਾਨ ਤੇ ਮੱਲੀਆਂ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੱਲੀਆਂ, ਸਬ ਡਵੀਜਨ ਅੰਮ੍ਰਿਤਸਰ-2 ਦੇ ਬੀ.ਬੀ.ਕੇ. ਡੀ.ਏ.ਵੀ. ਕਾਲਜ ਵੂਮੈਨ, ਸਰਕਾਰੀ ਪ੍ਰਾਇਮਰੀ ਸਕੂਲ ਮਿਹਣੀਆਂ ਕੁਹਾੜਾ, ਅਗਣਵਾੜੀ ਸੈਂਟਰ ਫਤਿਹਗੜ੍ਹ ਸ਼ੁਕਰਚੱਕ, ਸਰਕਾਰੀ ਪ੍ਰਾਇਮਰੀ ਸਕੂਲ ਬਲ ਕਲਾਂ, ਸਰਕਾਰੀ ਪ੍ਰਾਇਮਰੀ ਸਕੂਲ ਬਿਲਬਾਰਪੁਰਾ, ਸਬ ਡਵੀਜਨ ਬਾਬਾ ਬਕਾਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਰਸੂਲਪੁਰ ਖੁਰਦ, ਸੁਧਾਰ ਰਾਜਪੂਤਾਂ ਤੇ ਕਾਲੇਕੇ ਗਰਾਉਂਡ ਨੇੜੇ ਪਾਣੀ ਦੀ ਸਪਲਾਈ ਵਾਲੀ ਟੈਂਕੀ, ਜਸਪਾਲ ਅਤੇ ਸਿੰਘਪੁਰਾ ਲਈ ਸਰਕਾਰੀ ਐਂਲੀਮੈਂਟਰੀ ਸਕੂਲ ਜਸਪਾਲ, ਝਾੜੂਨੰਗਲ ਲਈ ਸੱਥ ਪਿੰਡ ਝਾੜੂਨੰਗਲ, ਸਰਕਾਰੀ ਐਂਲੀਮੈਂਟਰੀ ਸਕੂਲ ਕੋਟ ਖਹਿਰਾ, ਡੇਰਹੀਵਾਲ ਅਤੇ ਸਰਜਾ ਲਈ ਪਾਰਕ ਨੇੜੇ ਬੱਸ ਸਟੈਂਡ ਡੇਹਰੀਵਾਲ, ਸਬ ਡਵੀਜਨ ਲੋਪੋਕੇ ਦੇ ਰਾਜਾਸਾਂਸੀ ਵਾਰਡ 13 ਲਈ ਸਰਕਾਰੀ ਐਂਲੀਮੈਂਟਰੀ ਸਕੂਲ ਰਾਜਾਸਾਂਸੀ, ਸਰਕਾਰੀ ਐਂਲੀਮੈਂਟਰੀ ਸਕੂਲ ਕੌਲੋਵਾਲ, ਸਰਕਾਰੀ ਐਂਲੀਮੈਂਟਰੀ ਸਕੂਲ ਬੋਪਾਰਾਏ ਖੁਰਦ, ਸਰਕਾਰੀ ਐਂਲੀਮੈਂਟਰੀ ਸਕੂਲ ਚਾਵਿੰਡਾ ਖੁਰਦ ਅਤੇ ਸਬ ਡਵੀਜਨ ਮਜੀਠਾ ਦੇ ਸਰਕਾਰੀ ਐਂਲੀਮੈਂਟਰੀ ਸਕੂਲ ਮੰਗਾਂ ਸਰਾਈ, ਸਰਕਾਰੀ ਐਂਲੀਮੈਂਟਰੀ ਸਕੂਲ ਜੱਜੇਆਣੀ, ਬੁੱਢਾ ਥੇਹ ਲਈ ਹਾਲ, ਗੁਰਦੁਆਰਾ ਸਾਧ ਸੰਗਤ ਪਿੰਡ ਬੱਢਾ ਥੇਹ, ਸਰਕਾਰੀ ਐਂਲੀਮੈਂਟਰੀ ਸਕੂਲ ਭਿਲੋਵਾਲ ਵਿਖੇ ਲਗਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਇਸੇ ਕੜੀ ਤਹਿਤ ਸਬ ਡਵੀਜ਼ਨ ਪੱਧਰ ਤੇ ਰੋਜ਼ਾਨਾ ਲੱਗਣ ਵਾਲੇ ਕੈਂਪਾਂ ਦਾ ਲਾਭ ਵੱਧ ਤੋਂ ਵੱਧ ਲੋੜਵੰਦਾਂ ਨੂੰ ਉਠਾਉਣ ਦੀ ਅਪੀਲ ਕੀਤੀ ।