ਸੰਤ ਕਬੀਰ ਕਾਨਵੈਂਟ ਸਕੂਲ ਚ ਸਵੀਪ ਗਤੀਵਿਧੀਆਂ ਦੇ ਮੱਦੇਨਜ਼ਰ ਕੱਢੀ ਵੋਟਰ ਜਾਗਰੂਕਤਾ ਰੈਲੀ

ਜ਼ਿਲ੍ਹਾ ਚੋਣ ਅਫ਼ਸਰ ਸ. ਜਸਪ੍ਰੀਤ ਸਿੰਘ ਦੇ ਦਿਸਾ-ਨਿਰਦੇਸ਼ਾ ਅਨੁਸਾਰ 91-ਭੁੱਚੋ ਮੰਡੀ ਹਲਕੇ ਚ ਪੈਂਦੇ ਸੰਤ ਕਬੀਰ ਕਾਨਵੈਂਟ ਸਕੂਲ ਚ ਸਵੀਪ ਗਤੀਵਿਧੀਆਂ ਦੇ ਮੱਦੇਨਜ਼ਰ ਇਕ ਵੋਟਰ ਜਾਗਰੂਕਤਾ ਰੈਲੀ ਕੱਢੀ ਗਈ। ਇਸ ਮੌਕੇ 158 ਵਿਦਿਆਰਥੀਆਂ ਵਲੋਂ ਭਾਗ ਲਿਆ ਗਿਆ।

ਸਵੀਪ ਗਤੀਵਿਧੀਆਂ ਤਹਿਤ ਵਿਦਿਆਰਥੀਆਂ ਵਲੋਂ ਕੱਢੀ ਗਈ ਰੈਲੀ ਦੌਰਾਨ ਵੋਟ ਦੀ ਮਹੱਤਤਾ ਦੇ ਮੱਦੇਨਜ਼ਰ ਵਿਦਿਆਰਥੀਆਂ ਵਲੋਂ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਨੁੱਕੜ ਨਾਟਕ, ਸਕਿੱਟਾਂ ਆਦਿ ਪੇਸ਼ ਕੀਤੀਆਂ ਗਈਆਂ ਕੀਤੇ ਗਏ। ਇਸ ਦੌਰਾਨ ਵਿਦਿਆਰਥੀਆਂ ਦੇ ਇਸ ਮੌਕੇ ਵੋਟਰਾਂ ਨੂੰ ਆਪਣੀ ਕੀਮਤੀ ਵੋਟ ਦਾ ਵਰਤੋਂ ਕਰਨ ਲਈ ਪ੍ਰੇਰਿਤ ਵੀ ਕੀਤਾ ਗਿਆ।

ਹੋਰ ਖ਼ਬਰਾਂ :-  ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ

ਰੈਲੀ ਮੌਕੇ 18 ਸਾਲ ਦੇ ਨੌਜਵਾਨ ਵਿਦਿਆਰਥੀਆਂ ਨੂੰ ਨਵੀਂ ਵੋਟ ਬਣਾਉਣ ਲਈ ਉਤਸਾਹਿਤ ਕੀਤਾ ਤੇ ਵੋਟ ਦੀ ਮੱਹਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੌਰਾਨ ਸਵੀਪ ਟੀਮ ਮੈਬਰ ਵੱਲੋ ਵਿਦਿਆਰਥੀਆਂ ਨੂੰ ਵੋਟ ਬਣਾਉਣ ਤੇ ਭਾਰਤੀ ਲੋਕਤੰਤਰ ਨੂੰ ਮਜਬੂਤ ਬਣਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ

ਇਸ ਮੌਕੇ ਸਵੀਪ ਟੀਮ ਮੈਬਰ ਤੋਂ ਇਲਾਵਾ ਸੰਤ ਕਬੀਰ ਕਾਨਵੈਂਟ ਸਕੂਲ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *