ਓਲੰਪਿਕਸ ਵਿੱਚ ਅਮਨ ਸਹਿਰਾਵਤ ਨੇ ਜਿੱਤਿਆ ਕਾਂਸੀ ਦਾ ਤਗਮਾ

ਪੈਰਿਸ ਓਲੰਪਿਕਸ ਤੋਂ ਭਾਰਤ ਲਈ ਇੱਕ ਖੁਸ਼ਖਬਰੀ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਭਾਰਤ ਦੇ ਨੌਜਵਾਨ ਪਹਿਲਵਾਨ ਅਮਨ ਸਹਿਰਾਵਤ ਨੇ 57 ਕਿਲੋ ਭਾਰ ਵਰਗ ਦੇ ਕੁਸ਼ਤੀ ਮੁਕਾਬਲਿਆਂ ਵਿੱਚ ਕਾਂਸੀ ਦਾ ਮੈਡਲ ਜਿੱਤ ਕੇ ਨਾਮ ਨਾ ਖੱਟਿਆ ਹੈ। ਅਮਨ ਸਹਿਰਾਵਤ ਸਭ ਤੋਂ ਛੋਟੀ ਉਮਰ ਵਿੱਚ ਓਲੰਪਿਕਸ ਮੈਡਲ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ ਹੈ। ਉਸ ਵੱਲੋਂ ਮੈਡਲ ਜਿੱਤਣ ਤੇ ਭਾਰਤੀ ਲੋਕਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ। ਅਮਨ ਨੇ ਆਪਣਾ ਮੈਡਲ ਆਪਣੇ ਮਰਹੂਮ ਮਾਪਿਆਂ ਤੇ ਦੇਸ਼ ਨੂੰ ਸਮਰਪਿਤ ਕੀਤਾ। ਛੋਟੇ ਹੁੰਦਿਆਂ ਤੋਂ ਅਮਨ ਦੇ ਮਾਤਾ ਪਿਤਾ ਦੀ ਮੌਤ ਹੋ ਗਈ ਸੀ ਪਰ ਫਿਰ ਵੀ ਅਮਨ ਨੇ ਆਪਣੀ ਮਿਹਨਤ ਤੇ ਕਾਬਲੀਅਤ ਸਦਕਾ ਕਾਮਯਾਬੀ ਦਾ ਝੰਡਾ ਦੁਨੀਆਂ ਭਰ ਵਿੱਚ ਬੁਲੰਦ ਕੀਤਾ ਹੈ।

ਹੋਰ ਖ਼ਬਰਾਂ :-  ਲੋਕਾਂ ਨੂੰ ਗੁੰਮਰਾਹ ਕਰਨ ਲਈ ਗਲਤ, ਘਟੀਆ ਅਤੇ ਮਨਘੜਤ ਬਿਆਨ ਦੇਣ ਲਈ ਮੁੱਖ ਮੰਤਰੀ ਨੇ ਰਾਜਾ ਵੜਿੰਗ ਨੂੰ ਕਰੜੇ ਹੱਥੀਂ ਲਿਆ

Leave a Reply

Your email address will not be published. Required fields are marked *