ਮੁੰਬਈ ‘ਚ ਹੋਵੇਗਾ ਭਾਰਤ ਅਤੇ ਨਿਊਜ਼ੀਲੈਂਡ ਟੈਸਟ ਸੀਰੀਜ਼ ਦਾ ਤੀਜਾ ਮੈਚ

ਭਾਰਤ ਅਤੇ ਨਿਊਜ਼ੀਲੈਂਡ (IND vs NZ) ਦੀ ਟੀਮ ਵਿਚ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ, ਇਸ ਟੈਸਟ ਸੀਰੀਜ਼ ਵਿਚ 3 ਮੈਚ ਖੇਡੇ ਜਾਣੇ ਹਨ। ਇਹਨਾਂ ਵਿਚੋਂ 2 ਟੈਸਟ ਮੈਚ ਖੇਡੇ ਜਾ ਚੁੱਕੇ ਹਨ, ਜਿੰਨਾਂ ਵਿਚ ਨਿਊਜ਼ੀਲੈਂਡ ਦੀ ਜਿੱਤ ਹੋਈ ਹੈ ਅਤੇ ਹੁਣ ਦੋਵਾਂ ਟੀਮਾਂ ਦੇ ਵਿਚਕਾਰ ਤੀਜਾ ਟੈਸਟ ਮੈਚ ਖੇਡਿਆ ਜਾਣਾ ਹੈ।

ਇਹ ਟੈਸਟ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ (Wankhede Stadium) ਵਿਚ ਖੇਡਿਆ ਜਾਵੇਗਾ। ਭਾਵੇਂ ਕਿ ਭਾਰਤੀ ਟੀਮ ਨਿਊਜ਼ੀਲੈਂਡ (Indian Team New Zealand) ਨਾਲ ਇਹ ਟੈਸਟ ਸੀਰੀਜ਼ (Test Series) ਹਾਰ ਗਈ ਹੈ, ਪਰ ਫਿਰ ਵੀ ਇਸ ਸੀਰੀਜ਼ ਦਾ ਤੀਜ਼ਾ ਮੈਚ ਬਹੁਤ ਮਹੱਤਵਪੂਰਨ ਹੈ। ਭਾਰਤ ਨਿਊਜ਼ੀਲੈਂਡ ਟੈਸਟ ਸੀਰੀਜ਼ (Test Match Series) ਵਿਚ ਭਾਰਤੀ ਟੀਮ ਦੀ ਅਗਵਾਹੀ ਰੋਹਿਤ ਸ਼ਰਮਾ ਕਰ ਰਿਹਾ ਹੈ। ਚਾਹੇ ਭਾਰਤੀ ਟੀਮ ਦੋ ਮੈਚ ਹਾਰ ਕੇ ਇਸ ਸੀਰੀਜ਼ ਨੂੰ ਹਾਰ ਚੁੱਕੀ ਹੈ, ਪਰ ਭਾਰਤੀ ਟੀਮ ਲਈ ਇਸ ਸੀਰੀਜ਼ ਦਾ ਤੀਜਾ ਮੈਚ ਜਿੱਤਣਾ ਬਹੁਤ ਜ਼ਰੂਰੀ ਹੈ, ਜੇਕਰ ਭਾਰਤੀ ਟੀਮ ਤੀਜੇ ਟੈਸਟ ‘ਚ ਹਾਰ ਜਾਂਦੀ ਹੈ ਤਾਂ ਵਿਸ਼ਵ ਟੈਸਟ ਚੈਂਪੀਅਨਸ਼ਿਪ (World Test Championship) ਦਾ ਰਸਤਾ ਕਾਫੀ ਮੁਸ਼ਕਿਲ ਹੋ ਜਾਵੇਗਾ।

ਹੋਰ ਖ਼ਬਰਾਂ :-  ਪੰਜਾਬ ਵਿਧਾਨ ਸਭਾ ਦੇ ਸਪੀਕਰ ਵੱਲੋਂ ਬਾਕਸਿੰਗ ਚੈਂਪੀਅਨ ਗੁਰਸੀਰਤ ਕੌਰ ਦਾ ਸਨਮਾਨ

Leave a Reply

Your email address will not be published. Required fields are marked *