ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਹਵਾ ਦਾ ਪ੍ਰਦੂਸ਼ਨ ਖ਼ਤਰਨਾਕ ਹੱਦ ‘ਤੇ

ਦੇਸ਼ ਦੀ ਰਾਜਧਾਨੀ ਦਿੱਲੀ (Capital Delhi) ਵਿਚ ਹਵਾ ਦਾ ਪ੍ਰਦੂਸ਼ਨ ਤਾਂ ਪਹਿਲਾਂ ਹੀ ਜਿਆਦਾ ਹੁੰਦਾ ਹੇ ਅਤੇ ਬਾਕੀ ਰਹਿੰਦੀ ਕਸਰ ਦੀਵਾਲੀ ਉਤੇ ਪੂਰੀ ਹੋ ਚੁੱਕੀ ਹੈ। ਇਸ ਤਰ੍ਹਾਂ ਹੁਣ ਦਿੱਲੀ ਦਾ ਪ੍ਰਦੂਸ਼ਨ ਖ਼ਤਰਨਾਕ ਹੱਦ ਤੱਕ ਪਹੁੰਚ ਚੁੱਕਾ ਹੈ। ਦਰਅਸਲ ਰਾਸ਼ਟਰੀ ਰਾਜਧਾਨੀ ਨੂੰ ਧੂੰਏਂ ਦੀ ਇੱਕ ਮੋਟੀ ਪਰਤ ਨੇ ਘੇਰ ਲਿਆ ਅਤੇ AQI ਸਵੇਰੇ 5:30 ਵਜੇ 507 ਦਰਜ ਕੀਤਾ ਗਿਆ।

ਦਿੱਲੀ ਵਿੱਚ ਹਵਾ ਗੁਣਵੱਤਾ ਸੂਚਕ ਅੰਕ (AQI) ਵਿੱਚ ਲਗਾਤਾਰ ਗਿਰਾਵਟ ਜਾਰੀ ਹੈ ਅਤੇ ਦੀਵਾਲੀ ਦੇ ਦੋ ਦਿਨ ਬਾਅਦ ਐਤਵਾਰ ਨੂੰ 500 ਨੂੰ ਪਾਰ ਕਰ ਗਿਆ। ਸਵੇਰੇ 5 ਵਜੇ ਤੱਕ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਹਵਾ ਪ੍ਰਦੂਸ਼ਣ ਦਾ ਪੱਧਰ ‘ਖਤਰਨਾਕ’ ਸ਼੍ਰੇਣੀ ‘ਚ ਪਹੁੰਚ ਗਿਆ ਹੈ, ਜੋ ਦਿੱਲੀ (Delhi) ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਰਹਿਣ ਵਾਲੇ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਹੈ।

ਹੋਰ ਖ਼ਬਰਾਂ :-  ਸਵੀਪ ਟੀਮ ਵਲੋਂ ਪਿੰਡ ਲੇਲੇਆਣਾ ਵਿਖੇ ਵੋਟਰ ਜਾਗਰੂਕਤਾ ਸਬੰਧੀ ਕੈਂਪ ਆਯੋਜਿਤ

iqair ਵੈੱਬਸਾਈਟ (Website) ਦੇ ਅੰਕੜਿਆਂ ਦੇ ਅਨੁਸਾਰ, ਰਾਸ਼ਟਰੀ ਰਾਜਧਾਨੀ ਦਿੱਲੀ ਨੂੰ ਧੂੰਏਂ ਦੀ ਇੱਕ ਮੋਟੀ ਪਰਤ ਨੇ ਘੇਰ ਲਿਆ ਅਤੇ AQI 507 ਦਰਜ ਕੀਤਾ ਗਿਆ। ਜਿਸ ਨਾਲ ਦਿੱਲੀ-NCR ਦੇ PM2.5 ਪੱਧਰ ਨੂੰ ਵਿਸ਼ਵ ਸਿਹਤ ਸੰਗਠਨ ਦੁਆਰਾ ਨਿਰਧਾਰਤ ਸੀਮਾ ਤੋਂ 65 ਗੁਣਾ ਵੱਧ ਖਤਰਨਾਕ ਬਣਾ ਦਿੱਤਾ ਗਿਆ। ਇਸ ਦੌਰਾਨ, ਦਿੱਲੀ ਵਿੱਚ AQI ਅੰਕੜਾ 12 ਘੰਟਿਆਂ ਵਿੱਚ 327 ਤੋਂ ਵੱਧ ਕੇ 507 ਹੋ ਗਿਆ, ਸ਼ਨੀਵਾਰ ਰਾਤ 9 ਵਜੇ ਦਿੱਲੀ ਦੇ ਜ਼ਿਆਦਾਤਰ ਇਲਾਕਿਆਂ ‘ਚ AQI 327 ਦਰਜ ਕੀਤਾ ਗਿਆ।

Leave a Reply

Your email address will not be published. Required fields are marked *