ਦਿਲਜੀਤ ਦੋਸਾਂਝ ਨੇ ਪੁਸ਼ਟੀ ਕੀਤੀ ਹੈ ਕਿ ਉਸਦੀ ਬਹੁ-ਉਡੀਕ ਵਾਲੀ ਫਿਲਮ “ਪੰਜਾਬ ’95” ਦੀ ਰਲੀਜ਼ ਚ ਹੋਰ ਦੇਰੀ ਹੋ ਗਈ ਹੈ ਅਤੇ 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ, ਜਿਵੇਂ ਕਿ ਪਹਿਲਾਂ ਐਲਾਨ ਕੀਤਾ ਗਿਆ ਸੀ।
ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਇਹ ਫਿਲਮ ਭਾਰਤ ਨੂੰ ਛੱਡ ਕੇ ਅਗਲੇ ਮਹੀਨੇ ਬਿਨਾਂ ਕਿਸੇ ਕਟੌਤੀ ਦੇ ਦੁਨੀਆ ਭਰ ‘ਚ ਰਿਲੀਜ਼ ਹੋਣੀ ਸੀ।
ਦੋਸਾਂਝ ਨੇ ਫਿਲਮ ਦੀ ਰਿਲੀਜ਼ ਬਾਰੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਇਕ ਸੰਦੇਸ਼ ਸਾਂਝਾ ਕੀਤਾ।
ਉਨ੍ਹਾਂ ਲਿਖਿਆ, “ਸਾਨੂੰ ਅਫਸੋਸ ਹੈ ਅਤੇ ਸਾਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਫਿਲਮ ‘ਪੰਜਾਬ ’95’ ਸਾਡੇ ਕੰਟਰੋਲ ਤੋਂ ਬਾਹਰ ਦੇ ਹਾਲਾਤਾਂ ਕਾਰਨ 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ।”
ਹਨੀ ਤ੍ਰੇਹਨ ਦੁਆਰਾ ਨਿਰਦੇਸ਼ਤ ਅਤੇ ਰੌਨੀ ਸਕ੍ਰੂਵਾਲਾ ਦੀ ਆਰਐਸਵੀਪੀ ਮੂਵੀਜ਼ ਦੁਆਰਾ ਨਿਰਮਿਤ, ਇਹ ਫਿਲਮ ਪੰਜਾਬ ਦੇ ਗੜਬੜ ਵਾਲੇ ਖਾੜਕੂ ਦੌਰ ਦੌਰਾਨ ਖਾਲੜਾ ਦੁਆਰਾ ਨਿਆਂ ਦੀ ਨਿਰੰਤਰ ਕੋਸ਼ਿਸ਼ ‘ਤੇ ਰੌਸ਼ਨੀ ਪਾਉਂਦੀ ਹੈ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਸਿੱਖਾਂ ਦੇ ਲਾਪਤਾ ਹੋਣ ਬਾਰੇ ਉਸਦੀ ਜਾਂਚ ਨੂੰ ਉਜਾਗਰ ਕਰਦੀ ਹੈ।
ਖਾਲੜਾ ਨੂੰ 1995 ਵਿੱਚ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਸੀ।
2023 ਵਿੱਚ, “ਪੰਜਾਬ ’95” ਦਾ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ (TIFF) ਵਿੱਚ ਵਿਸ਼ਵ ਪ੍ਰੀਮੀਅਰ ਹੋਣਾ ਤੈਅ ਸੀ ਪਰ ਪ੍ਰਬੰਧਕਾਂ ਦੇ ਕਿਸੇ ਅਧਿਕਾਰਤ ਬਿਆਨ ਤੋਂ ਬਿਨਾਂ ਇਸ ਨੂੰ ਲਾਈਨ-ਅੱਪ ਤੋਂ ਹਟਾ ਦਿੱਤਾ ਗਿਆ ਸੀ।
ਫਿਲਮ ‘ਚ ‘ਕੋਹਰਾ’ ਫੇਮ ਅਰਜੁਨ ਰਾਮਪਾਲ ਅਤੇ ਸੁਵਿੰਦਰ ਵਿੱਕੀ ਵੀ ਹਨ।