ਮੰਡੀ ਕਿਲਿਆਂਵਾਲੀ ਵਿੱਚ ਅਕਾਲੀ ਦਲ ਨੂੰ ਆਪ ਦਾ ਝਟਕਾ ਸਾਬਕਾ ਸਰਪੰਚ ਦੇ ਪਰਿਵਾਰ ਸਮੇਤ ਦਰਜਨ ਪਰਿਵਾਰਾਂ ਨੇ ਫੜਿਆ ਆਪ ਦਾ ਪੱਲਾ

AAP's blow to Akali Dal in Mandi Killianwali, dozens of families including the family of the former sarpanch joined AAP

ਲੰਬੀ 5 ਅਕਤੂਬਰ, 2026– ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਦਿਨਾਂ ਤੋਂ ਲਗਾਤਾਰ ਲੰਬੀ ’ਚ ਆਪ ਪਰਿਵਾਰ ਵਿੱਚ ਵਾਧਾ ਹੋ ਰਿਹਾ ਹੈ। ਵੱਖ-ਵੱਖ ਪਾਰਟੀਆਂ ਦੇ ਆਗੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਇਸੇ ਲੜੀ ਤਹਿਤ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਫਤਵਾ ਮਿਲਿਆ ਜਦੋਂ ਮੰਡੀ ਕਿੱਲਿਆਂਵਾਲੀ ਦੇ ਸਾਬਕਾ ਸਰਪੰਚ ਕਿਸ਼ੋਰ ਚੰਦ ਦੇ ਬੇਟੇ ਅਰੁਣ ਕੁਮਾਰ, ਅਮਿਤ ਕੁਮਾਰ, ਪੋਤਰਾ ਸ਼ਿਵਮ ਕੁਮਾਰ ਲੱਡੂ,ਨੰਬਰਦਾਰ ਮੰਗਤ ਸਿੰਘ, ਅਰੁਣ ਕੁਮਾਰ, ਭਗਵਾਨ ਦਾਸ, ਰੋਹਤਲਾ ਕੁਮਾਰ,ਅਮਿਤ ਕੁਮਾਰ, ਅਨਮੋਲ ਗੋਇਲ, ਵਿਸ਼ਾਲ ਕੁਮਾਰ, ਅਤੇ ਹਰਸ਼ ਕੁਮਾਰ ਨੇ ਕੈਬਨਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਹਾਜ਼ਰੀ ਦੇ ਵਿੱਚ ਆਪ ਦਾ ਪੱਲਾ ਫੜਿਆ।

ਇਸ ਮੌਕੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਾਰੇ ਪਰਿਵਾਰਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਲੋਕਾਂ ਵੱਲੋਂ ਪਾਰਟੀ ਨਾਲ ਜੁੜਨਾ ਪਾਰਟੀ ਦੀਆਂ ਨੀਤੀਆਂ ਪ੍ਰਤੀ ਭਰੋਸੇ ਨੂੰ ਦਰਸਾਉਂਦਾ ਹੈ ਅਤੇ ਵਰਕਰਾਂ ਨੂੰ ਪਿੰਡ ਪੱਧਰ ’ਤੇ ਹੋਰ ਮਜ਼ਬੂਤੀ ਨਾਲ ਲੋਕਾਂ ਨਾਲ ਰਾਬਤਾ ਬਣਾਉਣ ਲਈ ਪ੍ਰੇਰਿਤ ਕੀਤਾ।

ਹੋਰ ਖ਼ਬਰਾਂ :-  Launching on 30th april.Do let us know your views..

ਇਸ ਮੌਕੇ ਨਵੇਂ ਸ਼ਾਮਲ ਹੋਏ ਆਗੂਆਂ ਨੇ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜੇ ਹਨ। ਉਨ੍ਹਾਂ ਨੇ ਪਾਰਟੀ ਦੀ ਮਜ਼ਬੂਤੀ ਲਈ ਤਨਦੇਹੀ ਨਾਲ ਕੰਮ ਕਰਨ ਦਾ ਭਰੋਸਾ ਵੀ ਦਿੱਤਾ।

ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਗੁਰਬਾਜ ਸਿੰਘ ਬਣਵਾਲਾ, ਚੇਅਰਮੈਨ ਰਸ਼ਪਾਲ ਸਿੰਘ ਖੁੱਡੀਆਂ, ਚੇਅਰਮੈਨ ਹਿਮਾਂਸ਼ੂ ਬੰਸਲ, ਪ੍ਰਧਾਨ ਰਾਜ ਪਰਚਾ, ਪ੍ਰਧਾਨ ਸੋਮ ਪ੍ਰਕਾਸ਼, ਤੇਜਾ ਸਿੰਘ ਭੁੱਲਰ,ਦੀਪਕ ਕੁਮਾਰ, ਭੁਪਿੰਦਰ ਸਿੰਘ, ਇਸ਼ਾਨ,ਗੁੱਲੂ, ਅਤੇ ਸੁਰੇਸ਼ ਕੁਮਾਰ ਹਾਜਰ ਰਹੇ।

 

Leave a Reply

Your email address will not be published. Required fields are marked *