ਪੰਜਾਬ ਸਪੋਰਟਸ ਵਿਭਾਗ ਵੱਲੋ ਸਾਲ 2024-25 ਦੇ ਸੈਸ਼ਨ ਲਈ ਸਪੋਰਟਸ ਵਿੰਗਜ ਸਕੂਲ ਵਿੱਚ ਦਾਖਲੇ ਲਈ ਚੋਣ ਟਰਾਇਲ 23 ਮਾਰਚ 2024 ਤੱਕ

ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਸਾਲ 2024-25 ਦੇ ਸੈਸ਼ਨ ਲਈ ਸਪੋਰਟਸ ਵਿੰਗਜ ਸਕੂਲ ਡੇ-ਸਕਾਲਰੇ ਰੈਜੀਡੈਸ਼ੀਅਲ ਵਿੱਚ ਅੰਡਰ 14, 17 ਤੇ 19 ਸਾਲ ਦੇ ਹੋਣਹਾਰ ਖਿਡਾਰੀਆਂ/ ਖਿਡਾਰਨਾਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ 23 ਮਾਰਚ 2024 ਤੱਕ ਕਰਵਾਏ ਜਾ ਰਹੇ ਹਨ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਸਪੋਰਟਸ ਅਫਸਰ ਸ੍ਰੀ ਸੁਖਚੈਨ ਸਿੰਘ ਕਾਹਲੋਂ ਨੇ ਦਸਿੱਆ ਕਿ ਇਹ ਟਰਾਇਲ ਜ਼ਿਲ੍ਹਾ ਅੰਮ੍ਰਿਤਸਰ ਵਿਚ ਵੱਖ- ਵੱਖ ਸਥਾਨਾਂ ਤੇ ਜਿਵੇਂ ਕਿ ਖਾਲਸਾ ਕਾਲਜੀਏਟ ਸੀਨੀ:ਸੈਕੰ:ਸਕੂਲ ਵਿਚ ਐਥਲੈਟਿਕਸ, ਫੁੱਟਬਾਲ, ਜੂਡੋ, ਹੈਂਡਬਾਲ ,ਹਾਕੀ ਅਤੇ ਬਕਸਿੰਗ ਦੇ ਟਰਾਇਲ ਸ:ਸ:ਸ:ਸ:ਸਕੂਲ ਛੇਹਰਟਾ, ਅੰਮਿ੍ਰਤਸਰ ਵਿਖੇ ਹੋਏ। ਜਿਸ ਵਿਚ 234 ਲੜਕੇ ਅਤੇ 77 ਲੜਕੀਆਂ ਨੇ ਟਰਾਇਲ ਦਿੱਤੇ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਉਹਨਾ ਦੱਸਿਆ  ਕਿ ਵਿਭਾਗ ਵੱਲੋ ਡੇ ਸਕਾਲਰ ਵਿੰਗ ਲਈ 440 ਅਤੇ ਰੈਜੀਡੈਸ਼ੀਅਲ ਵਿੰਗ ਲਈ 123 ਸੀਟਾਂ ਅਲਾਟ ਹੋਈਆ ਹਨ। ਚੁਣੇ ਹੋਏ ਖਿਡਾਰੀਆਂ ਨੂੰ ਵਿਭਾਗ ਵੱਲੋ ਰੈਜੀਡੈਸ਼ੀਅਲ/ਡੇ-ਸਕਾਲਰ ਵਿੰਗ ਲਈ ਖੁਰਾਕ/ਰਿਫਰੈਸਮੈਂਟ, ਖੇਡ ਸਮਾਨ ਅਤੇ ਕੋਚਿੰਗ ਮੁਹੱਈਆ ਕਰਵਾਈ ਜਾਵੇਗੀ।  ਟਰਾਇਲਾਂ ਨੂੰ ਸੁਚਝੇ ਢੰਗ ਨਾਲ ਕਰਵਾਉਣ ਲਈ ਜਿਲ੍ਹਾ ਅੰਮ੍ਰਿਤਸਰ ਦੇ ਕੋਚਿਜ ਵੱਲੋ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਈ ਗਈ। ਜਿਲ੍ਹਾ ਖੇਡ ਅਫਸਰ ਅੰਮ੍ਰਿਤਸਰ ਵੱਲੋਂ ਆਪਣੇ ਕੋਚਿਜ ਦੀ ਸਲਾਘਾ ਕਰਦੇ ਹੋਏ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ।

ਹੋਰ ਖ਼ਬਰਾਂ :-  ਜਿਲ੍ਹਾ ਪ੍ਰਬੰਧਕੀ ਕੰਪਲੈਕਸ ਉਤੇ ਬਾਜ਼ ਅੱਖ ਰੱਖਣ ਲਈ ਡਿਪਟੀ ਕਮਿਸ਼ਨਰ ਨੇ ਲਗਾਏ ਕੈਮਰੇ

dailytweetnews.com

Leave a Reply

Your email address will not be published. Required fields are marked *