ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾਣ ਵਾਲੇ ਇਕਲੌਤੇ ਕ੍ਰਿਕਟ ਟੈਸਟ ਮੈਚ ਤੀਜੇ ਦਿਨ ਦਾ ਖੇਡ ਮੀਂਹ ਕਾਰਨ ਰੱਦ

ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾਣ ਵਾਲੇ ਇਕਲੌਤੇ ਕ੍ਰਿਕਟ ਟੈਸਟ ਮੈਚ ’ਚ ਮੀਂਹ ਦੀ ਮਾਰ ਲਗਾਤਾਰ ਡਿੱਗ ਰਹੀ ਹੈ ਅਤੇ ਤੀਜੇ ਦਿਨ ਦਾ ਖੇਡ ਵੀ ਬੁਧਵਾਰ ਨੂੰ ਭਾਰੀ ਮੀਂਹ ਕਾਰਨ ਰੱਦ ਹੋਣ ਕਾਰਨ ਮੈਚ ਦੇ ਪੂਰੀ ਤਰ੍ਹਾਂ ਰੱਦ ਹੋਣ ਦੇ ਆਸਾਰ ਹਨ।

ਪਹਿਲੇ ਦੋ ਦਿਨ ਵੀ ਆਊਟਫੀਲਡ ਗਿੱਲਾ (Outfield Wet) ਹੋਣ ਕਾਰਨ ਇਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ ਸੀ। ਮੌਸਮ ਨੂੰ ਵੇਖਦੇ ਹੋਏ ਮੈਚ ਅਧਿਕਾਰੀਆਂ ਨੇ ਬੁਧਵਾਰ ਦਾ ਮੈਚ ਰੱਦ ਕਰਨ ’ਚ ਜ਼ਿਆਦਾ ਸਮਾਂ ਨਹੀਂ ਲਾਇਆ,ਅਜੇ ਤਕ ਮੈਚ ਦਾ ਟਾਸ ਵੀ ਨਹੀਂ ਹੋ ਸਕਿਆ ਹੈ।

ਹੋਰ ਖ਼ਬਰਾਂ :-  ਮੁੱਖ ਮੰਤਰੀ ਭਗਵੰਤ ਮਾਨ: ‘ਪੰਜਾਬ ਰਾਜ (ਖੇਡਾਂ ਦਾ ਵਿਕਾਸ ਅਤੇ ਪ੍ਰਮੋਸ਼ਨ) ਐਕਟ, 2024’ ਲਾਗੂ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ

ਅਫਗਾਨਿਸਤਾਨ ਕ੍ਰਿਕਟ ਬੋਰਡ (Afghanistan Cricket Board) ਨੇ ਇਕ ਬਿਆਨ ’ਚ ਕਿਹਾ, ‘‘ਅਫਗਾਨਿਸਤਾਨ ਅਤੇ ਨਿਊਜ਼ੀਲੈਂਡ ਵਿਚਾਲੇ ਤੀਜੇ ਦਿਨ ਦਾ ਖੇਡ ਭਾਰੀ ਮੀਂਹ ਕਾਰਨ ਰੱਦ ਕਰ ਦਿਤਾ ਗਿਆ ਹੈ,ਅਸਮਾਨ ਸਾਫ਼ ਹੋਣ ’ਤੇ ਮੈਚ ਕੱਲ੍ਹ ਹੋਵੇਗਾ ਅਤੇ 98 ਓਵਰ ਸੁੱਟੇ ਜਾਣਗੇ।’’

Leave a Reply

Your email address will not be published. Required fields are marked *