ਪੰਜਾਬ ‘ਚ ਇੱਕ ਹੋਰ ਕਬੱਡੀ ਖਿਡਾਰੀ ਦਾ ਕਤਲ, ਗੋਲੀਆਂ ਮਾਰ ਕੇ ਬਦਮਾਸ਼ ਫਰਾਰ

ਖੰਨਾ ਨੇੜੇ ਕਬੱਡੀ ਖਿਡਾਰੀ ਗੁਰਵਿੰਦਰ ਸਿੰਘ (ਉਮਰ 23 ਸਾਲ, ਨਿਵਾਸੀ ਮਾਣਕੀ) ਦੇ ਕਤਲ ਨੇ ਇਲਾਕੇ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਹੈ। ਬੀਤੀ ਰਾਤ ਲਗਭਗ 9:30 ਵਜੇ ਮਾਣਕੀ ਪਿੰਡ ਵਿੱਚ ਮੈਡੀਕਲ ਸਟੋਰ ਦੇ ਬਾਹਰ ਬੈਠੇ ਤਿੰਨ ਨੌਜਵਾਨਾਂ ਉੱਤੇ ਚਾਰ ਅਣਪਛਾਤੇ ਮੂੰਹ ਢੱਕੇ ਹਮਲਾਵਰਾਂ ਨੇ ਗੋਲੀਆਂ ਚਲਾਈਆਂ। ਇਸ ਦੌਰਾਨ ਗੁਰਵਿੰਦਰ ਸਿੰਘ ਦੀ ਮੌਤ ਹੋ ਗਈ, ਜਦਕਿ ਉਸ ਦਾ ਦੋਸਤ ਧਰਮਵੀਰ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੈ ਅਤੇ ਇਲਾਜ ਹੇਠ ਹੈ। ਤੀਜਾ ਦੋਸਤ ਲਵਪ੍ਰੀਤ ਸਿੰਘ ਕਿਸੇ ਤਰ੍ਹਾਂ ਬਚ ਗਿਆ।

ਮ੍ਰਿਤਕ ਦੇ ਪਿਤਾ ਅਨੁਸਾਰ, ਇਹ ਹਮਲਾ ਕਿਸੇ ਹੋਰ ਦੀ ਰੰਜਿਸ਼ ਵਿੱਚ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਦੇ ਪੁੱਤ ਦੀ ਬੇਗੁਨਾਹ ਜਾਨ ਚਲੀ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਗੁਰਵਿੰਦਰ ਸ਼ਾਂਤ ਸੁਭਾਵ ਦਾ ਨੌਜਵਾਨ ਸੀ, ਜੋ ਗੁਰੂ ਪੁਰਬ ਮੌਕੇ ਸੇਵਾ ਕਰ ਰਿਹਾ ਸੀ।

ਹੋਰ ਖ਼ਬਰਾਂ :-  ਮੁੰਬਈ ਸਾਈਬਰ ਪੁਲਿਸ ਨੇ 3,200 ਮਾਮਲਿਆਂ ਨਾਲ ਜੁੜੇ ₹43 ਕਰੋੜ ਦੇ ਨਕਲੀ ਏਪੀਕੇ-ਅਧਾਰਤ ਸਾਈਬਰ ਧੋਖਾਧੜੀ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਪੀ (ਡੀ) ਖੰਨਾ ਪਵਨਜੀਤ ਦੇ ਮੁਤਾਬਕ, ਹਮਲਾਵਰਾਂ ਦੀ ਪਛਾਣ ਲਈ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਹਨ ਅਤੇ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ।

ਜਗਰਾਓਂ ਦੇ ਕਬੱਡੀ ਖਿਡਾਰੀ ਤੇਜਪਾਲ ਸਿੰਘ ਦੇ ਕਤਲ ਦਾ ਮਾਮਲਾ ਅਜੇ ਤੱਕ ਸੁਲਝਿਆ ਨਹੀਂ ਹੈ ਅਤੇ ਇਕ ਹੋਰ ਕਤਲ ਦਾ ਕੇਸ ਸਾਹਮਣੇ ਆ ਗਿਆ ਹੈ।

ਪੁਲਿਸ ਨੇ ਚਾਰ ਅਣਪਛਾਤੇ ਹਮਲਾਵਰਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

 

 

Leave a Reply

Your email address will not be published. Required fields are marked *