ਨੌਜਵਾਨ ਵੋਟਰਾਂ ਤੇ ਆਮ ਲੋਕਾਂ ਨੂੰ ਵੋਟ ਦੀ ਸਹੀ ਵਰਤੋਂ ਬਾਰੇ ਜਾਣੂ ਕਰਵਾਉਣ ਹਿੱਤ ਸਾਈਕਲ ਰੈਲੀ ਆਯੋਜਿਤ

A bicycle rally was organized to inform young voters and general public about the correct use of vote

ਜ਼ਿਲ੍ਹਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾ ਅਨੁਸਾਰ ਬਠਿੰਡਾ ਸਾਈਕਲ ਗਰੁੱਪ ਦੇ ਸਹਿਯੋਗ ਨਾਲ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਵੋਟਰ ਜਾਗਰੂਕਤਾ ਸਾਈਕਲ ਰੈਲੀ ਕੱਢੀ ਗਈ।

ਇਹ ਸਾਈਕਲ ਰੈਲੀ ਨਵੀਂ ਵੋਟ ਬਣਾਉਣ, ਵੋਟ ਪਾਉਣ, ਵੋਟ ਦੀ ਨੈਤਿਕ ਵਰਤੋਂ ਕਰਨ ਤੇ ਵੋਟਰ ਟਰਨ-ਆਊਟ 70 ਫੀਸਦੀ ਤੋਂ ਵੱਧ ਕਰਨ ਦਾ ਸੰਦੇਸ਼ ਦਿੰਦੀ ਹੋਈ ਸ਼ਹੀਦ ਨੰਦ ਸਿੰਘ ਚੌਂਕ ਤੋਂ ਬੱਸ ਸਟੈਂਡ, ਮਾਡਲ ਟਾਊਨ, ਦਾਦੀ-ਪੋਤੀ ਪਾਰਕ, ਜੀਟੀ ਰੋਡ, ਅਮਰੀਕ ਸਿੰਘ ਰੋਡ ਹੁੰਦੇ ਹੋਏ ਕਿਲਾ ਮੁਬਾਰਕ ਵਿਖੇ ਪਹੁੰਚੀ।

ਹੋਰ ਖ਼ਬਰਾਂ :-  ਲੁਧਿਆਣਾ ਜਿਲ੍ਹੇ 'ਚ 16 ਮਾਰਚ ਤੱਕ ਮਨਾਇਆ ਜਾ ਰਿਹਾ ਕਾਲਾ ਮੋਤੀਆ ਹਫਤਾ

ਇਸ ਦੌਰਾਨ ਸਵੀਪ ਗਤੀਵਿਧੀਆਂ ਦੇ ਸਹਾਇਕ ਜ਼ਿਲਾ ਨੋਡਲ ਅਫਸਰ ਸ਼੍ਰੀ ਸ਼ੁਰੇਸ਼ ਗੌੜ, ਡੀਡੀਐਫ ਸ਼੍ਰੀ ਸੁਜੀਤ ਕਿਸ਼ਨ ਤੇ ਬੀਸੀਜੀ ਦੇ ਪ੍ਰਧਾਨ ਸ਼੍ਰੀ ਪ੍ਰੀਤ ਮਹਿੰਦਰ ਬਰਾੜ ਨੇ ਨੌਜਵਾਨ ਵੋਟਰਾਂ ਤੇ ਆਮ ਲੋਕਾਂ ਨੂੰ ਵੋਟ ਦੀ ਸਹੀ ਵਰਤੋਂ ਕਰਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।

Leave a Reply

Your email address will not be published. Required fields are marked *